18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੀ.ਕਿ.ਯੂ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਲੋਂ ਖਹਿਰਾ ਬੇਟ, ਜੱਸੀਆਂ ਅੰਦਰ ਜਥੇਬੰਦੀ ਇਕਾਈ ਦਾ ਗਠਨ

ਹੰਬੜਾਂ, 17 ਅਗਸਤ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਲੋਂ ਖਹਿਰਾ ਬੇਟ, ਜੱਸੀਆਂ ਸਮੇਤ ਹੋਰ ਦਰਜਨਾਂ ਪਿੰਡਾਂ ’ਚ ਜਥੇਬੰਦੀ ਦੀਆਂ ਇਕਾਈ ਦਾ ਗਠਨ ਕੀਤਾ। ਜਥੇਬੰਦੀ ਦੇ ਢਾਂਚੇ ’ਚ ਵਾਧਾ ਕਰਦਿਆਂ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਵੱਡੀ ਗਿਣਤੀ ’ਚ ਕਿਸਾਨਾਂ ਸਮੇਤ ਹੋਰ ਲੋਕਾਂ ਦੇ ਜਥੇਬੰਦੀ ਨਾਲ ਜੁੜਨ ਨਾਲ ਜਥੇਬੰਦੀ ਵਲੋਂ ਸਰਕਾਰ ਵਿਰੁੱਧ ਲੜੀਆਂ ਜਾ ਰਹੀਆਂ ਲੜਾਈ ਵਿਚ ਜਥੇਬੰਦੀ ਨੂੰ ਹੋਰ ਮਜਬੂਤੀ ਨਾਲ ਸਰਕਾਰਾਂ ਤੋਂ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ’ਚ ਬਲ ਮਿਲੇਗਾ।

Ad Position 21
No active advertisement
ਅਜੀਤ ਡੈਸਕ 18-08-2026
ਹੰਬੜਾਂ, 17 ਅਗਸਤ (ਮੇਜਰ ਹੰਬੜਾਂ)- ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਵਲੋਂ ਖਹਿਰਾ ਬੇਟ, ਜੱਸੀਆਂ ਸਮੇਤ ਹੋਰ ਦਰਜਨਾਂ ਪਿੰਡਾਂ ’ਚ ਜਥੇਬੰਦੀ ਦੀਆਂ ਇਕਾਈ ਦਾ ਗਠਨ ਕੀਤਾ। ਜਥੇਬੰਦੀ ਦੇ ਢਾਂਚੇ ’ਚ ਵਾਧਾ ਕਰਦਿਆਂ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਵੱਡੀ ਗਿਣਤੀ ’ਚ ਕਿਸਾਨਾਂ ਸਮੇਤ ਹੋਰ ਲੋਕਾਂ ਦੇ ਜਥੇਬੰਦੀ ਨਾਲ ਜੁੜਨ ਨਾਲ ਜਥੇਬੰਦੀ ਵਲੋਂ ਸਰਕਾਰ ਵਿਰੁੱਧ ਲੜੀਆਂ ਜਾ ਰਹੀਆਂ ਲੜਾਈ ਵਿਚ ਜਥੇਬੰਦੀ ਨੂੰ ਹੋਰ ਮਜਬੂਤੀ ਨਾਲ ਸਰਕਾਰਾਂ ਤੋਂ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ’ਚ ਬਲ ਮਿਲੇਗਾ। ਪ੍ਰਧਾਨ ਖੋਸਾ ਨੇ ਕਿਹਾ ਕਿ ਅੱਜ ਸਰਕਾਰ ਵਲੋਂ ਜੋ ਲੈਂਡ ਪੂਲਿੰਗ ਪਾਲਸੀ ਮੁੜ ਲਿਆਂਦੀ ਗਈ ਹੈ, ਨੂੰ ਬੀਕਿਯੂ ਖੋਸਾ ਜਥੇਬੰਦੀ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗੀ ਤੇ ਇਸ ਕਿਸਾਨ ਮਾਰੂ ਫ਼ੈਸਲੇ ਵਿਰੁੱਧ ਜਥੇਬੰਦੀ ਕਿਸਾਨਾਂ ਨਾਲ ਚੱਟਾਨ ਵਾਂਗ ਖੜੀ ਹੈ। ਜਥੇਬੰਦੀ ਦੇ ਜ਼ਿਲ੍ਹਾ ਸੀਨਅਰ ਪ੍ਰਧਾਨ ਧਿਆਨ ਸਿੰਘ ਗੌਂਸਪੁਰ,ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ ਦੀ ਅਗਵਾਈ ਹੇਠ ਜੱਥੇਬੰਦੀ ਦੇ ਕੀਤੇ ਗਏ ਇਕਾਈ ਗਠਨ ’ਚ ਸੁਖਦੇਵ ਸਿੰਘ ਗਰੇਵਾਲ ਨੂੰ ਜੱਸੀਆਂ ਇਕਾਈ ਦੇ ਪ੍ਰਧਾਨ ਲਗਾਇਆ ਗਿਆ, ਹਰਜੀਤ ਸਿੰਘ ਚੀਮਾ ਨੂੰ ਜਨਰਲ ਸਕੱਤਰ,ਬਲਜੀਤ ਸਿੰਘ ਗਰੇਵਾਲ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਪ੍ਰੈੱਸ ਸਕੱਤਰ, ਨਰਿੰਦਰ ਸਿੰਘ ਦਲੇਅ ਸਲਾਹਕਾਰ, ਵਰਿੰਦਰ ਜੱਸੀਆਂ ਸੀਨੀ . ਪ੍ਰਧਾਨ, ਗੁਰਪ੍ਰੀਤ ਸਿੰਘ ਗੁਰੀ ਜ਼ਿਲ੍ਹਾ ਪ੍ਰਧਾਨ ਜਗਰਾਜ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਕਿਰਨਪਾਲ ਸਿੰਘ ਜ਼ਿ਼ਲ੍ਹਾ ਆਗੂ ਚੁਣਿਆ ਗਿਆ। ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਜਤਤਿੰਦਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਡੇਅਰੀ ਵਾਲੇ, ਅਮਨਜੋਤ ਸਿੰਘ ਗਰੇਵਾਲ, ਵਰਿੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਗਰੇਵਾਲ, ਜਸਪਾਲ ਸਿੰਘ ਧਾਲੀਵਾਲ, ਅਮਰ ਸਿੰਘ ਪੱਪੂ ਸਮੇਤ ਹੋਰ ਜਥੇਬੰਦੀ ਦੇ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਧਵਾਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਿੱਖ ਹਿਊਮਨ ਡਿਵੈਲਪਮੈਂਟ ਫ਼ਾਊਂਡੇਸ਼ਨ ਨੇ ਵਜੀਫ਼ੇ ਵੰਡੇ ਅਗਲੀ ਖ਼ਬਰ ਦੇਹੜਕਾ ਵਿਖੇ ਤਿੰਨ ਰੋਜ਼ਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24