19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 4 ਰੱਸਾਕਸ਼ੀ ਟੀਮਾਂ ਵਲੋਂ ਜ਼ੋਨ ਪੱਧਰ ’ਤੇ ਹੂੰਝਾ ਫੇਰ ਜਿੱਤਾਂ ਦਰਜ

ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਜ਼ੋਨ ਪੱਧਰੀ (ਲੜਕੇ/ਲੜਕੀਆਂ) ਰੱਸਾਕੱਸੀ ਟੂਰਨਾਮੈਂਟ ਸਰਕਾਰੀ ਸੀਨੀਨਰ ਸੈਕੰਡਰੀ ਸਕੂਲ ਲੱਖਾ ਵਿਖੇ ਕਰਵਾਇਆ ਗਿਆ। ਜਿਸ ਵਿਚ ਰਾਏਕੋਟ ਇਲਾਕੇ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।

Ad Position 21
No active advertisement
ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਜੇਤੂ ਰੱਸਾਕੱਸੀ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਪਿ੍ੰ: ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ ਤੇ ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਿੱਧੂ। ਤਸਵੀਰ: ਬਲਵਿੰਦਰ ਸਿੰਘ ਲਿੱਤਰ 20-08-2026
ਰਾਏਕੋਟ, 19 ਅਗਸਤ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਜ਼ੋਨ ਪੱਧਰੀ (ਲੜਕੇ/ਲੜਕੀਆਂ) ਰੱਸਾਕੱਸੀ ਟੂਰਨਾਮੈਂਟ ਸਰਕਾਰੀ ਸੀਨੀਨਰ ਸੈਕੰਡਰੀ ਸਕੂਲ ਲੱਖਾ ਵਿਖੇ ਕਰਵਾਇਆ ਗਿਆ। ਜਿਸ ਵਿਚ ਰਾਏਕੋਟ ਇਲਾਕੇ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀਆਂ 4 ਟੀਮਾਂ ਨੇ ਆਪਣੇ ਜ਼ੋਰ ਦਾ ਲੋਹਾ ਮਨਵਾਉਂਦਿਆਂ ਜ਼ੋਨ ਭਰ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਅੰਡਰ-14 ,17, 19 ਲੜਕੇ ਅਤੇ ਅੰਡਰ-17 ਲੜਕੀਆਂ ਦੀਆਂ ਜੇਤੂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਇਤਿਹਾਸ ਨੂੰ ਦੁਹਰਾਇਆ। ਜੇਤੂ ਖਿਡਾਰੀਆਂ ਵਿਚ ਗੁਰਜੋਤ ਸਿੰਘ, ਨਵਕਰਨ ਸਿੰਘ, ਇਸ਼ਮੀਤ ਸਿੰਘ, ਹਰਸ਼ਵੀਰ ਸਿੰਘ, ਹਰਮਨਪ੍ਰੀਤ ਸਿੰਘ, ਤੀਰਥਜੋਤ ਸਿੰਘ, ਗੁਰਨਿਧਾਨ ਸਿੰਘ, ਜਸਦੀਪ ਸਿੰਘ, ਪ੍ਰਭਜੋਤ ਸਿੰਘ, ਤਰਨਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਰਣਬੀਰ ਸਿੰਘ, ਸੁਖਦੀਪ ਸਿੰਘ, ਅਵੀਜੋਤ ਸਿੰਘ, ਜਸਕਰਨ ਸਿੰਘ, ਜੋਬਨਵੀਰ ਸਿੰਘ, ਅਰਮਾਨਦੀਪ ਸਿੰਘ ਅਸ਼ਮੀਤ ਸਿੰਘ, ਰਣਬੀਰ ਸਿੰਘ, ਹੇਮ ਗਰਗ, ਪ੍ਰਭਜੋਤ ਸਿੰਘ, ਅਰਮਾਨ ਸਿੰਘ, ਮਨਦੀਪ ਸਿੰਘ, ਮਨਮੀਤ ਸਿੰਘ, ਪਵਨੂਰ ਸਿੰਘ, ਨਵਦੀਪ ਸਿੰਘ, ਪ੍ਰਭਦੀਪ ਸਿੰਘ, ਅਮਨਪ੍ਰੀਤ ਸਿੰਘ, ਜਸਕੀਰਤ ਕੌਰ, ਮਨਵੀਰ ਕੌਰ, ਜੈਸਲੀਨ ਕੌਰ, ਤਰਨਪ੍ਰੀਤ ਕੌਰ, ਗਗਨਦੀਪ ਕੌਰ, ਨਵਜੋਤ ਕੌਰ, ਸਿਮਰਨ ਕੌਰ, ਮਨਰੀਤ ਕੌਰ, ਮਨਵੀਰ ਕੌਰ ਅਤੇ ਸੁਖਮਨਜੋਤ ਕੌਰ ਆਦਿ ਸ਼ਾਮਿਲ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ, ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਿੱਧੂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਵੀਰਾਂ ਕੌੜਾ, ਜਗਰੂਪ ਸਿੰਘ, ਪਰਮਿੰਦਰ ਕੌਰ, ਮਨਪ੍ਰੀਤ ਕੌਰ ਉੱਪਲ, ਰੀਤੂ ਕਮਲ, ਕੋਚ ਜਸਵਿੰਦਰ ਸਿੰਘ, ਮੈਡਮ ਵੀਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਆਲੂ ਉਤਪਾਦਕ ਐਸੋਸੀਏਸ਼ਨ ਵਲੋਂ ਕਿਸਾਨ ਮੇਲਾ ਅੱਜ ਅਗਲੀ ਖ਼ਬਰ ਹਲਕਾ ਦਾਖਾ ’ਚ ਸਤੀਸ਼ ਪੂਨੀਆ ਦੀ ਭਾਜਪਾ ਪੰਜਾਬ ਇੰਚਾਰਜ ਵਜੋਂ ਨਿਯੁਕਤੀ ਦਾ ਸਵਾਗਤ
Ad Position 24