06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਕਿਊ.ਆਰ ਕੋਡ ਵਾਲੇ ਸਮਾਰਟ ਰਾਸ਼ਨ ਕਾਰਡ ਲੋੜਵੰਦ ਪਰਿਵਾਰਾਂ ਲਈ ਸਹਾਈ ਬਣੇ- ਚੇਅਰਮੈਨ ਗਿੱਲ ਕਿਹਾ, ਈ-20 ਪੈਟਰੋਲ ਲਾਜ਼ਮੀ ਸਪਲਾਈ ਕੇਂਦਰ ਸਰਕਾਰ ਦੀ ਜ਼ਿਆਦਤੀ

ਮੁੱਲਾਂਪੁਰ-ਦਾਖਾ, 5 ਅਗਸਤ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ, ਆਧੁਨਿਕ ਅਤੇ ਲੋਕਪੱਖੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕਿਊ ਆਰ ਕੋਡ ਵਾਲੇ ਨਵੇਂ ਸਮਾਰਟ ਰਾਸ਼ਨ ਕਾਰਡ ਨਾਲ ਲੋੜਵੰਦ ਪਰਿਵਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਰਾਸ਼ਨ ਮਿਲੇਗਾ। ਇਹ ਪ੍ਰਗਟਾਵਾ ਪਨਗਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਕੀਤਾ।

Ad Position 21
No active advertisement
ਪਨਗਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ 06-08-2026
ਮੁੱਲਾਂਪੁਰ-ਦਾਖਾ, 5 ਅਗਸਤ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ, ਆਧੁਨਿਕ ਅਤੇ ਲੋਕਪੱਖੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕਿਊ ਆਰ ਕੋਡ ਵਾਲੇ ਨਵੇਂ ਸਮਾਰਟ ਰਾਸ਼ਨ ਕਾਰਡ ਨਾਲ ਲੋੜਵੰਦ ਪਰਿਵਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਰਾਸ਼ਨ ਮਿਲੇਗਾ। ਇਹ ਪ੍ਰਗਟਾਵਾ ਪਨਗਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਕੀਤਾ। ਡਾ: ਤੇਜਪਾਲ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪੰਜਾਬ ਸਰਕਾਰ ਲੋਕ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਨਾਲ ਲਾਭਪਾਤਰੀ ਪਰਿਵਾਰਾਂ ਨੂੰ ਵੱਡੀ ਸਹੂਲਤ ਦੇ ਨਾਲ ਰਾਸ਼ਨ ਵੰਡ ਪ੍ਰਣਾਲੀ ਸੁਚੱਜੀ ਅਤੇ ਪਾਰਦਰਸ਼ੀ ਬਣੇਗੀ। ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਡਾ: ਤੇਜਪਾਲ ਸਿੰਘ ਗਿੱਲ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵਲੋਂ ਅਮਰੀਕਾ-ਭਾਰਤ ਸਮਝੌਤਾ ਬਹੁਤੇ ਕਾਰੋਬਾਰੀਆਂ ਦੇ ਫਿੱਟ ਨਹੀਂ ਬੈਠਦਾ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਪੰਜਾਬ ਦੀ ਆਰਥਿਕਤਾ ਦਾ ਧੁਰਾ ਖੇਤੀ ਅਤੇ ਡੇਅਰੀ ਫਾਰਮਿੰਗ, ਪੋਲਟਰੀ ਲਈ ਵਪਾਰ ਸਮਝੌਤਾ ਨੁਕਸਾਨਦੇਹ ਹੈ, ਫਿਰ ਤੇਲ ਖਣਿਜ ਵੀ ਇਸ ਸਮਝੌਤੇ ਨਾਲ ਪ੍ਰਭਾਵਿਤ ਹੋਣਗੇਂ। ਚੇਅਰਮੈਨ ਗਿੱਲ ਦੱਸਿਆ ਕਿ ਅਮਰੀਕਾ ਤੋਂ ਈਥਾਨੌਲ (ਈ-20) ਪੈਟਰੋਲ ਦੀ ਲਾਜ਼ਮੀ ਸਪਲਾਈ ਵਿਰੁੱਧ ਪੰਜਾਬ ਸਰਕਾਰ ਨੇ ਮਤਾ ਪਾ ਰੱਖਿਆ, ਇਥੋਂ ਤੱਕ ਕਿ ਅਮਰੀਕੀ ਦਬਾਅ ਹੇਠ ਕੇਂਦਰ ਦੇ ਫੈਸਲਿਆਂ ਵਿਰੁੱਧ ਨਵੀਂ ਦਿੱਲੀ ਵਿਖੇ ਆਪ ਪਾਰਟੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਸੰਜੇ ਸਿੰਘ, ਮਨੀਸ਼ ਸਿਸੋਦੀਆ ਵਲੋਂ ਵਰਕਰਾਂ ਨਾਲ ਰਲ਼ ਕੇ ਮਾਰਚ ਵੀ ਕੱਢਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸੀ.ਏ.ਐੱਸ.ਓ. ਚੈੱਕਿੰਗ ਦੌਰਾਨ ਪੁਲਿਸ ਦੀ ਵੱਡੀ ਕਾਰਵਾਈ, ਐੱਨ.ਡੀ.ਪੀ.ਐੱਸ ਐਕਟ ਦੇ 4 ਅਤੇ ਐਕਸਾਈਜ਼ ਐਕਟ ਦੇ 3 ਮਾਮਲੇ ਦਰ... ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਮੁਕਾਬਲੇ ’ਚ ਜਿੱਤੇ 15 ਹਜ਼ਾਰ ਦੇ ਨਕਦ ਇਨਾਮ ਅਮਨ ਉ...
Ad Position 24
No active advertisement