07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਲੀਪੁਰ ਕਲਾਂ ਵਿਖੇ ਮਾਨਵ ਵਿੱਦਿਆ ਮੰਦਰ ’ਚ ਸਾਵਣ ਮਹਾਂਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 30-07-2026
ਹੰਬੜਾਂ, 29 ਜੁਲਾਈ (ਮੇਜਰ)- ਵਲੀਪੁਰ ਕਲਾਂ ਦੀ ਵਿਦਿਅਕ ਸੰਸਥਾ ਮਾਨਵ ਵਿੱਦਿਆ ਮੰਦਰ ਵਿਖੇ ਸਾਵਣ ਮਹਾਂਉਤਸ਼ਵ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਕੀਤੇ ਗਏ ਰਸਭਿੰਨੇ ਸ਼ਬਦ ਕੀਰਤਨ ਨਾਲ ਹੋਈ। ਉਪਰੰਤ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਪ੍ਰੋਗਾਰਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਾਨਵ ਵਿੱਦਿਆ ਮੰਦਰ ਸੰਸਥਾਂ ਦੇ ਪ੍ਰਿੰਸੀਪਲ ਪ੍ਰੀਤਮ ਸਿੰਘ ਵਲੀਪੁਰ ਨੇ ਰੁੱਖਾਂ ਦੀ ਮਹੱਤਤਾ ਅਤੇ ਸੰਭਾਲ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮਾਨਵ ਵਿੱਦਿਆ ਮੰਦਰ ਦੇ ਸੰਸਥਾਪਕ ਪ੍ਰੋਫ਼ੈਸਰ ਦਿਲਦਾਰ ਸਿੰਘ ਨੇ ਸਕੂਲ ਦੇ ਅੰਦਰ ਅਤੇ ਆਸਪਾਸ ਆਪਣੇ ਹੱਥੀਂ ਸੈਂਕੜੇ ਰੁੱਖ ਲਗਾਏ ਅਤੇ ਸਾਂਭ ਸੰਭਾਲ ਕੀਤੀ ਅਤੇ ਉਨ੍ਹਾਂ ਦੀ ਕੀਤੀ ਮਿਹਨਤ ਅੱਜ ਬੂਟੇ ਰੁੱਖ ਬਣਕੇ ਸਾਨੂੰ ਛਾਂ ਦੇ ਰਹੇ ਹਨ ਤੇ ਵਾਤਾਵਰਨ ਨੂੰ ਸੁਹਾਣਾ ਬਣਾ ਰਹੇ ਹਨ। ਉਨ੍ਹਾਂ ਦੀ ਪ੍ਰੇਰਨਾ ਸਦਕਾ ਹਰੇਕ ਸਾਲ ਜੁਲਾਈ ਦੇ ਅੰਤਲੇ ਦਿਨਾਂ ਵਿਚ ਮਾਨਵ ਵਿੱਦਿਆ ਮੰਦਰ ਵਿਚ ਸਾਵਣ ਉਤਸ਼ਵ ਮਨਾ ਕੇ ਉਸ ਰੀਤ ਨੂੰ ਕਾਇਮ ਰੱਖਿਆ ਗਿਆ ਹੈ। ਪ੍ਰੋਗਰਾਮ ਵਿਚ ਸਮੂਹ ਸਟਾਫ਼ ਦਾ ਭਰਪੂਰ ਯੋਗਦਾਨ ਸੀ। ਇਸ ਸਮੇਂ ਵੱਖ-ਵੱਖ ਪੇਸ਼ਕਾਰੀਆਂ ਵਿਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਸਮੂਹ ਸਟਾਫ਼ ਦੇ ਸਹਿਯੋਗ ਨਾਲ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਏ ਗਏ, ਜਿਸ ਦਾ ਉਦਘਾਟਨ ਪਿ੍ੰਸੀਪਲ ਪ੍ਰੀਤਮ ਸਿੰਘ ਵਲੋਂ ਕੀਤਾ ਗਿਆ। ਇਸ ਸਮੇਂ ਸਮੂਹ ਮਾਨਵ ਵਿੱਦਿਆ ਮੰਦਰ ਸਟਾਫ਼ ਨੂੰ ਪ੍ਰਿੰਸੀਪਲ ਪ੍ਰੀਤਮ ਸਿੰਘ ਵਲੋਂ ਸਮਾਗਮ ਦੀ ਸਫਲ਼ਤਾ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਸਕੂਲ ਸਿੱਧਵਾਂ ਬੇਟ ਵਿਖੇ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਜਗਰਾਉਂ ਵਲੋਂ ਬੇਸਹਾਰਾ ਗਊਆਂ ਦੇ ਇਲਾਜ ਲਈ ਦਵਾਈਆਂ ਭੇਟ * ਫ਼ਲਦਾਰ ਪੌਦੇ ਲਗਾ ਕੇ ਅਤੇ ਵੰਡ ਕੇ ਵਾਤਾਵਰਨ...
Ad Position 24
No active advertisement