10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੁੱਲਾਂਪੁਰ ਵਿਖੇ ਸਕਿੱਲ ਇੰਡੀਆ ਟੀਮ ਵਲੋਂ ਤੀਆਂ ਦੇ ਮੇਲੇ ਦਾ ਸ਼ਾਨਦਾਰ ਆਯੋਜਨ

ਮੁੱਲਾਂਪੁਰ, 9 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਕਿੱਲ ਇੰਡੀਆ ਦੀ ਟੀਮ ਵਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਜ ਫੈਸਟੀਵਲ ਦਾ ਸ਼ਾਨਦਾਰ ਪ੍ਰੋਗਰਾਮ ਮੁੱਲਾਂਪੁਰ ਵਿਖੇ ਕੀਤਾ ਗਿਆ। ਇਸ ਮੌਕੇ ਸਕਿੱਲ ਇੰਡੀਆ ਦੇ ਲੁਧਿਆਣਾ ਜ਼ਿਲ੍ਹੇ ਦੇ ਸੈਂਟਰ ਹੈੱਡ ਦੀਪਿਕਾ ਭਾਗਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ।

Ad Position 21
No active advertisement
ਮੁੱਲਾਂਪੁਰ ਵਿਖੇ ਸਕਿੱਲ ਇੰਡੀਆ ਟੀਮ ਵਲੋਂ ਤੀਆਂ ਦੇ ਕਰਵਾਏ ਗਏ ਮੇਲੇ ਦੌਰਾਨ ਜੇਤੂ ਵਿਦਿਆਥਣਾਂ। ਤਸਵੀਰ: ਕ੍ਰਿਪਾਲ ਹੰਬੜਾਂ 10-08-2026
ਮੁੱਲਾਂਪੁਰ, 9 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸਕਿੱਲ ਇੰਡੀਆ ਦੀ ਟੀਮ ਵਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਤੀਜ ਫੈਸਟੀਵਲ ਦਾ ਸ਼ਾਨਦਾਰ ਪ੍ਰੋਗਰਾਮ ਮੁੱਲਾਂਪੁਰ ਵਿਖੇ ਕੀਤਾ ਗਿਆ। ਇਸ ਮੌਕੇ ਸਕਿੱਲ ਇੰਡੀਆ ਦੇ ਲੁਧਿਆਣਾ ਜ਼ਿਲ੍ਹੇ ਦੇ ਸੈਂਟਰ ਹੈੱਡ ਦੀਪਿਕਾ ਭਾਗਰੀਆ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ। ਇਸ ਮੇਲੇ ਦੌਰਾਨ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਇਸ ਮੌਕੇ ਵਿਦਿਆਰਥਣਾਂ ਲਈ ਵੱਖ-ਵੱਖ ਮਨੋਰੰਜਕ ਅਤੇ ਸੱਭਿਆਚਾਰਕ ਖਿਤਾਬ ਵੀ ਰੱਖੇ ਗਏ, ਜਿਨ੍ਹਾਂ ਵਿਚ ਮਿਸ ਤੀਜ, ਸੋਹਣੀ ਕੁੜੀ, ਮਜਾਜਣ, ਤੀਆਂ ਦੀ ਰਾਣੀ, ਗਿੱਧਿਆਂ ਦੀ ਰਾਣੀ, ਨੈਣ ਕਟਾਰੀ, ਮਿਸ ਗੋਲਡਨ ਸਮਾਈਲ ਅਤੇ ਸੂਟ ਕਵੀ ਆਦਿ ਸ਼ਾਮਿਲ ਸਨ। ਜੇਤੂ ਵਿਦਿਆਰਥਣਾਂ ਨੂੰ ਵਿਸ਼ੇਸ਼ ਟਰਾਫ਼ੀਆਂ, ਟਾਈਟਲ ਅਤੇ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ। ਮਿਸ ਤੀਜ ਅਸ਼ਵਿੰਦਰ ਕੌਰ ਨੂੰ ਸਿਲਵਰ ਦਾ ਕਿਟੀ ਸੈੱਟ, ਅਰਹੀਰ ਬੁਟੀਕ ਮੁੱਲਾਂਪੁਰ, ਮੇਕਅੱਪ ਆਰਟਿਸਟ ਸਿਮਰਨ ਕੌਰ ਮੁੱਲਾਂਪੁਰ, ਇਸੇ ਤਰ੍ਹਾਂ ਪਹਿਲਾ ਸਥਾਨ ਜੈਸਮੀਨ ਕੌਰ ਨੂੰ ਸੋਹਣੀ ਕੁੜੀ ਦਾ, ਤਰਨਪ੍ਰੀਤ ਕੌਰ ਨੂੰ ਦੂਜੇ ਸਥਾਨ ’ਤੇ ਰਹਿਣ ’ਤੇ ਮਜਾਜਣ ਦਾ ਖਿਤਾਬ, ਨਮੋਹਨ ਕੌਰ ਨੂੰ ਤੀਆ ਦੀ ਰਾਣੀ ਦਾ ਖਿਤਾਬ, ਗਿੱਧਿਆਂ ਦੀ ਰਾਣੀ ਦਾ ਖਿਤਾਬ ਜਸ਼ਨਦੀਪ ਕੌਰ, ਨੈਣ ਕਟਾਰੀ ਕਰਮਪ੍ਰੀਤ ਕੌਰ, ਸੂਟ ਕੁਈਨ ਵਿਮਲਦੀਪ ਕੌਰ ਅਤੇ ਮਿਸ ਗੋਲਡਨ ਸਮਾਇਲ ਸੁਮਨਦੀਪ ਕੌਰ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਵੱਖ-ਵੱਖ ਖੇਡਾਂ ਦੌਰਾਨ ਜਸਮਨ ਕੌਰ, ਖ਼ੁਸ਼ੀ, ਸ਼ਰਨਜੀਤ ਕੌਰ, ਬੈਸਟ ਡਾਂਸ ਮੁਕਾਬਲੇ ਵਿਚ ਪਹਿਲਾ ਸਥਾਨ ਅਸ਼ਵਿੰਦਰ ਕੌਰ, ਨਵਜੋਤ ਕੌਰ, ਦੂਜਾ ਸਥਾਨ ਜੁੜਵਾਂ ਭੈਣਾਂ ਜਸ਼ਨਪ੍ਰੀਤ ਕੌਰ ਅਤੇ ਕੋਮਲਜੀਤ ਕੌਰ ਨੇ ਹਾਸਲ ਕੀਤਾ। ਇਸ ਮੌਕੇ ਤੀਜ ਫੈਸਟੀਵਲ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਾਰੇ ਸਪਾਂਸਰਜ਼, ਵਿਨਾਇਕ ਪਾਟਿਲ ਜੇਵੇਲੇਰ, ਰਮਨਦੀਪ ਕੌਰ (ਅਰਹੀਰ ਬੁਟੀਕ) ਅਤੇ ਮੇਕਅੱਪ ਆਰਟਿਸਟ ਸਿਮਰਨ ਕੌਰ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਅੰਮ੍ਰਿਤ ਮੱਲ੍ਹੀ, ਕੁਲਜੀਤ, ਅਮਨ, ਗੁਰਪ੍ਰੀਤ ਕੌਰ, ਅੰਮ੍ਰਿਤ ਸਿੰਘ, ਸੰਨੀ ਸਿੰਘ, ਪ੍ਰੀਤ, ਗਗਨਦੀਪ ਕੌਰ ਤੇ ਸੁਖਵਿੰਦਰ ਕੌਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਜੀ. ਗਰਲਜ਼ ਕਾਲਜ ਰਾਏਕੋਟ ਵਿਖੇ ਵਿਦਿਆਰਥਣਾਂ ਦੇ ਸਵਾਗਤ ਲਈ ‘ਫਰੈਸ਼ਰ ਪਾਰਟੀ’ ਦਾ ਆਯੋਜਨ ਅਗਲੀ ਖ਼ਬਰ ‘ ਆਪ’ ਸਰਕਾਰ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ’ਤੇ ਲਾਠੀਚਾਰਜ ਕੀਤੇ ਜਾਣਾ ਨਿੰਦਣਯੋਗ-ਸਿੰਮਕ
Ad Position 24