18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਘਮਣੇਵਾਲ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਬੱਸਾਂ ਰਵਾਨਾ

ਹੰਬੜਾਂ, 17 ਅਗਸਤ (ਹਰਵਿੰਦਰ ਸਿੰਘ ਮੱਕੜ)– ਨਜ਼ਦੀਕੀ ਪਿੰਡ ਘਮਣੇਵਾਲ ਤੋਂ ਪਿੰਡ ਬਾਣੀਏਵਾਲ, ਪਿੰਡ ਮਾਣੀਏਵਾਲ ਦੀ ਸੰਗਤ ਸਮੇਤ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਬੱਸਾਂ ਰਵਾਨਾ ਕੀਤੀਆਂ ਗਈਆਂ ਤੇ ਗ੍ਰਾਮ ਪੰਚਾਇਤ ਵਲੋਂ ਤੀਰਥ ਯਾਤਰਾ ’ਤੇ ਜਾਣ ਵਾਲੀ ਸਮੂਹ ਸੰਗਤ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਸਾਂ ਨੂੰ ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ, ਸਰਪੰਚ ਤੇਜਪਾਲ ਸਿੰਘ ਘਮਣੇਵਾਲ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਹਰੀ ਝੰਡੀ ਦੇ ਕੇ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਦੇ ਜੱਥੇ ਨੂੰ ਰਵਾਨਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਹੰਬੜਾਂ, 17 ਅਗਸਤ (ਹਰਵਿੰਦਰ ਸਿੰਘ ਮੱਕੜ)– ਨਜ਼ਦੀਕੀ ਪਿੰਡ ਘਮਣੇਵਾਲ ਤੋਂ ਪਿੰਡ ਬਾਣੀਏਵਾਲ, ਪਿੰਡ ਮਾਣੀਏਵਾਲ ਦੀ ਸੰਗਤ ਸਮੇਤ ‘ਮੁੱਖ ਮੰਤਰੀ ਤੀਰਥ ਯਾਤਰਾ’ ਯੋਜਨਾ ਤਹਿਤ ਬੱਸਾਂ ਰਵਾਨਾ ਕੀਤੀਆਂ ਗਈਆਂ ਤੇ ਗ੍ਰਾਮ ਪੰਚਾਇਤ ਵਲੋਂ ਤੀਰਥ ਯਾਤਰਾ ’ਤੇ ਜਾਣ ਵਾਲੀ ਸਮੂਹ ਸੰਗਤ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਸਾਂ ਨੂੰ ਬਲਾਕ ਪ੍ਰਧਾਨ ਬਲਵੀਰ ਸਿੰਘ ਬਿੱਟੂ, ਸਰਪੰਚ ਤੇਜਪਾਲ ਸਿੰਘ ਘਮਣੇਵਾਲ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਹਰੀ ਝੰਡੀ ਦੇ ਕੇ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਦੇ ਜੱਥੇ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਿੱਟੂ ਤੇ ਸਰਪੰਚ ਘਮਣੇਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਵਿਚ ਤੀਰਥ ਯਾਤਰਾ ਕਰਵਾਉਣ ਲਈ ਮਾਨ ਸਰਕਾਰ ਵਲੋਂ ਕੀਤਾ ਗਿਆ। ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਸਮੇਂ ਪੰਚ ਸੁਖਦੇਵ ਸਿੰਘ, ਪੰਚ ਬਲਜੀਤ ਸਿੰਘ, ਪੰਚ ਅਮਰਜੀਤ ਕੌਰ, ਪੰਚ ਗੁਰਵਿੰਦਰ ਸਿੰਘ ਗੋਲੂ, ਪੰਚ ਪਾਲ ਸਿੰਘ, ਗੁਰਦੁਆਰਾ ਪ੍ਰਧਾਨ ਸਤਨਾਮ ਸਿੰਘ, ਸ਼ਿੰਦਰਪਾਲ ਸਿੰਘ ਸਰਪੰਚ ਮਾਣੀਏਵਾਲ, ਜਗਦੇਵ ਸਿੰਘ ਸਰਪੰਚ ਬਾਣੀਏਵਾਲ ਤੇ ਹੋਰ ਸੰਗਤ ਦੇ ਰੂਪ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਹਾੜੇ ਮੌਕੇ ‘ਯੁੱਧ ਨਸ਼ਿਆਂ ਵਿਰੁੱਧ’ ਦੀ ਟੀਮ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਸੋਹੀਆ ਦੀ ਨਵੀਂ ਬਣ ਰਹੀ ਇਮਾਰਤ ਲਈ ਵਿਧਾਇਕ ਇਯਾਲੀ ਨੇ ਇਕ ਲੱਖ ਰੁਪਏ ਭੇਟ ਕੀਤੇ
Ad Position 24