ਜਗਰਾਉਂ, 26 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ) ਸੀ.ਟੀ. ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸਮਾਰੋਹ 2026 ਦਾ ਪ੍ਰੋਗਰਾਮ ਕਰਵਾਇਆ। ਇਸ ਦੌਰਾਨ 14 ਦੇਸ਼ਾਂ ਤੋਂ ਆਏ 150 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਾਮਿਲ ਹੋ ਕੇ ਡਿਗਰੀਆਂ ਹਾਸਲ ਕੀਤੀਆਂ। ਇਹ ਸਮਾਰੋਹ ਯੂਨੀਵਰਸਿਟੀ ਦੀ ਵਿਸ਼ਵ ਪੱਧਰੀ ਸਿੱਖਿਆ, ਸੱਭਿਆਚਾਰਕ ਵਿਭਿੰਨਤਾ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਬਣਿਆ। ਇਸ ਮੌਕੇ ਜ਼ਿੰਬਾਬਵੇ, ਮਲਾਵੀ, ਸੂਡਾਨ, ਤਨਜ਼ਾਨੀਆ, ਦੱਖਣੀ ਅਫ਼ਰੀਕਾ, ਮੋਜ਼ਾਮਬੀਕ, ਗੈਂਬੀਆ, ਨਾਮੀਬੀਆ, ਬੋਟਸਵਾਨਾ, ਲਾਈਬੀਰੀਆ, ਲੇਸੋਥੋ, ਦੱਖਣੀ ਸੂਡਾਨ, ਇਸਵਾਤੀਨੀ ਅਤੇ ਕੈਮਰੂਨ ਦੇ ਵਿਦਿਆਰਥੀਆਂ ਨੇ ਰੰਗਰੰਗ ਆਪਣੇ ਆਪਣੇ ਸੱਭਿਆਚਾਰ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਆਪਣੇ ਮਾਤਾ ਪਿਤਾ ਅਤੇ ਪਰਿਵਾਰਿਕਾਂ ਮੈਂਬਰਾਂ ਨਾਲ ਸ਼ਿਰਕਤ ਕੀਤੀ ਗਈ। ਇਸ ਸਮਾਰੋਹ ਵਿਚ ਸੀ.ਟੀ. ਯੂਨੀਵਰਸਿਟੀ ਦੇ ਰਜਿਸਟਰਾਰ ਸੰਜੇ ਖੰਡੂਰੀ ਅਤੇ ਡਾਇਰੈਕਟਰ, ਇੰਟਰਨੈਸ਼ਨਲ ਅਫੇਅਰਜ਼ ਨਰੇਸ਼ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਨਰੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੀ.ਟੀ. ਯੂਨੀਵਰਸਿਟੀ ਦਾ ਅੰਤਰਰਾਸ਼ਟਰੀ ਵਿਦਿਆਰਥੀ ਪਰਿਵਾਰ ਲਗਾਤਾਰ ਵੱਧ ਰਿਹਾ ਹੈ ਇਹ ਇਸ ਕਰਕੇ ਸੰਭਵ ਹੋ ਸਕਿਆ ਹੈ ਕਿ ਯੂਨੀਵਰਸਿਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਧੀਆ ਅਤੇ ਸੁਚੱਜੀ ਵਿੱਦਿਆ, ਖੇਡਾਂ ਅੰਤਰਰਾਸ਼ਟਰੀ ਵੱਖ ਵੱਖ ਦੇਸ਼ਾਂ ਦਾ ਸੱਭਿਆਚਾਰ, ਰੀਤੀ ਰਿਵਾਜ਼ ਦਾ ਪ੍ਰਬੰਧ ਕੀਤਾ ਹੈ ਅਤੇ ਯੂਨੀਵਰਸਿਟੀ ਅਜਿਹਾ ਵਿਸ਼ਵ ਪੱਧਰੀ ਅਕਾਦਮਿਕ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜੋ ਉਨ੍ਹਾਂ ਨੂੰ ਵਿਸ਼ਵ ਭਰ ਵਿੱਚ ਸਫ਼ਲਤਾ ਹਾਸਲ ਕਰਨ ਲਈ ਸਮਰੱਥ ਬਣਾਉਂਦਾ ਹੈ। ਇਸ ਮੌਕੇ ਸੀ.ਟੀ. ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਮਨਬੀਰ ਸਿੰਘ ਨੇ ਕਿਹਾ ਅੱਜ ਸਿਰਫ਼ ਤੁਹਾਡੀ ਅਕਾਦਮਿਕ ਯਾਤਰਾ ਦਾ ਅੰਤ ਨਹੀਂ, ਸਗੋਂ ਮੌਕਿਆਂ ਅਤੇ ਜ਼ਿੰਮੇਵਾਰੀਆਂ ਨਾਲ ਭਰੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਸੀ ਟੀ ਯੂਨੀਵਰਸਿਟੀ ਨੂੰ ਅਜਿਹੇ ਵਿਸ਼ਵ ਨਾਗਰਿਕ ਤਿਆਰ ਕਰਨ ’ਤੇ ਮਾਣ ਹੈ, ਜੋ ਗਿਆਨ, ਨੈਤਿਕ ਕਦਰਾਂ ਅਤੇ ਆਤਮਵਿਸ਼ਵਾਸ ਨਾਲ ਸਮਾਜ ਵਿਚ ਸਕਾਰਾਤਮਕ ਯੋਗਦਾਨ ਪਾਉਣ ਲਈ ਤਿਆਰ ਹਨ। ਡਾਇਰੈਕਟਰ, ਡਿਪਾਰਟਮੈਂਟ ਆਫ਼ ਸਟੂਡੈਂਟ ਵੈਲਫੇਅਰ (ਡੀ.ਐੱਸ.ਡਬਲਯੂ) ਦਵਿੰਦਰ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸਮਾਰੋਹ ਉਨ੍ਹਾਂ ਸੁਪਨਿਆਂ ਦਾ ਜਸ਼ਨ ਹੈ ਜੋ ਅੱਜ ਹਕੀਕਤ ਬਣ ਗਏ ਹਨ। ਸਾਡੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਪਣੀਆਂ ਵੱਖ-ਵੱਖ ਸੰਸਕ੍ਰਿਤੀਆਂ, ਵਿਚਾਰਾਂ ਅਤੇ ਤਜਰਬਿਆਂ ਨਾਲ ਯੂਨੀਵਰਸਿਟੀ ਨੂੰ ਹੋਰ ਸਮਰੱਥ ਬਣਾਇਆ ਹੈ। ਸਾਨੂੰ ਪੂਰਾ ਯਕੀਨ ਹੈ ਕਿ ਉਹ ਜਿੱਥੇ ਵੀ ਜਾਣਗੇ, ਉੱਥੇ ਸੀ.ਟੀ. ਯੂਨੀਵਰਸਿਟੀ ਦੀਆਂ ਕਦਰਾਂ ਅਤੇ ਪਹਿਚਾਣ ਨੂੰ ਮਾਣ ਨਾਲ ਅੱਗੇ ਲੈ ਕੇ ਜਾਣਗੇ। ਸਮਾਰੋਹ ਦਾ ਸਮਾਪਨ ਉਸ ਵੇਲੇ ਭਾਵੁਕ ਮਾਹੌਲ ਵਿੱਚ ਹੋਇਆ ਜਦੋਂ ਗ੍ਰੈਜੂਏਟ ਵਿਦਿਆਰਥੀਆਂ ਨੇ ਆਪਣੀਆਂ ਗ੍ਰੈਜੂਏਸ਼ਨ ਕੈਪਾਂ ਹਵਾ ਵਿੱਚ ਉਛਾਲ ਕੇ ਆਪਣੀ ਸਫ਼ਲਤਾ ਦਾ ਜਸ਼ਨ ਮਨਾਇਆ। ਮੁਸਕਰਾਹਟਾਂ, ਭਾਵਨਾਤਮਕ ਗਲੇ ਮਿਲਣ ਅਤੇ ਪਰਿਵਾਰ, ਅਧਿਆਪਕਾਂ ਤੇ ਦੋਸਤਾਂ ਨਾਲ ਸਾਂਝੀਆਂ ਕੀਤੀਆਂ।
ਸੀ.ਟੀ. ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸਮਾਰੋਹ- 2026 ਦਾ ਪ੍ਰੋਗਰਾਮ ਕਰਵਾਇਆ
ਅਜੀਤ ਡੈਸਕ
27-07-2026