ਪਦਉੱਨਤ ਹੋਣ ’ਤੇ ਸੁਖਵਿੰਦਰ ਸਿੰਘ ਦਿਓਲ ਦਾ ਪਿੰਡ ਵਾਸੀਆਂ ਵਲੋਂ ਸਨਮਾਨ
ਪੱਖੋਵਾਲ - ਸਰਾਭਾ , 9 ਅਗਸਤ ( ਖੁਸ਼ਵਿੰਦਰ ਸਿੰਘ ਸਰਾਭਾ ) ਪਿਛਲੇ ਲੰਬੇ ਸਮੇ ਤੋ ਪੰਜਾਬ ਪੁਲਿਸ ’ ਚ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸੁਖਵਿੰਦਰ ਸਿੰਘ ਦਿਓਲ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਮਹਿਕਮੇ ਵਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਉਣ ’ ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋਂ ’ ਚ ਖੁਸ਼ੀ ਦੀ ਲਹਿਰ ਹੈ । ਪਿੰਡ ਵਾਸੀਆਂ ਵਲੋਂ ਅੱਜ ਸਾਬਕਾ ਪੰਚ ਰਘਬੀਰ ਸਿੰਘ ਦੇ ਗ੍ਰਹਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।
ਪੱਖੋਵਾਲ - ਸਰਾਭਾ , 9 ਅਗਸਤ ( ਖੁਸ਼ਵਿੰਦਰ ਸਿੰਘ ਸਰਾਭਾ ) ਪਿਛਲੇ ਲੰਬੇ ਸਮੇ ਤੋ ਪੰਜਾਬ ਪੁਲਿਸ ’ ਚ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਸੁਖਵਿੰਦਰ ਸਿੰਘ ਦਿਓਲ ਦੀਆਂ ਵਧੀਆ ਸੇਵਾਵਾਂ ਨੂੰ ਦੇਖਦਿਆਂ ਮਹਿਕਮੇ ਵਲੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਉਣ ’ ਤੇ ਉਨ੍ਹਾਂ ਦੇ ਜੱਦੀ ਪਿੰਡ ਡਾਂਗੋਂ ’ ਚ ਖੁਸ਼ੀ ਦੀ ਲਹਿਰ ਹੈ । ਪਿੰਡ ਵਾਸੀਆਂ ਵਲੋਂ ਅੱਜ ਸਾਬਕਾ ਪੰਚ ਰਘਬੀਰ ਸਿੰਘ ਦੇ ਗ੍ਰਹਿ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ : ਸੁਖਵਿੰਦਰ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸ : ਸੇਵਾ ਸਿੰਘ ਸਾਬਕਾ ਥਾਣੇਦਾਰ , ਸੇਵਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਡਾਂਗੋਂ , ਹਰਦੀਪ ਸਿੰਘ ਦਿਓਲ ਅਮਰੀਕਾ , ਬਲਬੀਰ ਸਿੰਘ ਰਾਗੀ , ਬਲਜੀਤ ਸਿੰਘ ਦਿਓਲ , ਸੰਤੋਖ ਸਿੰਘ , ਹਰਦੀਪ ਸਿੰਘ , ਪਰਮਵੀਰ ਸਿੰਘ , ਅਜੈਬ ਸਿੰਘ , ਅਵਤਾਰ ਸਿੰਘ , ਕੁਲਵੰਤ ਸਿੰਘ , ਸੁਰਿੰਦਰ ਸਿੰਘ , ਗੁਰਵੀਰ ਸਿੰਘ , ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ’ ਚ ਪਿੰਡ ਵਾਸੀਆਂ ਨੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਆਪਣੀ ਡਿਊਟੀ ਪਹਿਲਾਂ ਵਾਂਗ ਹੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾ ਕੇ ਲੋਕਾਂ ਦੀ ਸੇਵਾ ਕਰਨਗੇ ।