17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਦਾ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਨੇ ਕੀਤਾ ਸਨਮਾਨ

ਚੌਂਕੀਮਾਨ, 17 ਅਗਸਤ (ਤੇਜਿੰਦਰ ਸਿੰਘ ਚੱਢਾ) ਪਿੰਡ ਚੌਂਕੀਮਾਨ ਵਿਖੇ ਇਕ ਸਾਦਾ ਸਨਮਾਨ ਸਮਾਰੋਹ ਪੰਚਾਇਤ ਘਰ ਵਿਚ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਵਲੋਂ ਕੀਤਾ ਗਿਆ ਜਿਸ ਵਿਚ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਵੀਰ ਸਿੰਘ ਚੌਂਕੀਮਾਨ ਤੇ ਮਾ: ਆਤਮਾ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਵਲੋਂ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਚੌਂਕੀਮਾਨ, 17 ਅਗਸਤ (ਤੇਜਿੰਦਰ ਸਿੰਘ ਚੱਢਾ) ਪਿੰਡ ਚੌਂਕੀਮਾਨ ਵਿਖੇ ਇਕ ਸਾਦਾ ਸਨਮਾਨ ਸਮਾਰੋਹ ਪੰਚਾਇਤ ਘਰ ਵਿਚ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾ ਵਲੋਂ ਕੀਤਾ ਗਿਆ ਜਿਸ ਵਿਚ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਪੰਚ ਬਲਵੀਰ ਸਿੰਘ ਫੌਜੀ, ਵੀਰ ਸਿੰਘ ਚੌਂਕੀਮਾਨ ਤੇ ਮਾ: ਆਤਮਾ ਸਿੰਘ ਬੋਪਾਰਾਏ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਵਲੋਂ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ ਨੇ ਦੱਸਿਆ ਕੇ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਪਿੰਡ ਚੌਂਕੀਮਾਨ ਦੇ ਜੰਮਪਲ ਹਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਤਕਰੀਬਨ 15 ਦੇ ਕਰੀਬ ਪੁਸਤਕਾਂ ਲਿਖ ਕੇ ਪੰਜਾਬੀ ਮਾਂ ਬੋਲੀ ਦੇ ਝੋਲੀ ਪਾਈਆਂ ਤੇ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਜਿੱਥੇ ਨੌਜਵਾਨਾਂ ਨੂੰ ਸੇਧ ਦਿੰਦੀਆਂ ਹਨ, ਉੱਥੇ ਹੀ ਆਪਣੇ ਅਮੀਰ ਸੱਭਿਆਚਾਰ ਤੋਂ ਵੀ ਜਾਣੂੰ ਕਰਵਾਉਦੀਆਂ ਤੇ ਨਾਲ ਹੀ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਨੇ ਆਪਣੀਆਂ ਕਿਤਾਬਾਂ ਵਿਚ ਫੌਜ਼ ਸਮੇਤ ਵਿਦੇਸ਼ਾਂ ਦੇ ਦੌਰਿਆਂ ਦੇ ਆਪਣੇ ਅਨੁਭਵਾਂ ਨੂੰ ਸਾਝਾਂ ਕੀਤਾ। ਇਸ ਮੌਕੇ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਪਿੰਡ ਚੌਂਕੀਮਾਨ ਨੇ ਕਿਹਾ ਕੇ ਪਿੰਡ ਵਾਸੀਆਂ ਨੇ ਮੇਰਾ ਸਨਮਾਨ ਕਰਕੇ ਜੋ ਮਾਣ ਮੈਨੂੰ ਦਿੱਤਾ ਹੈ, ਉਸ ਦਾ ਸਦਾ ਰਿਣੀਂ ਰਹਾਂਗਾ, ਕਿਉਂਕਿ ਆਪਣੇ ਪਿੰਡ ਵਾਸੀਆਂ ਵਲੋਂ ਮਿਲਿਆ ਸਨਮਾਨ ਕਿਸੇ ਐਵਰਾਡ ਨਾਲੋ ਘੱਟ ਨਹੀਂ ਹੁੰਦਾ ਤੇ ਮੈਨੂੰ ਮੇਰੇ ਪਿੰਡ ਵਾਸੀਆਂ ਨੇ ਦੂਜੀ ਵਾਰ ਐਵਰਾਡ ਨਾਲ ਸਨਮਾਨਿਤ ਕੀਤਾ, ਕਿਉਕਿ ਇਸ ਤੋਂ ਪਹਿਲਾ ਗੁਰਦੁਆਰਾ ਸਾਹਿਬ ਪੱਤੀਮਾਨ ਵਿਖੇ ਮੇਰਾ ਸਨਮਾਨ ਕੀਤਾ ਗਿਆ ਸੀ ਤੇ ਅੱਜ ਪੰਚਾਇਤ ਘਰ ਵਿਚ ਮੈਨੂੰ ਮਾਣ ਬਖਸਿਆ ਤੇ ਮੈਂ ਪਿੰਡ ਵਾਸੀਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹਾਂਗਾ ਤੇ ਪਿੰਡ ਦਾ ਨਾਂਅ ਦੁਨੀਆ ਵਿਚ ਰੌਸ਼ਨ ਕਰਾਂਗਾ। ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਖੁਸਕਿਸਮਤ ਸਿੰਘ ਮਠਾੜੂ, ਹਰਬੰਸ ਸਿੰਘ ਮਾਨ, ਅਵਤਾਰ ਸਿੰਘ ਤਾਰੀ ਮਾਨ, ਪੰਚ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਵਿਖੇ ਤੀਆਂ ਦੀ ਬੱਲੋ ਸਮੇਂ ਗਿੱਧੇ ਤੇ ਬੋਲੀਆਂ ਦੀ ਛਹਿਬਰ ਅਗਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24