ਦਾਖਾ ਜ਼ੋਨ ਸਕੂਲ ਬਾਸਕਟਬਾਲ ਟੂਰਨਾਮੈਂਟ ’ਚ ਜੀ.ਐੱਚ.ਜੀ. ਖ਼ਾਲਸਾ ਸਕੂਲ ਸੁਧਾਰ ਅੱਵਲ
ਗੁਰੂਸਰ ਸੁਧਾਰ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ 70ਵੇਂ ਦਾਖਾ ਜ਼ੋਨ ਸਕੂਲ ਬਾਸਕਟਬਾਲ ਟੂਰਨਾਮੈਂਟ ਦੇ ਮੁਕਾਬਲੇ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਯਾਦਗਾਰੀ ਸਟੇਡੀਅਮ ਪਿੰਡ ਸੁਧਾਰ, ਪੱਤੀ ਗਿੱਲ ਵਿਖੇ ਉਤਸ਼ਾਹਪੂਰਵਕ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਵਿਚ ਹੋਏ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਗੁਰੂਸਰ ਸੁਧਾਰ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ 70ਵੇਂ ਦਾਖਾ ਜ਼ੋਨ ਸਕੂਲ ਬਾਸਕਟਬਾਲ ਟੂਰਨਾਮੈਂਟ ਦੇ ਮੁਕਾਬਲੇ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਯਾਦਗਾਰੀ ਸਟੇਡੀਅਮ ਪਿੰਡ ਸੁਧਾਰ, ਪੱਤੀ ਗਿੱਲ ਵਿਖੇ ਉਤਸ਼ਾਹਪੂਰਵਕ ਕਰਵਾਏ ਗਏ। ਵੱਖ-ਵੱਖ ਉਮਰ ਵਰਗਾਂ ਵਿਚ ਹੋਏ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਲੜਕੀਆਂ ਦੇ ਅੰਡਰ-14 ਵਰਗ ਵਿਚ ਜੀ.ਐੱਚ.ਜੀ. ਖ਼ਾਲਸਾ ਸਕੂਲ ਸੁਧਾਰ ਨੇ ਪਹਿਲਾ, ਪੀਸ ਪਬਲਿਕ ਸਕੂਲ ਮੁੱਲਾਂਪੁਰ ਦਾਖਾ ਨੇ ਦੂਜਾ ਅਤੇ ਐੱਮ.ਐੱਲ.ਡੀ. ਸਕੂਲ ਤਲਵੰਡੀ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ-17 ਵਰਗ ਵਿਚ ਸਰਕਾਰੀ (ਲੜਕੀਆਂ) ਸੀਨੀਅਰ ਸੈਕੰਡਰੀ ਸਕੂਲ ਦਾਖਾ ਨੇ ਪਹਿਲਾ, ਪੀਸ ਪਬਲਿਕ ਸਕੂਲ ਮੁੱਲਾਂਪੁਰ ਨੇ ਦੂਜਾ ਅਤੇ ਜੀ.ਐੱਚ.ਜੀ. ਖ਼ਾਲਸਾ ਸਕੂਲ ਸੁਧਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ-14 ਵਰਗ ਵਿਚ ਜੀ.ਐੱਚ.ਜੀ. ਖ਼ਾਲਸਾ ਸਕੂਲ ਸੁਧਾਰ ਪਹਿਲੇ ਜਦਕਿ ਜੀ.ਟੀ.ਬੀ. ਸਕੂਲ ਦਾਖਾ ਦੂਜੇ ਅਤੇ ਜੀ.ਐੱਨ.ਪੀ.ਐੱਸ. ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਵਰਗ ਵਿਚ ਪੀਸ ਪਬਲਿਕ ਸਕੂਲ ਦਾਖਾ, ਜੀ.ਐੱਨ.ਪੀ.ਐੱਸ. ਪਬਲਿਕ ਸਕੂਲ ਦਾਖਾ, ਹਾਰਵੈਸਟ ਸਕੂਲ, ਜੱਸੋਵਾਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਰਗ ਵਿਚ ਐੱਮ.ਐੱਲ.ਡੀ. ਸਕੂਲ ਤਲਵੰਡੀ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾਖਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਸਮੇਤ ਜੇਤੂ ਟੀਮਾਂ ਨੂੰ ਇਨਾਮ ਭੇਟ ਕੀਤੇ ਗਏ। ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਬਾਸਕਟਬਾਲ ਦੇ ਖੇਤਰ ਵਿਚ ਹੋਰ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਿਆਂ ਨਾਲ ਹੀ ਸੁਧਾਰ ਸਕੂਲ ਟੀਮ ਦੇ ਮਿਹਨਤੀ ਕੋਚ ਪ੍ਰਭਪ੍ਰੀਤ ਸਿੰਘ ਚਾਹਲ ਅਤੇ ਪ੍ਰਬੰਧਕਾਂ, ਕੋਚ ਸਾਹਿਬਾਨਾਂ, ਸਕੂਲ ਮੁਖੀਆਂ ਨੂੰ ਟੂਰਨਾਮੈਂਟ ਦੀ ਸਫ਼ਲਤਾ ਲਈ ਵਧਾਈ ਦਿੱਤੀ। ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਸੁਧਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇ ਭਰੇ ਖੇਡ ਮੈਦਾਨਾਂ ਦੇ ਵਿਚਕਾਰ ਬਣਾਇਆ ਗਿਆ ਸ਼ਾਨਦਾਰ ਬਾਸਕਟਬਾਲ ਕੋਰਟ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਹਿਚਾਣ ਦਿਵਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਪ੍ਰਧਾਨ ਚਰਨਜੀਤ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਸੁਖਜੰਤ ਸਿੰਘ ਗਿੱਲ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ।