18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਸਹੌਲੀ ਵਿਖੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਕੂਲ ਸਿੱਖਿਆ ਅਤੇ ਖੇਡਾਂ ਦਾ ਪੱਧਰ ਉੱਪਰ ਚੁੱਕਣ ਲਈ ਯਤਨ ਨਿਰੰਤਰ ਜਾਰੀ ਹਨ, ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਖਿਡਾਰੀਆਂ ਦੀ ਵਿੱਤੀ ਸਹਾਇਤਾ ਲਈ ਐੱਨ. ਆਰ.

Ad Position 21
No active advertisement
ਅਜੀਤ ਡੈਸਕ 18-08-2026
ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਕੂਲ ਸਿੱਖਿਆ ਅਤੇ ਖੇਡਾਂ ਦਾ ਪੱਧਰ ਉੱਪਰ ਚੁੱਕਣ ਲਈ ਯਤਨ ਨਿਰੰਤਰ ਜਾਰੀ ਹਨ, ਪੰਜਾਬ ਸਰਕਾਰ ਵਲੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਖਿਡਾਰੀਆਂ ਦੀ ਵਿੱਤੀ ਸਹਾਇਤਾ ਲਈ ਐੱਨ.ਆਰ.ਆਈਜ਼, ਖੇਡ ਕਲੱਬਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦਾਖਾ ’ਚ ਪਿੰਡ ਸਹੌਲੀ ਵਿਖੇ ਖੇਡ ਗਰਾਊਂਡ ’ਚ ਪਨਗਰੇਨ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਕੀਤਾ। ਚੇਅਰਮੈਨ ਗਿੱਲ ਵਲੋਂ ਸਮੁੱਚੇ ਖਿਡਾਰੀਆਂ ਨੂੰ (ਬੂਟ-ਵਰਦੀਆਂ) ਖੇਡ ਕਿੱਟਾਂ ਵੰਡੇ ਜਾਣ ਸਮੇਂ ਹੱਲਾਸ਼ੇਰੀ ਦਿੱਤੀ ਕਿ ਚੰਗੇ ਖੇਡ ਪ੍ਰਦਰਸ਼ਨ ਵਾਲੇ ਖਿਡਾਰੀਆਂ ਦੀ ਖੁਰਾਕ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਵਲੋਂ ਐੱਨ.ਆਰ.ਆਈ ਗੁਰਵਿੰਦਰ ਸਿੰਘ ਗਰੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੈਂਕੜੇ ਨੌਜਵਾਨਾਂ ਨੂੰ ਕੋਚਿੰਗ ਲਈ ਚੰਗੇ ਕੋਚ ਦੀ ਸਹਾਇਤਾ ਲੈ ਕੇ ਦੇਣਾ ਬੜਾ ਵੱਡਾ ਉੱਦਮ ਹੈ। ਚੇਅਰਮੈਨ ਗਿੱਲ ਨੇ ਇਹ ਵੀ ਦੱਸਿਆ ਕਿ ਮੇਰੇ ਗੁਆਂਢੀ ਪਿੰਡ ਸਹੌਲੀ ਵਿਖੇ ਬੜੇ ਲੰਮੇ ਸਮੇਂ ਤੋਂ ਫੁੱਟਬਾਲ ਦੀਆਂ ਟੀਮਾਂ ਵਿਚ ਚੰਗੇ ਖਿਡਾਰੀ ਖੇਡਦੇ ਰਹੇ ਅਤੇ ਪਿੰਡ ਸਹੌਲੀ ਨੂੰ ਫੁੱਟਬਾਲ ਦੀ ਨਰਸਰੀ ਕਹਿ ਦੇਈਏ ਤਾਂ ਕੋਈ ਅਤਕਥਨੀ ਨਹੀਂ। ਚੇਅਰਮੈਨ ਗਿੱਲ ਵਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੇ ਜਾਣ ਸਮੇਂ ਅਮਰੀਕ ਸਿੰਘ ਗਰੇਵਾਲ, ਮਨਦੀਪ ਸਿੰਘ, ਪਿੰਡ ਦੇ ਹੋਰ ਪਤਵੰਤੇ, ਸਪੋਰਟਸ, ਵੈੱਲਫੇਅਰ ਕਲੱਬ ਦੇ ਅਹੁਦੇਦਾਰ, ਮੈਂਬਰ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਅਕਾਲਗੜ੍ਹ ਵਿਖੇ ਧੂਮਧਾਮ ਨਾਲ ਮਨਾਇਆ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਅਗਲੀ ਖ਼ਬਰ ਕੇਂਦਰੀ ਰਾਜ ਮੰਤਰੀ ਬਿੱਟੂ ਵਲੋਂ ਕਰਨਵੀਰ ਸਿੰਘ ਸੇਖੋਂ ਨਾਲ ਕੀਤਾ ਦੁੱਖ ਸਾਂਝਾ
Ad Position 24