ਬੀ.ਕੇ.ਯੂ ਡਕੌੰਦਾ ਨੇ ਕਿਸਾਨੀ ਮੰਗਾਂ ਦੇ ਸਬੰਧ ਵਿਚ ਪਾਵਰਕਾਮ ਦੇ ਚੇਅਰਮੈਨ ਨੂੰ ਸੌਂਪਿਆ ਮੰਗ ਪੱਤਰ
ਰਾਏਕੋਟ , 9 ਅਗਸਤ ( ਸੁਸ਼ੀਲ ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਇਕ ਵਫ਼ਦ ਕਿਸਾਨਾਂ ਦੀਆਂ ਪਾਵਰਕਾਮ ਨਾਲ ਸਬੰਧਿਤ ਮੰਗਾਂ ਦੇ ਸੰਬੰਧ ਵਿਚ ਜ਼ਿਲ੍ਹਾ ਪ੍ਰਧਾਨ ਮਾ . ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ , ਪਟਿਆਲਾ ਦੇ ਚੇਅਰਮੈਨ ਆਈ .
ਰਾਏਕੋਟ , 9 ਅਗਸਤ ( ਸੁਸ਼ੀਲ ) ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਇਕ ਵਫ਼ਦ ਕਿਸਾਨਾਂ ਦੀਆਂ ਪਾਵਰਕਾਮ ਨਾਲ ਸਬੰਧਿਤ ਮੰਗਾਂ ਦੇ ਸੰਬੰਧ ਵਿਚ ਜ਼ਿਲ੍ਹਾ ਪ੍ਰਧਾਨ ਮਾ . ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ , ਪਟਿਆਲਾ ਦੇ ਚੇਅਰਮੈਨ ਆਈ . ਏ . ਐੱਸ ਬਸੰਤ ਗਰਗ ਨੂੰ ਮਿਲਿਆ । ਇਸ ਮੌਕੇ ਪਾਵਰਕਾਮ ਲੁਧਿਆਣਾ ਦੇ ਚੀਫ਼ ਜਗਦੇਵ ਸਿੰਘ ਹਾਂਸ ਵੀ ਉੱਥੇ ਮੌਜੂਦ ਸਨ । ਇਸ ਸਮੇਂ ਕਿਸਾਨ ਆਗੂਆਂ ਵਲੋਂ ਇਕ ਮੰਗ ਪੱਤਰ ਵੀਂ ਚੇਅਰਮੈਨ ਗਰਗ ਨੂੰ ਦਿੱਤਾ ਗਿਆ । ਮੀਟਿੰਗ ਸੰਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਨੇ ਦੱਸਿਆ ਕਿ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਵੀ . ਡੀ . ਐੱਸ ਸਕੀਮ ਤੁਰੰਤ ਲਾਗੂ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਮੋਟਰਾਂ ਅਤੇ ਘਰੇਲੂ ਖ਼ਪਤਕਾਰ ਆਪਣੇ ਮੀਟਰਾਂ ਦਾ ਲੋਡ ਅਸਾਨੀ ਨਾਲ ਵਧਾ ਸਕਣ , ਮੁਸ਼ਤਰਕੇ ( ਸਾਝੇਂ ਖਾਤੇ ) ਵਾਲੀਆ ਜ਼ਮੀਨਾਂ ਦੇ ਮੋਟਰ ਕੁਨੈਕਸ਼ਨ ਨੂੰ ਜ਼ਮੀਨ ਦੇ ਮਾਲਕਾਂ ਅਨੁਸਾਰ ਤਕਸੀਮ ਕੀਤਾ ਜਾਵੇ ਅਤੇ ਬਾਅਦ ਵਿਚ ਉਹ ਲੋਡ ਵਧਾ ਕੇ ਕੁਨੈਕਸ਼ਨ ਨੂੰ ਚਾਲੂ ਰੱਖ ਸਕਣ , ਐਕਵਾਇਰ ਹੋਈਆ ਜ਼ਮੀਨਾਂ ਦੇ ਕੁਨੈਕਸ਼ਨ ਸਿਫ਼ਟ ਕਰਨ ਲਈ ਘੱਟੋ - ਘੱਟ 15 ਸਾਲ ਦਾ ਸਮਾਂ ਦਿੱਤਾ ਜਾਵੇ , ਸੋਲਰ ਸਿਸਟਮ ਵਾਲੇ ਬਿਜਲੀ ਬਿੱਲਾਂ ਵਿਚ ਸੋਧ ਕਰਕੇ ਐਕਸਪੋਰਟ ਹੋਈ ਬਿਜਲੀ ਦਾ ਮੁੱਲ ਦਿੱਤਾ ਜਾਵੇ , ਪ੍ਰੀਪੇਡ ਮੀਟਰ ਲੱਗਣੇ ਤੁਰੰਤ ਬੰਦ ਕੀਤੇ ਜਾਣ ਅਤੇ ਚਿੱਪ ਵਾਲੇ ਮੀਟਰ ਜੋ ਬਿਜਲੀ ਤੋਂ ਬਿਨਾਂ ਤੇਜ਼ ਧੁੱਪ ਨਾਲ ਵੀਂ ਚੱਲ ਰਹੇ ਹਨ , ਦੀ ਜਾਂਚ ਕੀਤੀ ਜਾਵੇ , ਡਿਮਾਂਡ ਨੋਟਿਸ ਦੀ ਮਿਆਦ 10 ਸਾਲ ਤੋਂ ਵਧਾ ਕੇ 15 ਸਾਲ ਕੀਤੀ ਜਾਵੇ , ਪੁਰਾਣੇ ਕੁਨੈਕ ਟਰ ਬਦਲ ਕੇ ਪੁਰਾਣੀਆਂ ਸਵਿੱਚਾਂ ਦੀ ਰਿਪੇਅਰ ਕੀਤੀ ਜਾਵੇ , ਟ੍ਰਾਂਸਫਾਰਮਰਾਂ ਦੀ ਚੋਰੀ ਨੂੰ ਰੋਕਣ ਲਈ ਠੋਸ ਕਦਮ ਪੁੱਟੇ ਜਾਣ ਅਤੇ ਆਪਣੇ ਖਰਚ ਉਪਰ ਨਵੇਂ ਮੋਟਰ ਕੁਨੈਕਸ਼ਨ ਲਗਾਉਣ ਵਾਲੇ ਕਿਸਾਨਾਂ ਨੂੰ ਨਵੇਂ ਮੋਟਰ ਕੁਨੈਕਸ਼ਨ ਜਾਰੀ ਕੀਤੇ ਜਾਣ ਵਰਗੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ । ਇਸ ਦੌਰਾਨ ਪਾਵਰਕਾਮ ਦੇ ਚੇਅਰਮੈਨ ਬਸੰਤ ਗਰਗ ਅਤੇ ਚੀਫ ਇੰਜੀਨੀਅਰ ਲੁਧਿਆਣਾ ਜਗਦੇਵ ਸਿੰਘ ਹਾਂਸ ਨੇ ਉਨ੍ਹਾਂ ਦੀਆ ਮੰਗਾਂ ਨੂੰ ਜਾਇਜ਼ ਦੱਸਦਿਆਂ ਹੋਇਆ ਭਵਿੱਖ ਵਿਚ ਲਾਗੂ ਕਰਨ ਦਾ ਭਰੋਸਾ ਦਿੱਤਾ । ਇਸ ਸਮੇਂ ਬਿਜਲੀ ਵਿਭਾਗ ਦੇ ਸੀਨੀਅਰ ਇੰਜੀਨੀਅਰ ਜਸਵਿੰਦਰ ਸਿੰਘ , ਐਕਸੀਅਨ ਰਾਏਕੋਟ ਕੁਲਵੰਤ ਸਿੰਘ , ਐਕਸੀਅਨ ਜਗਰਾਉ ਮੋਹਿੰਦਰ ਸਿੰਘ , ਐਕਸੀਅਨ ਮੁੱਲਾਂਪੁਰ ਅਤੇ ਲਲਤੋਂ ਵੀਂ ਹਾਜ਼ਰ ਸਨ ਅਤੇ ਕਿਸਾਨ ਆਗੂ ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ , ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ , ਜਥੇ . ਅਮਰਪਾਲ ਸਿੰਘ ਲਲਤੋਂ ਕਲਾਂ , ਗਗਨਦੀਪ ਸਿੰਘ ਪਮਾਲੀ , ਜਗਦੀਪ ਸਿੰਘ ਜੱਗੀ ਠੱਕਰਵਾਲ , ਜਸਵੀਰ ਸਿੰਘ ਬੇਪ੍ਰਵਾਹ ਦੇਤਵਾਲ , ਅਤਿੰਦਰਪਾਲ ਸਿੰਘ ਮੋਹੀ , ਮਾ . ਗੁਰਦੀਪ ਸਿੰਘ ਸੂਜਾਪੁਰ , ਮਨਪ੍ਰੀਤ ਸਿੰਘ ਰੁੜਕਾ , ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ ਲਲਤੋਂ , ਜਥੇ . ਹਰਨਾਮ ਸਿੰਘ , ਹਰਮਿੰਦਰ ਸਿ ੰਘ ਮੋਹੀ , ਨਵੀ ਦੇਤਵਾਲ , ਹਰਮਿੰਦਰ ਸਿੰਘ ਰਾਜੂ ਅਤੇ ਬਲਜਿੰਦਰ ਸਿੰਘ ਗਾਂਧੀ ਹਾਜ਼ਰ ਸਨ ।