ਕਿੰਗਜ਼ਵੇ ਗਲੋਬਲ ਸਕੂਲ ਵਿਖੇ ਗਤਕਾ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸੰਪੰਨ
ਓਵਰਆਲ ਟਰਾਫੀ ’ਤੇ ਕਿੰਗਜ਼ਵੇ ਗਲੋਬਲ ਸਕੂਲ ਦਾ ਕਬਜ਼ਾ
ਭੂੰਦੜੀ, 5 ਅਗਸਤ (ਕੁਲਦੀਪ ਸਿੰਘ ਮਾਨ): ਕਿੰਗਜ਼ਵੇ ਗਲੋਬਲ ਸਕੂਲ ਕਿਸ਼ਨਪੁਰਾ ਖੁਰਦ ਵਿਖੇ ਗੱਤਕਾ ਮੁਕਾਬਲੇ ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਲੜਕਿਆਂ ਅਤੇ ਲੜਕੀਆਂ ਨੇ ਭਾਗ ਲਿਆ, ਜਦਕਿ ਜ਼ੋਨ ਦੇ ਛੇ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਗੱਤਕਾ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕ
ਕਾਂਗਰਸ ਪਾਰਟੀ ਦੀ ਮੀਟਿੰਗ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਮੇਂ ਕੁਲਦੀਪ ਸਿੰਘ ਵੈਦ, ਕਾਮਿਲ ਅਮਰ ਸਿੰਘ, ਜਗਤਾਰ ਸਿੰਘ ਜੱਗਾ, ਵਿਕਰਮ ਸਿੰਘ ਬਾਜਵਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨਾਲ। ਤਸਵੀਰ: ਕ੍ਰਿਪਾਲ ਹੰਬੜਾਂ
06-08-2026
ਭੂੰਦੜੀ, 5 ਅਗਸਤ (ਕੁਲਦੀਪ ਸਿੰਘ ਮਾਨ): ਕਿੰਗਜ਼ਵੇ ਗਲੋਬਲ ਸਕੂਲ ਕਿਸ਼ਨਪੁਰਾ ਖੁਰਦ ਵਿਖੇ ਗੱਤਕਾ ਮੁਕਾਬਲੇ ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਦੇ ਲੜਕਿਆਂ ਅਤੇ ਲੜਕੀਆਂ ਨੇ ਭਾਗ ਲਿਆ, ਜਦਕਿ ਜ਼ੋਨ ਦੇ ਛੇ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਗੱਤਕਾ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਕਿੰਗਜ਼ਵੇ ਗਲੋਬਲ ਸਕੂਲ ਦੇ ਖਿਡਾਰੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ਆਪਣੇ ਨਾਂਅ ਕਰਕੇ ਸਕੂਲ ਦਾ ਮਾਣ ਵਧਾਇਆ। ਗੱਤਕਾ ਟੀਮ ਦੀ ਤਿਆਰੀ ਅਤੇ ਸਿਖਲਾਈ ਸਕੂਲ ਦੇ ਧਾਰਮਿਕ ਅਧਿਆਪਕ ਅਤੇ ਮੁੱਖ ਗੱਤਕਾ ਕੋਚ ਸ. ਗੁਰਮੇਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਸਟੇਜ਼ ਸਕੱਤਰ ਅਤੇ ਸਹਿਯੋਗੀ ਵਜੋਂ ਸ. ਜਗਜੀਤ ਸਿੰਘ ਅਤੇ ਸ. ਸਤਨਾਮ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਮੁਕਾਬਲਿਆਂ ਦਾ ਨਿਰਪੱਖ ਫ਼ੈਸਲਾ ਜੱਜ ਸਾਹਿਬਾਨ ਸ. ਹਰਦੀਪ ਸਿੰਘ ਭਿੰਡਰ, ਸ. ਮਨਦੀਪ ਸਿੰਘ ਜਲਾਲਾਬਾਦ ਪੂਰਬੀ ਅਤੇ ਸ. ਅਵਤਾਰ ਸਿੰਘ ਭਿੰਡਰ ਵੱਲੋਂ ਕੀਤਾ ਗਿਆ, ਜਦਕਿ ਸਮੁੱਚੇ ਮੁਕਾਬਲਿਆਂ ਦੀ ਦੇਖ-ਰੇਖ ਧਰਮਕੋਟ ਜ਼ੋਨ ਦੇ ਸਮੁੱਚੀ ਖੇਡ ਪ੍ਰਬੰਧਕ ਸ. ਹਰਜੀਤ ਸਿੰਘ ਮਾਸਟਰ (ਕਿਸ਼ਨਪੁਰਾ ਕਲਾਂ) ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਕੂਲ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਚੇਅਰਮੈਨ ਬਲਜੀਤ ਸਿੰਘ ਸਿੱਧੂ, ਐੱਮ.ਡੀ. ਸਿਮਰਜੀਤ ਸਿੰਘ ਸਿੱਧੂ, ਪ੍ਰਿੰਸੀਪਲ ਡਾ. ਵਿਜੇ ਨਾਗੇਸ਼ ਅਤੇ ਵਾਈਸ ਪ੍ਰਿੰਸੀਪਲ ਜਸਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੱਤਕਾ ਸਾਡੀ ਸਿੱਖ ਵਿਰਾਸਤ ਦੀ ਅਨਮੋਲ ਧਰੋਹਰ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਮੁਕਾਬਲਿਆਂ ਦੌਰਾਨ ਖਾਣ-ਪੀਣ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ। ਖੇਡ ਭਾਵਨਾ ਅਤੇ ਅਨੁਸ਼ਾਸਨ ਨਾਲ ਸੰਪੰਨ ਹੋਏ। ਇਸ ਸਮਾਗਮ ਪ੍ਰਿੰਸੀਪਲ ਡਾ. ਵਿਜੇ ਨਾਗੇਸ਼ ਨੇ ਆਪਣੇ ਸੰਬੋਧਨ ਦੌਰਾਨ ਸਾਰੇ ਪ੍ਰਬੰਧਕਾਂ, ਕੋਚਾਂ, ਜੱਜ ਸਾਹਿਬਾਨ ਅਤੇ ਭਾਗ ਲੈਣ ਵਾਲੇ ਸਕੂਲਾਂ ਦੀ ਭਰਪੂਰ ਸ਼ਲਾਘਾ ਕੀਤੀ। ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ, ਜਦਕਿ ਕੋਚਾਂ ਅਤੇ ਜੱਜ ਸਾਹਿਬਾਨਾਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ।