19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਹਲਕਾ ਦਾਖਾ ’ਚ ਸਤੀਸ਼ ਪੂਨੀਆ ਦੀ ਭਾਜਪਾ ਪੰਜਾਬ ਇੰਚਾਰਜ ਵਜੋਂ ਨਿਯੁਕਤੀ ਦਾ ਸਵਾਗਤ

ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ’ਚ ਸੰਗਠਨਾਤਮਕ ਸਰਗਰਮੀ ਨੂੰ ਤੇਜ਼ ਕਰਨ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਤੀਸ਼ ਪੂਨੀਆਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੇ ਜਾਣ ਦਾ ਵਿਧਾਨ ਸਭਾ ਹਲਕਾ ਦਾਖਾ ਲਈ ਇੰਚਾਰਜ ਮੇਜਰ ਸਿੰਘ ਦੇਤਵਾਲ ਵਲੋਂ ਨਿੱਘਾ ਸਵਾਗਤ ਹੋਇਆ। ਸਤੀਸ਼ ਪੂਨੀਆ ਨੂੰ ਭਾਜਪਾ ਵਲੋਂ ਪੰਜਾਬ ਦਾ ਇੰਚਾਰਜ ਲਗਾਏ ਜਾਣ ਦਾ ਸਵਾਗਤ ਕਰਦਿਆਂ ਦੇਤਵਾਲ ਨੇ ਕਿਹਾ ਕਿ ਹੁਣ ਭਾਜਪਾ ਪੰਜਾਬ ’ਚ ਜਿੱਤੇਗੀ ਹੀ ਜਿੱਤੇਗੀ।

Ad Position 21
No active advertisement
ਅਜੀਤ ਡੈਸਕ 20-08-2026
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ’ਚ ਸੰਗਠਨਾਤਮਕ ਸਰਗਰਮੀ ਨੂੰ ਤੇਜ਼ ਕਰਨ ਅਤੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਸਤੀਸ਼ ਪੂਨੀਆਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੰਭਾਲੇ ਜਾਣ ਦਾ ਵਿਧਾਨ ਸਭਾ ਹਲਕਾ ਦਾਖਾ ਲਈ ਇੰਚਾਰਜ ਮੇਜਰ ਸਿੰਘ ਦੇਤਵਾਲ ਵਲੋਂ ਨਿੱਘਾ ਸਵਾਗਤ ਹੋਇਆ। ਸਤੀਸ਼ ਪੂਨੀਆ ਨੂੰ ਭਾਜਪਾ ਵਲੋਂ ਪੰਜਾਬ ਦਾ ਇੰਚਾਰਜ ਲਗਾਏ ਜਾਣ ਦਾ ਸਵਾਗਤ ਕਰਦਿਆਂ ਦੇਤਵਾਲ ਨੇ ਕਿਹਾ ਕਿ ਹੁਣ ਭਾਜਪਾ ਪੰਜਾਬ ’ਚ ਜਿੱਤੇਗੀ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਡਾ: ਪੂਨੀਆ ਦੀ ਅਗਵਾਈ ਹੇਠ ਪੰਜਾਬ ਸੰਗਠਨ ਨੂੰ ਨਵੀਂ ਊਰਜਾ ਮਿਲੇਗੀ ਅਤੇ ਭਾਜਪਾ ਬੂਥ ਪੱਧਰ ਤੱਕ ਤਾਲਮੇਲ ਬਣਾਉਣ ਲਈ ਸਰਗਰਮ ਬਣੇਗੀ। ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਸੰਜੀਵ ਢੰਡ ਵਲੋਂ ਰਾਜ ਸਭਾ ਮੈਂਬਰ ਡਾ: ਸਤੀਸ਼ ਪੂਨੀਆ ਨੂੰ ਕੌਮੀ ਜਨ: ਸਕੱਤਰ ਦੇ ਨਾਲ ਪੰਜਾਬ ਭਾਜਪਾ ਦਾ ਇੰਚਾਰਜ ਨਿਯੁਕਤ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ: ਪੂਨੀਆ ਕੋਲ ਲਾਮਿਸਾਲ ਸੰਗਠਨਾਤਮਕ ਸਿਆਸੀ ਤਜ਼ਰਬਾ ਹੈ, ਜੋ ਪਾਰਟੀ ਲਈ ਵਰਦਾਨ ਬਣੇਗਾ। ਬੀ.ਜੇ.ਪੀ ਦੇ ਯੁਵਾ ਆਗੂ ਅਰੁਣ ਮੌਰੀਆ ਪੰਜਾਬ ਭਾਜਪਾ ਲਈ ਇੰਚਾਰਜ ਨਿਯੁਕਤ ਰਾਜ ਸਭਾ ਮੈਂਬਰ ਡਾ: ਸਤੀਸ਼ ਪੂਨੀਆ ਦੀ ਨਿਯੁਕਤੀ ਭਾਜਪਾ ਯੁਵਾ ਮੋਰਚਾ ਲਈ ਸਹਾਈ ਬਣੇਗੀ, ਕਿਉਂਕਿ ਭਾਜਪਾ ਪ੍ਰਤੀ ਕੰਮ ਲਈ ਡਾ: ਪੂਨੀਆ ਕੋਲੋਂ ਸਿੱਖਣ ਲਈ ਬਹੁਤ ਕੁਝ ਹੈ। ਇਸ ਸਮੇਂ ਭੁਪਿੰਦਰ ਸਿੰਘ ਮੁੱਲਾਂਪੁਰ, ਅੰਬੂ ਰਾਮ ਮਸ਼ਾਲ, ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਗਾਲਿਬ, ਕੁਲਵੰਤ ਸਿੰਘ ਭੱਟੀ, ਵਰਿੰਦਰ ਕੁਮਾਰ, ਰਵਿੰਦਰ ਕੁਮਾਰ, ਜਸਵਿੰਦਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਅਜੀਤਪਾਲ ਸਿੰਘ, ਵਰਿੰਦਰ ਬਾਂਸਲ, ਗੁਰਦੇਵ ਮਨੋਹਰ, ਹੋਰਨਾਂ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਤੀਸ਼ ਪੂਨੀਆ ਨੂੰ ਪੰਜਾਬ ਇੰਚਾਰਜ ਨਿਯੁਕਤ ਕਰਨ ਦਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 4 ਰੱਸਾਕਸ਼ੀ ਟੀਮਾਂ ਵਲੋਂ ਜ਼ੋਨ ਪੱਧਰ ’ਤੇ ਹੂੰਝਾ ਫੇਰ ਜਿੱਤਾਂ ਦਰਜ ਅਗਲੀ ਖ਼ਬਰ ਸਰਦਾਰ ਭਰਪੂਰ ਸਿੰਘ ਪਬਲਿਕ ਸਕੂਲ ’ਚ ਮਨਾਇਆ ‘ਤੀਆਂ ਦਾ ਤਿਉਹਾਰ’
Ad Position 24