05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੀਆਂ ਵਿਦਿਆਰਥਣਾਂ ਦਾ ਜ਼ੋਨਲ ਪੱਧਰੀ ਹਾਕੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਵਿਦਿਆਰਥੀਆਂ ਲਈ ‘ਹੋਟਲ ਰੋਲ ਪਲੇਅ’ ਗਤੀਵਿਧੀ

ਚੌਂਕੀਮਾਨ, 4 ਅਗਸਤ (ਤੇਜਿੰਦਰ ਸਿੰਘ ਚੱਢਾ) ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਵਿਵਹਾਰਿਕ ਵਿਕਾਸ ਲਈ ਇਕ ਆਕਰਸ਼ਕ ‘ਹੋਟਲ ਰੋਲ ਪਲੇਅ’ ਗਤੀਵਿਧੀ ਦਾ ਆਯੋਜਿਨ ਕੀਤਾ ਗਿਆ। ਇਹ ਗਤੀਵਿਧੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਕਰਵਾਈ ਗਈ।

Ad Position 21
No active advertisement
ਅਜੀਤ ਡੈਸਕ 05-08-2026
ਚੌਂਕੀਮਾਨ, 4 ਅਗਸਤ (ਤੇਜਿੰਦਰ ਸਿੰਘ ਚੱਢਾ) ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਵਿਵਹਾਰਿਕ ਵਿਕਾਸ ਲਈ ਇਕ ਆਕਰਸ਼ਕ ‘ਹੋਟਲ ਰੋਲ ਪਲੇਅ’ ਗਤੀਵਿਧੀ ਦਾ ਆਯੋਜਿਨ ਕੀਤਾ ਗਿਆ। ਇਹ ਗਤੀਵਿਧੀ ਸਕੂਲ ਦੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਕਰਵਾਈ ਗਈ। ਇਸ ਗਤੀਵਿਧੀ ਦਾ ਮੁੱਖ ਉਦੇਸ ਖੇਡ-ਖੇਡ ਵਿਚ ਬੱਚਿਆਂ ਨੂੰ ਹਟੋਲ ਪ੍ਰਬੰਧਨ, ਗਾਹਕ ਸੇਵਾ ਅਤੇ ਸਮਾਜਿਕ ਸਲੀਕੇਦਾਰ ਬਾਰੇ ਸਿਖਾਉਣਾ ਸੀ। ਸਕੂਲ ਦੇ ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਇਸ ਗਤੀਵਿਧੀ ਵਿਚ ਕੁਝ ਸਕੂਲ ਦੇ ਵਿਦਿਆਰਥੀ ਯੂਨੀਫਾਰਮ ਪਹਿਨਣ ਵਾਲੇ ਹੋਟਲ ਸਮਾਰਟ ਅਤੇ ਵੇਟਰ ਬਣੇ ਤੇ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਮੇਨਿਊ ਕਾਰਡ ਫੜ ਕੇ ਸਵਾਗਤ ਕੀਤਾ ਤੇ ਕੁਝ ਵਿਦਿਆਰਥੀਆਂ ਨੇ ‘ਸੇਫ’ ਬਣਕੇ ਖਾਣਾ ਪਰੋਸਣ ਦਾ ਅਭਿਨੈ ਕੀਤਾ। ਇਸੇ ਗਤੀਵਿਧੀ ਵਿਚ ਕੁਝ ਵਿਦਿਆਰਥੀ ਗਾਹਕ ਬਣ ਕੇ ਹੋਟਲ ਵਿਚ ਟੇਬਲ ’ਤੇ ਬੈਠੇ ਅਤੇ ਸਲੀਕੇ ਨਾਲ ਹੋਟਲ ਤੋਂ ਖਾਣਾ ਮੰਗਵਾਇਆ। ਸਕੂਲ ਅਧਿਆਪਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਰੋਲ ਪਲੇਅ ਕੰਮਾਂ ਤੋਂ ਬੱਚਿਆਂ ਦੇ ਫੋਰਮ ਦਾ ਡਰ ਦੂਰ ਹੂੰਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ , ਕਮਿਊਨਿਕੇਸਨ ਤੇ ਸਕਿਲਸ ਮਜ਼ਬੂਤ ਹੁੰਦੇ ਹਨ। ਸਾਰਿਆਂ ਨੇ ਵਿਦਿਆਰਥੀਆਂ ਦੀ ਇਸ ਕੋਸ਼ਿਸ਼ ਦੀ ਕਾਫ਼ੀ ਸ਼ਲਾਘਾ ਕੀਤੀ ਅਤੇ ਇਸ ਨੂੰ ਵਿਹਾਰਕ ਗਿਆਨ ਲਈ ਇਕ ਵੱਡਾ ਕਦਮ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਜ਼ੋਰਾ ਸਿੰਘ ਬੱਦੋਵਾਲ ਅਗਲੀ ਖ਼ਬਰ ਸਾਵਣ ਕਵੀ ਦਰਬਾਰ 8 ਨੂੰ
Ad Position 24
No active advertisement