07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਗੁਰਦੁਆਰਾ ਨਾਨਕਸਰ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਾਇਆ * ਡਾ: ਅਭਿਸ਼ੇਕ ਸਿੰਗਲਾ ਤੇ ਡਾ: ਬਲਵਿੰਦਰ ਸਿੰਘ ਨੇ 250 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈ ਦਿੱਤੀ

Ad Position 21
No active advertisement
ਅਜੀਤ ਡੈਸਕ 30-07-2026
ਜਗਰਾਉਂ, 29 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਦੇ ਮੁੱਖ ਜੋੜਾ ਘਰ ਵਿਖੇ ਪੂਰਨਮਾਸੀ ਦੇ ਦਿਹਾੜੇ ਮੌਕੇ ’ਤੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਹ ਕੈਂਪ ਡਾ: ਅਭਿਸ਼ੇਕ ਸਿੰਗਲਾ ਹੋਮਿਓਪੈਥਿਕ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਜਗਰਾਉਂ ਵਲੋਂ ਸੁੱਖ ਸਾਗਰ ਚੈਰੀਟੇਬਲ ਟਰੱਸਟ ਸੁਸਾਇਟੀ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ 250 ਮਰੀਜ਼ਾਂ ਨੂੰ ਚੈੱਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਡਾ: ਅਭਿਸ਼ੇਕ ਸਿੰਗਲਾ ਨੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਅੰਦਰ ਕੋਈ ਅਜਿਹੀ ਬਿਮਾਰੀ ਨਹੀਂ ਹੈ ਜਿਸ ਦਾ ਇਲਾਜ ਹੋਮਿਓਪੈਥੀ ਵਿਧੀ ਵਿਚ ਨਾ ਹੋਵੇ। ਉਨ੍ਹਾਂ ਗਰਮੀ ਦੇ ਮੌਸਮ ਸਮੇਂ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਸਮੇਂ ਹਰ ਵਿਅਕਤੀ ਨੂੰ ਧੁੱਪ ਤੋਂ ਬਚਣਾ, ਜ਼ਿਆਦਾ ਪਾਣੀ ਅਤੇ ਓ.ਆਰ.ਐਸ ਦਾ ਘੋਲ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਾਨੂੰ ਮੌਸਮ ਦੇ ਅਨੁਸਾਰ ਹੀ ਖੁਰਾਕੀ ਤੱਤ ਲੈਣੇ ਚਾਹੀਦੇ ਹਨ। ਇਸ ਕੈਂਪ ’ਚ ਸੁਖ ਸਾਗਰ ਚੈਰੀਟੇਬਲ ਸੁਸਾਇਟੀ ਦੇ ਡਾ: ਬਲਵਿੰਦਰ ਸਿੰਘ ਨੇ ਸੁਸਾਇਟੀ ਵਲੋਂ ਜਗਰਾਉਂ ਅਤੇ ਲੁਧਿਆਣਾ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਹੋਮਿਓਪੈਥੀ ਵਿਧੀ ਰਾਹੀਂ ਦਿੱਤੀ ਜਾਂਦੀ ਮੁਫ਼ਤ ਮੈਡੀਕਲ ਸਹੂਲਤ ਪ੍ਰਤੀ ਜਾਣੂ ਕਰਵਾਇਆ। ਇਸ ਮੌਕੇ ਡਾ: ਸ਼ੈਆਨੀ, ਹਰਨੇਕ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਜਗਰਾਉਂ ਵਲੋਂ ਬੇਸਹਾਰਾ ਗਊਆਂ ਦੇ ਇਲਾਜ ਲਈ ਦਵਾਈਆਂ ਭੇਟ * ਫ਼ਲਦਾਰ ਪੌਦੇ ਲਗਾ ਕੇ ਅਤੇ ਵੰਡ ਕੇ ਵਾਤਾਵਰਨ... ਅਗਲੀ ਖ਼ਬਰ ਜੀ.ਐੱਚ.ਜੀ ਅਕੈਡਮੀ ਖੰਡੂਰ ਨੇ ਜ਼ੋਨ ਪੱਧਰੀ ਅੰਡਰ-17 ਖੋ-ਖੋ ਟੂਰਨਾਮੈਂਟ ’ਚ ਦੂਜਾ ਸਥਾਨ ਹਾਸਿਲ ਕੀਤਾ ਪ੍ਰਿੰਸੀਪਲ ਸ੍ਰ...
Ad Position 24
No active advertisement