10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਆਈ.ਏ.ਐੱਸ. ਅਧਿਕਾਰੀ ਤਰਨਜੋਤ ਸਿੰਘ ਵੱਲੋਂ ਹੰਬੜਾਂ ’ਚ ਬੂਟੇ ਲਗਾਉਣ ਦਾ ਆਗਾਜ਼

ਹੰਬੜਾਂ 9 ਅਗਸਤ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੇ ਜੰੰਮਪਲ ਆਈ. ਏ.

Ad Position 21
No active advertisement
ਅਜੀਤ ਡੈਸਕ 10-08-2026
ਹੰਬੜਾਂ 9 ਅਗਸਤ (ਮੇਜਰ ਹੰਬੜਾਂ)-ਕਸਬਾ ਹੰਬੜਾਂ ਦੇ ਜੰੰਮਪਲ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ’ਚ ਬੂਟੇ ਲਗਾਏ ਜਾਣ ਲਈ ਕਰਵਾਏ ਗਏ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸਿਰਕਤ ਕੀਤੀ। ਇਸ ਮੌਕੇ ਆਈ.ਏ.ਐੱਸ ਅਧਿਕਾਰੀ ਇੰਜੀਨੀਅਰ ਤਰਨਜੋਤ ਸਿੰਘ ਵੱਲੋਂ ਹਰਿਆਵਲ ਲਹਿਰ ਤਹਿਤ ਗੁਰੂ ਘਰ ਵਿਖੇ ਬੂਟਾ ਲਗਾਉਂਦਿਆਂ ਨਗਰ ’ਚ ਰੁੱਖ ਲਗਾਏ ਜਾਣ ਦਾ ਅਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਇੱਕ ਰੁੱਖ ਜ਼ਰੂਰ ਲਗਾਵੇ ਕਿਉਂਕਿ ਅੱਜ ਰੁੱਖਾਂ ਦੀ ਘਾਟ ਕਾਰਨ ਗਰਮੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਸ ਲਈ ਸਾਨੂੰ ਰੁੱਖ ਲਗਾਏ ਜਾਣ ਲਈ ਅੱਗੇ ਆਉਣਾ ਚਾਹੀਦਾ ਹੈ। ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਨੇ ਕਿਹਾ ਕਿ ਇਹ ਨਗਰ ਉਨ੍ਹਾਂ ਦਾ ਆਪਣਾ ਨਗਰ ਹੈ, ਇਸ ਲਈ ਉਹ ਤੇ ਉਨ੍ਹਾਂ ਦਾ ਹੀਰਾ ਪਰਿਵਾਰ ਪਿੰਡ ਦੇ ਸਾਂਝੇ ਕੰਮਾਂ ਲਈ ਕਦੇ ਵੀ ਪਿੱਛੇ ਨਹੀਂ ਹਟੇਗਾ। ਉਨ੍ਹਾਂ ਪਿੰਡ ਵਾਸੀਆਂ ਤੇ ਗੁਰਦੁਆਰਾ ਸਾਹਿਬ ਦੀ ਲੋਕਲ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾ ਨੂੰ ਮਾਣ ਦਿੱਤੇ ਜਾਣ ’ਤੇ ਧੰਨਵਾਦ ਕੀਤਾ। ਪ੍ਰੀਤ ਨਰਸਿੰਗ ਹੋਮ ਦੇ ਮੁੱਖ ਡਾ: ਸੰਤੋਂਖ ਸਿੰਘ ਹੀਰਾ, ਸਰਪ੍ਰਸਤ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਭਾਈ ਮਨਜੀਤ ਸਿੰਘ ਭੈਰੋਮੁੰਨਾਂ ਨੇ ਆਖਿਆ ਕਿ ਹਰ ਮਨੁੱਖ ਨੂੰ ਰੁੱਖ ਲਗਾਏ ਜਾਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ, ਕਿਉਂਕਿ ਰੁੱਖਾਂ ਦੀ ਘਾਟ ਕਾਰਨ ਸਾਨੁੰ ਜਿੱਥੇ ਬਿਮਾਰੀਆਂ ਘੇਰ ਰਹੀਆਂ ਹਨ ਉੱਥੇ ਵੱਧ ਰਹੀ ਗਰਮੀ ਮਨੁੱਖ ਤੇ ਹੋਰ ਜੀਵ ਜੰਤੂਆਂ ਲਈ ਘਾਤਕ ਸਿੱਧ ਹੋ ਰਹੀ ਹੈ, ਜਿਸ ਨੂੰ ਰੋਕੇ ਜਾਣ ਤੇ ਵਾਤਾਵਰਨ ਨੂੰ ਬਚਾਏ ਜਾਣ ਲਈ ਰੁੱਖਾਂ ਦਾ ਹੋਣਾ ਬਹੁਤ ਜ਼ਰੂਰ ਹੈ। ਇਸ ਮੌਕੇ ਜਗਤਾਰ ਸਿੰਘ ਹੀਰਾ ਯੂ.ਐੱਸ.ਏ, ਭੁਪਿੰਦਰ ਸਿੰਘ ਮਠਾੜੂ, ਮੇਜਰ ਸਿੰਘ ਚੀਮਾ, ਕੁਲਵੰਤ ਸਿੰਘ ਬਾਠ, ਜਸਵੀਰ ਸਿੰਘ ਰਾਣਾ, ਮੈਨੇਜਰ ਜਸਵੀਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦਾ ਜਗਰਾਉਂ ਪਹੁੰਚਣ ’ਤੇ ਕੀਤਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਅੱਜ ਕੌਮੀ ਦਿਵਸ ਮੌਕੇ ਵਿੱਦਿਅਕ ਕੇਂਦਰਾਂ ’ਚ ਬੱਚਿਆਂ ਨੂੰ ਮਿਲੇਗੀ ਅਲਬੈਂਡਾਜ਼ੋਲ ਖੁਰਾਕ- ਡਾ: ਹਰਪ੍ਰੀਤ ਸਿੰਘ
Ad Position 24