ਗੁਰੂ ਨਾਨਕ ਸਕੂਲ ਮੁੱਲਾਂਪੁਰ ਵਿਖੇ ਤੀਆਂ ਤੀਜ ਪ੍ਰੋਗਰਾਮ ਕਰਵਾਇਆ
* ਮਨਵੀਰ ਕੌਰ ਚੀਮਾ ਮਿਸ ਤੀਜ ਬਣੀ
ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸੀ. ਬੀ.
ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਅਧਿਆਪਕਾਂ, ਵਿਦਿਆਰਥਣਾਂ ਵਲੋਂ ਰਲ ਕੇ ਸਾਉਣ ਮਹੀਨੇ ਤੀਆਂ-ਤੀਜ ਦਾ ਤਿਉਹਾਰ ਮਨਾਇਆ ਗਿਆ। ਸਕੂਲ ਕੈਂਪਸ ਅੰਦਰ ਸਵੇਰ ਤੋਂ ਹੀ ਪੰਜਾਬੀ ਪਹਿਰਾਵੇ ਵਿਚ ਸਜ ਫਬ ਕੇ ਪਹੁੰਚੀਆਂ ਮੁਟਿਆਰਾਂ ਵਿਚ ਤੀਆਂ ਪ੍ਰਤੀ ਬੜਾ ਚਾਅ, ਜੋਸ਼ ਅਤੇ ਉਤਸ਼ਾਹ ਸੀ। ਪੰਜਾਬੀ ਪਹਿਰਾਵੇ ਵਿਚ ਮੁਟਿਆਰਾਂ ਵਲੋਂ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਗਿੱਧਾ, ਬੋਲੀਆਂ ਪਾ-ਪਾ ਹਾਜ਼ਰੀਨ ਨੂੰ ਤਾੜੀ ਲਈ ਮਜ਼ਬੂਰ ਕੀਤਾ। ਇਸ ਮੌਕੇ ਮੈਡਮ ਜਸਵੀਰ ਕੌਰ ਗਰੇਵਾਲ ਵਲੋਂ ਤੀਆਂ ਦੇ ਤਿਉਹਾਰ ਬਾਰੇ ਵਿਦਿਆਰਥਣਾਂ ਨੂੰ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਦੇ ਅਮੀਰ ਵਿਰਸੇ ਦਾ ਅੰਗ ਤੀਆਂ ਤੀਜ ਜਿਥੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ, ਉਥੇ ਤੀਆਂ ਦੇ ਪਿੜ ’ਚ ਮੁਟਿਆਰਾਂ ਦੀ ਭਾਈਚਾਰਕ ਸਾਂਝ ਵੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਵਿਦਿਆਰਥਣਾਂ ਵਲੋਂ ਗਿੱਧੇ ਦੇ ਪਿੜ ’ਚ ਜਿਥੇ ਗਿੱਧਾ ਬੋਲੀਆਂ ਦੀ ਭਰਮਾਰ ਰਹੀ, ਉਥੇ ਜੱਜਜ਼ ਅਧਿਆਪਕਾ ਅਮਨਜੋਤ ਕੌਰ, ਮੈਡਮ ਨਵਦੀਪ ਕੌਰ ਵਲੋਂ ਤੀਜ ਕੁਈਨ, ਗਿੱਧਿਆਂ ਦੀ ਰਾਣੀ, ਲੰਮੀ ਗੁੱਤ, ਹੋਰ ਮੁਕਾਬਲਿਆਂ ਲਈ ਜੇਤੂਆਂ ਦੀ ਚੋਣ ਕੀਤੀ। ਜੱਜਾਂ ਵਲੋਂ ਅੰਕਾਂ ਦੇ ਅਧਾਰ ’ਤੇ ਮਨਵੀਰ ਕੌਰ ਚੀਮਾਂ ਨੂੰ ਮਿਸ ਤੀਜ ਐਲਾਨਿਆ ਗਿਆ। ਇਸ ਮੁਕਾਬਲੇ ’ਚ ਮਨਜੋਤ ਕੌਰ ਰਨਰ-ਅਪ ਅਤੇ ਹਰਮਨਪ੍ਰੀਤ ਕੌਰ ਸੈਕੰਡ ਰਨਰਅਪ ਬਣੀ। ਜੇਤੂ, ਉਪ ਜੇਤੂ ਵਿਦਿਆਰਥਣਾਂ ਨੂੰ ਇਨਾਮਾਂ ਦੀ ਵੰਡ ਜਸਵੀਰ ਕੌਰ ਗਰੇਵਾਲ ਨਾਲ ਜਯੋਤਸਨਾ ਗੁਪਤਾ, ਭੁਪਿੰਦਰ ਕੌਰ, ਨੀਰਜ ਸ਼ਰਮਾ, ਹੋਰਨਾਂ ਵਲੋਂ ਕੀਤੀ ਗਈ।