ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ’ਚ ਤੀਆਂ ਤੀਜ ਮੁਕਾਬਲਾ ਮਨਮੀਤ ਕੌਰ ਨੇ ਜਿੱਤਿਆ
ਚੇਅਰਪਰਸਨ ਗੁਨਵੀਰ ਕੌਰ, ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਹੋਰਨਾਂ ਨੇ ਇਨਾਮ ਵੰਡੇ
ਮੁੱਲਾਂਪੁਰ-ਦਾਖਾ, 7 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਲਈ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਹੋਰ ਅਧਿਆਪਕਾਂ ਵਲੋਂ ਰਲ਼ ਕੇ ਸਾਉਣ ਮਹੀਨੇ ਤੀਆਂ ਤੀਜ ਤਿਉਹਾਰ ਮਨਾਇਆ ਗਿਆ। ਤੀਆਂ ਤੀਜ ਪ੍ਰੋਗਰਾਮ ਵਿਚ ਸਕੂਲ ਦੇ ਪ੍ਰਬੰਧਕੀ ਉੱਪ ਚੇਅਰਪਰਸਨ ਗੁਨਵੀਰ ਕੌਰ ਮੋਹੀ, ਸਾਬਕਾ ਕੌਂਸਲਰ ਸੁਦੇਸ਼ ਰਾਣੀ ਗੋਇਲ, ਪਰਮਜੀਤ ਕੌਰ ਬਾਜਵਾ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ।
ਮੁੱਲਾਂਪੁਰ-ਦਾਖਾ, 7 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਲਈ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਹੋਰ ਅਧਿਆਪਕਾਂ ਵਲੋਂ ਰਲ਼ ਕੇ ਸਾਉਣ ਮਹੀਨੇ ਤੀਆਂ ਤੀਜ ਤਿਉਹਾਰ ਮਨਾਇਆ ਗਿਆ। ਤੀਆਂ ਤੀਜ ਪ੍ਰੋਗਰਾਮ ਵਿਚ ਸਕੂਲ ਦੇ ਪ੍ਰਬੰਧਕੀ ਉੱਪ ਚੇਅਰਪਰਸਨ ਗੁਨਵੀਰ ਕੌਰ ਮੋਹੀ, ਸਾਬਕਾ ਕੌਂਸਲਰ ਸੁਦੇਸ਼ ਰਾਣੀ ਗੋਇਲ, ਪਰਮਜੀਤ ਕੌਰ ਬਾਜਵਾ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਸਵੇਰ ਤੋਂ ਹੀ ਪੁਰਾਤਨ ਪੰਜਾਬੀ ਪਹਿਰਾਵੇ ਸੱਗੀ ਫੁੱਲ, ਪਿੱਪਲ ਪੱਤੀਆਂ, ਟਿੱਕਾ ਹੋਰ ਹਾਰ ਸ਼ਿੰਗਾਰ ਕਰਕੇ ਪਹੁੰਚੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਤਾਲ ’ਤੇ ਚੰਗਾ ਰੰਗ ਬੰਨ੍ਹਿਆ। ਪੰਜਾਬੀ ਜੁੱਤੀ, ਹੋਰ ਪੰਜਾਬੀ ਪਹਿਰਾਵੇ ਵਾਲੀਆਂ ਮੁਟਿਆਰਾਂ ’ਚੋਂ ਅਧਿਆਪਕਾਂ ਵਲੋਂ ਮਿਸ ਤੀਜ ਮੁਕਾਬਲੇ ਦੇ ਨਾਲ ਹੋਰ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਮਿਸ ਤੀਜ ਮੁਕਾਬਲੇ ਵਿੱਚ ਮਨਮੀਤ ਕੌਰ ਰੋਜ਼ ਹਾਊਸ ਮਿਸ ਤੀਜ ਬਣੀ। ਖੁਸ਼ਲੀਨ ਕੌਰ ਜੈਸਮੀਨ ਹਾਊਸ ਮਿਸ ਕੌਨਫੀਡੈਂਟ ਅਤੇ ਦਮਨਪ੍ਰੀਤ ਕੌਰ ਜੈਸਮੀਨ ਹਾਊਸ ਨੇ ਮਿਸ ਪੰਜਾਬਣ ਦਾ ਖਿਤਾਬ ਜਿੱਤਿਆ। ਲੋਕ ਗੀਤ ਮੁਕਾਬਲੇ ਵਿੱਚ ਰਵਨੀਤ ਕੌਰ ਤੇ ਸੁਖਪ੍ਰੀਤ ਕੌਰ ਡੈਫੋਡਿਲ ਹਾਊਸ ਪਹਿਲਾ, ਮਸਕੀਨ ਕੌਰ, ਨਵਰੀਤ ਕੌਰ ਰੋਜ਼ ਹਾਊਸ ਦੂਜਾ ਅਤੇ ਸਹਿਜਪ੍ਰੀਤ ਕੌਰ ਤੇ ਅਸ਼ਲੀਨ ਕੌਰ ਜੈਸਮੀਨ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਸੀਸਪੂਰਨ ਕੌਰ, ਅਰਸ਼ਪ੍ਰੀਤ ਕੌਰ ਨੂੰ ਹੌਂਸਲਾ ਅਫਜ਼ਾਈ ਐਵਾਰਡ ਦਿੱਤਾ ਗਿਆ। ਸੋਲੋ ਡਾਂਸ ਵਿੱਚ ਜੈਸਮੀਨ ਕੌਰ ਡੇਜ਼ੀ ਹਾਊਸ ਪਹਿਲਾ, ਰਿਧਿਮਾ ਰੋਜ਼ ਹਾਊਸ ਦੂਜਾ ਅਤੇ ਪਰਮਿੰਦਰ ਕੌਰ ਡੈਫੋਡਿਲ ਹਾਊਸ ਹਾਊਸ ਤੀਜਾ ਸਥਾਨ ਪ੍ਰਾਪਤ ਕੀਤਾ। ਹਰਨੂਰ ਕੌਰ ਜੈਸਮੀਂ ਹਾਊਸ ਨੂੰ ਹੌਂਸਲਾ ਅਫਜ਼ਾਈ ਇਨਾਮ ਦਿੱਤਾ ਗਿਆ। ਗਰੁੱਪ ਡਾਂਸ ਵਿੱਚ ਜਸਨੂਰ ਕੌਰ ਪੰਜਵੀਂ ਜਮਾਤ ਅਤੇ ਜਸਕੀਰਤ ਕੌਰ ਛੇਵੀਂ ਜਮਾਤ ਨੇ ਬੈਸਟ ਡਾਂਸਰ ਦਾ ਖਿਤਾਬ ਜਿੱਤਿਆ। ਮਿਸ ਤੀਜ ਦਾ ਤਾਜ ਜੇਤੂ ਤੇ ਹੋਰ ਮੋਹਰੀ ਵਿਦਿਆਰਥਣਾਂ ਨੂੰ ਸਕੂਲ ਦੇ ਪ੍ਰਬੰਧਕੀ ਚੇਅਰਪਰਸਨ ਗੁਨਵੀਰ ਕੌਰ ਮੋਹੀ, ਪਰਮਜੀਤ ਕੌਰ ਬਾਜਵਾ, ਪ੍ਰਿੰਸੀਪਲ ਅਮਨਦੀਪ ਕੌਰ ਬਖਸ਼ੀ, ਹੋਰਨਾਂ ਵਲੋਂ ਇਨਾਮਾਂ ਦੀ ਵੰਡ ਕੀਤੀ ਗਈ।