18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਵਹੀਰ ਵਲੋਂ ਦੇਹੜਕਾ ਵਿਖੇ 12 ਰੋਜ਼ਾ ਧਾਰਮਿਕ ਪ੍ਰਚਾਰ ਕੈਂਪ ਅੱਜ ਤੋਂ

ਹਠੂਰ, 17 ਅਗਸਤ (ਜਸਵਿੰਦਰ ਸਿੰਘ ਛਿੰਦਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਪਣੇ ਗੁਰਮਤਿ ਦੇ ਧਾਰਨੀ ਵਲੰਟੀਅਰਾਂ ਦੇ ਜੱਥਿਆਂ ਰਾਹੀਂ ‘ਪ੍ਰਚਾਰ ਵਹੀਰ’ ਸਮਾਗਮ ਦੌਰਾਨ ਪਿੰਡ ਪਿੰਡ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਲਕਾ ਜਗਰਾਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਇਨ੍ਹਾਂ ਸਮਾਗਮਾਂ ਦੀ ਲੜੀ ਤਹਿਤ 18 ਅਗਸਤ ਤੋਂ ਪਿੰਡ ਦੇਹੜਕਾ ਵਿਖੇ 12 ਰੋਜ਼ਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 18-08-2026
ਹਠੂਰ, 17 ਅਗਸਤ (ਜਸਵਿੰਦਰ ਸਿੰਘ ਛਿੰਦਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਆਪਣੇ ਗੁਰਮਤਿ ਦੇ ਧਾਰਨੀ ਵਲੰਟੀਅਰਾਂ ਦੇ ਜੱਥਿਆਂ ਰਾਹੀਂ ‘ਪ੍ਰਚਾਰ ਵਹੀਰ’ ਸਮਾਗਮ ਦੌਰਾਨ ਪਿੰਡ ਪਿੰਡ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹਲਕਾ ਜਗਰਾਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਇਨ੍ਹਾਂ ਸਮਾਗਮਾਂ ਦੀ ਲੜੀ ਤਹਿਤ 18 ਅਗਸਤ ਤੋਂ ਪਿੰਡ ਦੇਹੜਕਾ ਵਿਖੇ 12 ਰੋਜ਼ਾ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਅੱਜ ਪਿੰਡ ਦੇਹੜਕਾ ਦੇ ਗੁਰਦੁਆਰਾ ਬਾਬਾ ਫਤਹਿ ਸਿੰਘ ਵਿਖੇ ਪ੍ਰਚਾਰ ਵਹੀਰ ਦੇ ਜੱਥੇ ਸਮੇਤ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਅਰੰਭ ਇਸ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ। ਜਿਸ ਤਹਿਤ ਭਲਕੇ 18 ਅਗਸਤ ਤੋਂ 12 ਰੋਜ਼ਾ ਗੁਰਮਤਿ ਕੈਂਪ ਗੁਰਦੁਆਰਾ ਬਾਬਾ ਫਤਹਿ ਸਿੰਘ ਪਿੰਡ ਦੇਹੜਕਾ ਵਿਖੇ ਲਾਇਆ ਜਾ ਰਿਹਾ ਹੈ। ਜਿਸ ਵਿਚ ਹਰ ਰੋਜ਼ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਹੋਣਗੇ। 4 ਵਜੇ ਤੋਂ 6 ਵਜੇ ਤੱਕ ਕੈਂਪ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮਤਿ ਸਿਧਾਂਤਾਂ, ਗੁਰਬਾਣੀ, ਸਿੱਖ ਇਤਿਹਾਸ, ਰਹਿਤ-ਮਰਿਯਾਦਾ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾਵੇਗਾ ਅਤੇ ਰਾਤ 7 ਵਜੇ ਤੋਂ ਸਾਢੇ ਅੱਠ ਵਜੇ ਤੱਕ ਕੀਰਤਨ ਅਤੇ ਕਥਾ ਸਮਾਗਮ ਹੋਵੇਗਾ। ਇਹ ਸਮਾਗਮ ਪਿੰਡ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ 2-2 ਦਿਨ ਹੋਣਗੇ। ਉਨ੍ਹਾਂ ਸਮੂਹ ਨਗਰ ਵਾਸੀ ਸੰਗਤਾਂ, ਖਾਸਕਰ ਬੱਚਿਆਂ, ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹਕੇ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੋ ਕੇ ਲਾਹਾ ਲੈਣ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਸਿੱਧੂ ਨੇ ਭਾਈ ਗੁਰਚਰਨ ਸਿੰਘ ਗਰੇਵਾਲ, ਪ੍ਰਚਾਰ ਵਹੀਰ ਦੇ ਜੱਥੇ ਅਤੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਰ ਪ੍ਰਕਾਰ ਇਨ੍ਹਾਂ ਸਮਾਗਮਾਂ ਵਿਚ ਸਹਿਯੋਗ ਕਰਨਗੇ। ਇਸ ਮੌਕੇ ਮੀਤ ਪ੍ਰਧਾਨ ਲਛਮਣ ਸਿੰਘ ਖਹਿਰਾ, ਗੁਰਦੁਆਰਾ ਬਾਬਾ ਮੱਘਰ ਸਿੰਘ ਦੀ ਪ੍ਰਬੰਧਕ ਕਮੇਟੀ ਦੇ ਸੈਕਟਰੀ ਗਿਆਨੀ ਭਜਨ ਸਿੰਘ, ਸਤਪਾਲ ਸਿੰਘ ਦੇਹੜਕਾ ਸੰਸਥਾਪਕ ਗਰੀਨ ਪੰਜਾਬ ਮਿਸ਼ਨ, ਗੁਰਦੁਆਰਾ ਗੁਰੂ ਨਾਨਕ ਨਿਵਾਸ ਦੇ ਸਾਬਕਾ ਪ੍ਰਧਾਨ ਮੁਖਤਿਆਰ ਸਿੰਘ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹਰਬੰਸ ਸਿੰਘ, ਗੁਰਦੁਆਰਾ ਬਾਬਾ ਰਵਿਦਾਸ ਭਗਤ ਕਮੇਟੀ ਦੇ ਪ੍ਰਧਾਨ ਚੰਦ ਸਿੰਘ ਭੱਟੀ, ਗ੍ਰੰਥੀ ਤਰਸੇਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਰਾਜ ਮੰਤਰੀ ਬਿੱਟੂ ਵਲੋਂ ਕਰਨਵੀਰ ਸਿੰਘ ਸੇਖੋਂ ਨਾਲ ਕੀਤਾ ਦੁੱਖ ਸਾਂਝਾ ਅਗਲੀ ਖ਼ਬਰ ਦ ਯੂਨੀਰਾਈਜ਼ ਵਰਲਡ ਸਕੂਲ ’ਚ ਸੁਤੰਤਰਤਾ ਦਿਵਸ ਮਨਾਇਆ
Ad Position 24