05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖ਼ਾਲਸਾ ਕਾਲਜੀਏਟ ਪਬਲਿਕ ਸਕੂਲ ਵਿਖੇ ਮਨਾਈ ਗੁਰੂ ਪੂਰਨਿਮਾ

ਗੁਰੂਸਰ ਸੁਧਾਰ, 4 ਅਗਸਤ (ਧਾਲੀਵਾਲ)-ਗੁਰੂ ਪੂਰਨਿਮਾ ਦੇ ਪਵਿੱਤਰ ਮੌਕੇ ’ਤੇ ਖ਼ਾਲਸਾ ਕਾਲਜੀਏਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਹਿੰਦੀ ਵਿਭਾਗ, ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਭਾਰਤੀ ਸ਼ਿਕਸ਼ਣ ਮੰਡਲ (ਪੰਜਾਬ ਪ੍ਰਾਂਤ) ਜ਼ਿਲ੍ਹਾ ਲੁਧਿਆਣਾ ਦੇ ਸਾਂਝੇ ਹੰਭਲੇ ਹੇਠ ਸਕੂਲ ਵਿਚ ਵਿਆਸ ਪੂਜਾ ਕਰਵਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸਕੂਲ ਪ੍ਰਿੰ.

Ad Position 21
No active advertisement
ਅਜੀਤ ਡੈਸਕ 05-08-2026
ਗੁਰੂਸਰ ਸੁਧਾਰ, 4 ਅਗਸਤ (ਧਾਲੀਵਾਲ)-ਗੁਰੂ ਪੂਰਨਿਮਾ ਦੇ ਪਵਿੱਤਰ ਮੌਕੇ ’ਤੇ ਖ਼ਾਲਸਾ ਕਾਲਜੀਏਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਹਿੰਦੀ ਵਿਭਾਗ, ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਭਾਰਤੀ ਸ਼ਿਕਸ਼ਣ ਮੰਡਲ (ਪੰਜਾਬ ਪ੍ਰਾਂਤ) ਜ਼ਿਲ੍ਹਾ ਲੁਧਿਆਣਾ ਦੇ ਸਾਂਝੇ ਹੰਭਲੇ ਹੇਠ ਸਕੂਲ ਵਿਚ ਵਿਆਸ ਪੂਜਾ ਕਰਵਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸਕੂਲ ਪ੍ਰਿੰ. ਵਿਨੋਦ ਕੁਮਾਰ ਸਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਸੁਰਿੰਦਰ ਕੁਮਾਰ ਗੁਪਤਾ ਹਾਜ਼ਰ ਹੋਏ। ਸਮਾਗਮ ਦੇ ਮੁੱਖ ਵਕਤਾ ਡਾ. ਰਾਜਿੰਦਰ ਸਿੰਘ ਸਾਹਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤੀ ਸੰਸਕ੍ਰਿਤੀ ਦੀ ਗੁਰੂ-ਸ਼ਿਸ਼ ਪ੍ਰੰਪਰਾ ਸੰਸਾਰ ਦੀ ਅਨਮੋਲ ਵਿਰਾਸਤ ਹੈ। ਸਾਨੂੰ ਗੁਰੂ ਸਾਹਿਬਾਨ ਦੀ ਪ੍ਰੰਪਰਾ ਤੋਂ ਪ੍ਰੇਰਣਾ ਲੈ ਕੇ ਗੁਰੂ ਅਤੇ ਸ਼ਿਸ਼ ਵਿਚਕਾਰ ਆਦਰਸ਼ ਸੰਬੰਧ ਸਥਾਪਿਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੀਵਨ ਵਿਚ ਸਫ਼ਲਤਾ, ਗਿਆਨ, ਸੰਸਕਾਰ ਅਤੇ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਗੁਰੂ ਦੀ ਕਿਰਪਾ ਲਾਜ਼ਮੀ ਹੈ। ਮੁੱਖ ਮਹਿਮਾਨ ਪ੍ਰਿੰ: ਵਿਨੋਦ ਕੁਮਾਰ ਨੇ ਸੰਬੋਧਨ ਕਰਦਿਆਂ ਗੁਰੂ ਦੀ ਮਹੱਤਤਾ ਉੱਤੇ ਚਾਨਣਾ ਪਾਇਆ ਅਤੇ ਕਿਹਾ ਕਿ ਗੁਰੂ ਸਿਰਫ਼ ਸਿੱਖਿਆ ਹੀ ਨਹੀਂ ਦਿੰਦਾ ਸਗੋਂ ਜੀਵਨ ਨੂੰ ਸਹੀ ਦਿਸ਼ਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਗੁਰੂਜਨਾਂ ਪ੍ਰਤੀ ਸਦਾ ਸ਼ਰਧਾ, ਸਤਿਕਾਰ ਅਤੇ ਅਨੁਸ਼ਾਸਨ ਦਾ ਭਾਵ ਬਣਾਈ ਰੱਖਣਾ ਚਾਹੀਦਾ ਹੈ। ਸਮਾਗਮ ਵਿਚ ਮੌਜੂਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੁਰੂ ਪੂਰਨਿਮਾ ਦੀ ਮਹੱਤਤਾ ਨੂੰ ਸਮਝਦਿਆਂ ਭਾਰਤੀ ਸੰਸਕ੍ਰਿਤੀ ਦੇ ਇਸ ਮਹਾਨ ਤਿਉਹਾਰ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ ਵਿਖੇ ‘ਨਸ਼ਾ ਮੁਕਤ ਯੁਵਾ ਫ਼ਾਰ ਵਿਕਸਤ ਭਾਰਤ ਸੰਕਲਪ ਅਭਿਆਨ’ ਦਾ ਲਾਈਵ ਵੈੱਬਕਾਸਟ ਸਕ੍ਰੀਨਿੰਗ ਆਯੋਜਿਤ ਅਗਲੀ ਖ਼ਬਰ ਸਰਕਾਰੀ ਸੈਕੰਡਰੀ ਸਕੂਲ ਅਖਾੜਾ ਦੀਆਂ ਵਿਦਿਆਰਥਣਾਂ ਦਾ ਜ਼ੋਨਲ ਪੱਧਰੀ ਹਾਕੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement