18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਜੀਤਸਰ ਖ਼ਾਲਸਾ ਸੀਨੀ: ਸੈਕੰਡਰੀ ਸਕੂਲ ਜਾਂਗਪੁਰ ’ਚ ਹਰਿਆਵਲ ਤਹਿਤ ਬੂਟੇ ਲਗਾਏ

ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ ਲੁਧਿਆਣਾ ਵਿੱਦਿਅਕ ਅਦਾਰੇ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ ਵਲੋਂ ਹਰਿਆਵਲ ਨੂੰ ਬੜਾਵਾ ਦੇਣ ਦੇ ਆਦੇਸ਼ਾਂ ਬਾਅਦ ਸਕੂਲ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਵਲੋਂ ਅਧਿਆਪਕਾਂ, ਸਕੂਲ ਸਟਾਫ, ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਕੈਂਪਸ ਅੰਦਰ ਫਲ਼ਦਾਰ, ਫੁੱਲਦਾਰ, ਛਾਂਦਾਰ ਬੂਟਿਆਂ ਤੋਂ ਇਲਾਵਾ ਆਯੂਰਵੈਦਿਕ ਦਵਾਈਆਂ ਨਾਲ ਔਸ਼ਧੀ ਭਰੇ ਗੁਣਾਂ ਵਾਲੇ ਬੂਟੇ ਲਗਾਏ ਗਏ। ਬੂਟੇ ਲਾਉਣ ਦੀ ਮੁਹਿੰਮ ਨੂੰ ਬੜਾਵਾ ਦੇਣ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਲਗਾਏ ਬੂਟੇ ਸੰਭਾਲਣ ਬਾਰੇ ਗੱਲਾਂ ਸਾਂਝੀਆਂ ਕਰਨ ਲਈ ਚਰਨਜੀਤ ਸਿੰਘ ਥਿੰਦ, ਐਡਵੋਕੇਟ ਜਸਬੀਰ ਸਿੰਘ ਸਿੱਧੂ, ਹਰਚੰਦ ਸਿੰਘ ਮੋਹੀ, ਸਤਵੰਤ ਸਿੰਘ ਮੋਹੀ, ਅਮਰ ਸਿੰਘ, ਪ੍ਰਿੰਸੀਪਲ ਪ੍ਰੇਮ ਸਿੰਘ ਰਕਬਾ, ਪ੍ਰਿੰਸੀਪਲ ਨੀਨਾ ਵਰਮਾ, ਟਹਿਲ ਸਿੰਘ ਜਾਂਗਪੁਰ, ਸੂਬੇਦਾਰ ਜਸਵੰਤ ਸਿੰਘ, ਧਿਆਨ ਸਿੰਘ ਖੰਡੂਰ, ਸਤਿੰਦਰ ਕੌਰ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ ਉਚੇਚਾ ਪਹੁੰਚੇ।

Ad Position 21
No active advertisement
ਅਜੀਤਸਰ ਖ਼ਾਲਸਾ ਸਕੂਲ ਜਾਂਗਪੁਰ ਵਿਖੇ ਬੂਟੇ ਲਗਾਏ ਜਾਣ ਸਮੇਂ ਵਿਦਿਆਰਥੀਆਂ ਨਾਲ ਪ੍ਰਧਾਨ ਚਰਨਜੀਤ ਸਿੰਘ ਥਿੰਦ, ਐਡਵੋਕੇਟ ਜਸਬੀਰ ਸਿੰਘ, ਪ੍ਰਿੰਸੀਪਲ ਗੁਰਨਾਇਬ ਸਿੰਘ, ਹਰਚੰਦ ਸਿੰਘ, ਸਤਵੰਤ ਸਿੰਘ, ਟਹਿਲ ਸਿੰਘ, ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 18-08-2026
ਮੁੱਲਾਂਪੁਰ-ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)-ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ ਲੁਧਿਆਣਾ ਵਿੱਦਿਅਕ ਅਦਾਰੇ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ ਵਲੋਂ ਹਰਿਆਵਲ ਨੂੰ ਬੜਾਵਾ ਦੇਣ ਦੇ ਆਦੇਸ਼ਾਂ ਬਾਅਦ ਸਕੂਲ ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਵਲੋਂ ਅਧਿਆਪਕਾਂ, ਸਕੂਲ ਸਟਾਫ, ਵਿਦਿਆਰਥੀਆਂ ਦੇ ਸਹਿਯੋਗ ਨਾਲ ਸਕੂਲ ਕੈਂਪਸ ਅੰਦਰ ਫਲ਼ਦਾਰ, ਫੁੱਲਦਾਰ, ਛਾਂਦਾਰ ਬੂਟਿਆਂ ਤੋਂ ਇਲਾਵਾ ਆਯੂਰਵੈਦਿਕ ਦਵਾਈਆਂ ਨਾਲ ਔਸ਼ਧੀ ਭਰੇ ਗੁਣਾਂ ਵਾਲੇ ਬੂਟੇ ਲਗਾਏ ਗਏ। ਬੂਟੇ ਲਾਉਣ ਦੀ ਮੁਹਿੰਮ ਨੂੰ ਬੜਾਵਾ ਦੇਣ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਲਗਾਏ ਬੂਟੇ ਸੰਭਾਲਣ ਬਾਰੇ ਗੱਲਾਂ ਸਾਂਝੀਆਂ ਕਰਨ ਲਈ ਚਰਨਜੀਤ ਸਿੰਘ ਥਿੰਦ, ਐਡਵੋਕੇਟ ਜਸਬੀਰ ਸਿੰਘ ਸਿੱਧੂ, ਹਰਚੰਦ ਸਿੰਘ ਮੋਹੀ, ਸਤਵੰਤ ਸਿੰਘ ਮੋਹੀ, ਅਮਰ ਸਿੰਘ, ਪ੍ਰਿੰਸੀਪਲ ਪ੍ਰੇਮ ਸਿੰਘ ਰਕਬਾ, ਪ੍ਰਿੰਸੀਪਲ ਨੀਨਾ ਵਰਮਾ, ਟਹਿਲ ਸਿੰਘ ਜਾਂਗਪੁਰ, ਸੂਬੇਦਾਰ ਜਸਵੰਤ ਸਿੰਘ, ਧਿਆਨ ਸਿੰਘ ਖੰਡੂਰ, ਸਤਿੰਦਰ ਕੌਰ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ ਉਚੇਚਾ ਪਹੁੰਚੇ। ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਐਡਵੋਕੇਟ ਜਸਬੀਰ ਸਿੰਘ ਨੇ ਕਿਹਾ ਕਿ ਵਧ ਰਿਹਾ ਪ੍ਰਦੂਸ਼ਣ ਚਾਹੇ ਉਹ ਵਾਤਾਵਰਨ ਦਾ ਹੈ ਜਾਂ ਮਨਾਂ ਦਾ, ਉਹ ਪੰਜਾਬ ਤੇ ਪੰਜਾਬੀਆਂ ਦੀ ਸੋਚ ਨੂੰ ਸੀਮਿਤ ਸੋਚ ’ਚ ਬਦਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰਿਆਵਲ ਲਹਿਰ ਨੂੰ ਮਜ਼ਬੂਤ ਕਰੀਏ, ਬੂਟੇ ਲਗਾਉਣ ਬਾਅਦ ਉਨ੍ਹਾਂ ਦੀ ਸੰਭਾਲ ਦਾ ਜਿੰਮਾ ਚੁੱਕੀਏ। ਪ੍ਰਧਾਨ ਚਰਨਜੀਤ ਸਿੰਘ, ਪ੍ਰਿੰਸੀਪਲ ਗੁਰਨਾਇਬ ਸਿੰਘ ਨੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਪ੍ਰੇਰਦਿਆਂ ਕਿਹਾ ਕਿ ਅੱਜ ਜਿਥੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਡਿੱਗ ਰਹੀ ਹੈ, ਉਥੇ ਦੂਸ਼ਿਤ ਪਾਣੀ ਹੇਠ ਰਕਬਾ ਵਧ ਰਿਹਾ, ਇਸ ਨੂੰ ਬਚਾਉਣ ਲਈ ਦਰੱਖ਼ਤਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਕੜੀ ਪੱਤਾ, ਤੁਲਸੀ, ਬਹੇੜਾ, ਗੁੜਮਾਰ, ਚਕੌਤਰਾ, ਕਪੂਰ, ਇਲਾਇਚੀ, ਤੇਜ ਪੱਤਾ, ਦਾਲਚੀਨੀ, ਇੰਸੋਲੀਨ ਤੋਂ ਸ਼ੁਰੂ ਹੋ ਕੇ ਅੰਬ, ਆੜੂ, ਅਲੀਚੀ, ਚੀਕੂ, ਨਿੰਮ, ਡੇਕ, ਟਾਹਲੀ, ਸਾਗਵਾਨ, ਆਂਵਲਾ, ਹੋਰ ਛਾਂਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਗਏ। ਹਰਿਆਵਲ ਲਹਿਰ ਨੂੰ ਸਫਲ ਬਣਾਉਣ ਵਿਚ ਅਧਿਆਪਕਾ ਬਿਮਲਜੀਤ ਕੌਰ, ਹਰਪ੍ਰੀਤ ਕੌਰ, ਪਰਵਿੰਦਰ ਕੌਰ, ਨਵਪ੍ਰੀਤ ਕੌਰ, ਮਨਪ੍ਰੀਤ ਕੌਰ, ਪਰਮਜੀ ਤ ਕੌਰ, ਕਮਲਜੀਤ ਕੌਰ, ਹਰਕਮਲ ਕੌਰ, ਬੀ.ਐੱਡ ਅਧਿਆਪਕਾ ਅਮਨਜੋਤ ਕੌਰ, ਲਵਪ੍ਰੀਤ ਕੌਰ, ਜਸ਼ਨਦੀਪ ਕੌਰ, ਮਨਦੀਪ ਸਿੰਘ ਹੋਰਨਾਂ ਦਾ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਦੇਹੜਕਾ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਅਕਾਲਗੜ੍ਹ ਵਿਖੇ ਧੂਮਧਾਮ ਨਾਲ ਮਨਾਇਆ ‘ਤੀਆਂ ਤੀਜ ਦੀਆਂ’ ਦਾ ਤਿਉਹਾਰ
Ad Position 24