16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਜੀ.ਟੀ.ਬੀ. ਕਾਲਜ ਦਾਖਾ ਨੂੰ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਤੇ ਖੋਜ ਅਦਾਰੇ ਵਲੋਂ ਪ੍ਰਾਜੈਕਟ ਗ੍ਰਾਂਟ ਮਿਲੀ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਨੂੰ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ, ਸਿੱਖਿਆ ਮੰਤਰਾਲੇ, ਨਵੀਂ ਦਿੱਲੀ ਤੋਂ ਰਾਸ਼ਟਰੀ ਪੱਧਰ ਦੀ ਮਾਈਨਰ ਰਿਸਰਚ ਪ੍ਰੋਜੈਕਟ ਲਈ ਵਿੱਤੀ ਸਹਾਇਤਾ ਰਾਸ਼ੀ ਪ੍ਰਾਪਤ ਹੋਈ। ਕੈਲੀਬ੍ਰੇਟਿੰਗ ਕੈਪੀਟਲ ਫਲੋ ਮਯਰ ਫਾਰ ਰਿਜਲਿੀਐਂਸ: ਡਾਇਨਾਮਿਕ ਮਾਡਲਿੰਗ ਆਫ਼ ਐਫਪੀਆਈ ਡਰਾਈਵਰ, ਅਸਮੈਟ੍ਰਿਕ ਵੋਲੇਟਿਲਿਟੀ, ਮੈਕਰੋ-ਫਾਈਨੈਂਸ਼ੀਅਲ ਸਟੈਬਿਲਿਟੀ ਇਨ ਦ ਕੰਟੈਕਸਟ ਆਫ਼ ਵਿਕਸਤ ਭਾਰਤ 2047 ਸਿਰਲੇਖ ਵਾਲਾ ਇਹ ਵੱਕਾਰੀ ਖੋਜ ਪ੍ਰੋਜੈਕਟ ਅਧਿਕਾਰਤ ਤੌਰ ‘ਤੇ ਕਾਲਜ ਦੇ ਕਾਮਰਸ ਵਿਭਾਗ ਵਿੱਚ ਸਹਾਇਕ ਪ੍ਰੋਫ਼ੈਸਰ ਡਾ. ਪਰਮਿੰਦਰ ਕੌਰ ਨੂੰ ਦਿੱਤਾ ਗਿਆ ਹੈ। ਇਸ ਖੋਜ ਕਾਰਜ ਲਈ ਕੁੱਲ 8 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਰਾਸ਼ੀ ਮਨਜ਼ੂਰ ਕੀਤੀ ਹੈ, ਜੋ ਕਿ 2047 ਤੱਕ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਇਹ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ। ਇਹ ਪ੍ਰੋਜੈਕਟ ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਵਿਖੇ ਸਥਿਤ ਹੋਵੇਗਾ ਅਤੇ ਵਿੱਤੀ ਤੌਰ ’ਤੇ ਇਸ ਦੁਆਰਾ ਪ੍ਰਬੰਧਿਤ ਕੀਤਾ ਜਾਵੇਗਾ, ਜੋ ਇਸ ਦੇ ਸਫ਼ਲ ਐਗਜ਼ੀਕਿਊਸ਼ਨ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ, ਲਾਇਬ੍ਰੇਰੀ ਅਤੇ ਖੋਜ ਸਹੂਲਤਾਂ ਪ੍ਰਦਾਨ ਕਰੇਗਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਪ੍ਰਬੰਧਕੀ ਪ੍ਰਧਾਨ ਸ. ਰਣਧੀਰ ਸਿੰਘ ਸੇਖੋਂ, ਸਮੁੱਚੇ ਟਰੱਸਟੀਆਂ ਕਾਮਰਸ ਵਿਭਾਗ ਸਹਾਇਕ ਪ੍ਰੋਫ਼ੈਸਰ ਡਾ. ਪਰਮਿੰਦਰ ਕੌਰ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ: ਸੰਦੀਪ ਕਟਾਰੀਆ ਦੱਸਿਆ ਕਿ ਇਸ ਕਾਰਜ ਵਿਚ ਕਾਲਜ ਵਲੋਂ ਖੋਜ ਕਰਤਾ ਡਾ: ਪਰਮਿੰਦਰ ਕੌਰ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਇਹ ਪ੍ਰੋਜੈਕਟ ਰਾਸ਼ਟਰੀ ਪੱਧਰ ’ਤੇ ਕੁੱਲ 245 ਸੰਸਥਾਂਵਾਂ ਨੂੰ ਹੀ ਦਿੱਤੇ ਗਏ ਹਨ, ਜਿਨ੍ਹਾਂ ਵਿਚ ਜੀ.ਟੀ.ਬੀ ਕਾਲਜ ਦਾਖਾ ਦੀ ਚੋਣ ਇਤਹਾਸਿਕ ਪ੍ਰਾਪਤੀ ਹੈ।
Ad Position 22
No active advertisement
ਪਿਛਲੀ ਖ਼ਬਰ ਡਾ. ਕੰਗ ਨੇ ਜਸਵਿੰਦਰ ਵਿਰਕ ਨੂੰ ‘ਆਪ’ ਦੇ ਐਜੂਕੇਸ਼ਨ ਵਿੰਗ ਦੇ ਜ਼ਿਲ੍ਹਾ ਇੰਚਾਰਜ ਬਣਨ ’ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਤਲਵੰਡੀ ਖੁਰਦ ਵਿਖੇ ‘ਲੋਕ ਮਿਲਣੀ ਪ੍ਰੋਗਰਾਮ’ ਕਰਵਾਇਆ
Ad Position 24