21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ’ਚ ਚੰਡੀਗੜ੍ਹ ਮੋਰਚੇ ਨੂੰ ਸਫ਼ਲ ਬਣਾਉਣ ਦਾ ਅਹਿਦ

ਰਾਏਕੋਟ, 20 ਅਗਸਤ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਰਾਏਕੋਟ ਅਤੇ ਬਲਾਕ ਪੱਖੋਵਾਲ ਦੀ ਇੱਕ ਸਾਂਝੀ ਮੀਟਿੰਗ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਇਕ ਸਤੰਬਰ ਦੇ ਚੰਡੀਗੜ੍ਹ ਮੋਰਚੇ ਨੂੰ ਸਫ਼ਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ।

Ad Position 21
No active advertisement
ਬੀਕੇਯੂੂ ਡਕੌਂਦਾ ਦੀ ਮੀਟਿੰਗ ਸਮੇਂ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਹੋਰ ਆਗੂ। ਅਜੀਤ ਤਸਵੀਰ 21-08-2026
ਰਾਏਕੋਟ, 20 ਅਗਸਤ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਰਾਏਕੋਟ ਅਤੇ ਬਲਾਕ ਪੱਖੋਵਾਲ ਦੀ ਇੱਕ ਸਾਂਝੀ ਮੀਟਿੰਗ ਅੱਜ ਸਥਾਨਕ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਇਕ ਸਤੰਬਰ ਦੇ ਚੰਡੀਗੜ੍ਹ ਮੋਰਚੇ ਨੂੰ ਸਫ਼ਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਨੇ ਦੱਸਿਆ ਕਿ ਬੀਕੇਯੂ ਡਕੌਂਦਾ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਰਾਏਕੋਟ ਅਤੇ ਬਲਾਕ ਪੱਖੋਵਾਲ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਦੀਆਂ ਭਖਦੀਆਂ ਮੰਗਾਂ ਜਿਵੇਂ ਕਿ ਪਾਣੀਆਂ ਬਾਰੇ ਪਿਛਲੇ ਸਾਰੇ ਸਮਝੌਤੇ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਰੱਦ ਕੀਤੇ ਜਾਣ, ਬੀ.ਬੀ.ਐੱਮ.ਬੀ. ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕੀਤੀ ਜਾਵੇ, ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਆਫਤ ਪ੍ਰਬੰਧਨ ਕਾਨੂੰਨ 2024 ਨੂੰ ਵਾਪਸ ਲਿਆ ਜਾਵੇ, ਡਾਕਟਰ ਸਵਾਮੀਨਾਥਨ ਫਾਰਮਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਕਾਨੂੰਨੀ ਖ਼ਰੀਦ ਗਾਰੰਟੀ ਲਾਗੂ ਕੀਤੀ ਜਾਵੇ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਾਰੀਆਂ ਫ਼ਸਲਾਂ ਦੀ ਖ਼ਰੀਦ ਕੀਤੀ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ, ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਕਿਸਾਨਾਂ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਲੈਂਡ ਪੂਲਿੰਗ ਪਾਲਿਸੀ ਨੂੰ ਪੱਕੇ ਤੌਰ ’ਤੇ ਖ਼ਤਮ ਕੀਤਾ ਜਾਵੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਮੁਲਾਜ਼ਮਾਂ ਦੁਆਰਾ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ 27 ਅਗਸਤ ਨੂੰ ਕੀਤੇ ਜਾ ਰਹੇ ਅੰਦੋਲਨ ਦੀ ਪੁਰਜੋਰ ਹਮਾਇਤ ਦਾ ਐਲਾਨ ਵੀ ਕੀਤਾ। ਮੀਟਿੰਗ ਵਿੱਚ ਸ਼ਾਮਿਲ ਵੱਡੀ ਗਿਣਤੀ ਕਿਸਾਨਾਂ ਵਲੋਂ ਅਹਿਦ ਲਿਆ ਗਿਆ ਕਿ ਉਹ ਚੰਡੀਗੜ੍ਹ ਮੋਰਚੇ ਨੂੰ ਹਰ ਹਾਲਤ ਵਿੱਚ ਸਫ਼ਲ ਬਣਾਉਣਗੇ। ਮੀਟਿੰਗ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਬਲਾਕ ਪ੍ਰਧਾਨ ਸੁਧਾਰ ਡਾ: ਜਗਤਾਰ ਸਿੰਘ ਐਤੀਆਣਾ, ਬਲਾਕ ਰਾਏਕੋਟ ਦੇ ਵਿੱਤ ਸਕੱਤਰ ਬਲਕਾਰ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਸਾਧੂ ਸਿੰਘ ਚੱਕ ਭਾਈ ਕਾ, ਸਿਵਦੇਵ ਸਿੰਘ ਕਾਲਸਾਂ, ਮਾ. ਕੁਲਦੀਪ ਸਿੰਘ ਗੁਰੂਸਰ ਕਾਉਂਕੇ, ਬਲਵਿੰਦਰ ਸਿੰਘ ਰਾਏ, ਮਾ. ਸਿਵਦੇਵ ਸਿੰਘ ਨੂਰਪੁਰਾ, ਦਰਸ਼ਨ ਸਿੰਘ ਰਾਜੋਆਣਾ, ਹਰਵਿੰਦਰ ਸਿੰਘ ਦੱਧਾਹੂਰ, ਜਗਰਾਜ ਸਿੰਘ ਆਂਡਲੂ, ਜਸਵੀਰ ਸਿੰਘ ਸ਼ਾਹਜਹਾਨਪੁਰ, ਗੁਰਸੇਵਕ ਸਿੰਘ ਬੁੱਟਰ, ਅੰਮ੍ਰਿਤਪਾਲ ਸਿੰਘ ਨੱਥੋਵਾਲ , ਗੋਲੂ ਸ਼ਾਹਜਹਾਨਪੁਰ, ਕੁਲਵੀਰ ਸਿੰਘ, ਗੁਰਚਰਨ ਸਿੰਘ ਗਿੱਲ, ਜੋਰਾ ਸਿੰਘ, ਗੁਰਦੇਵ ਸਿੰਘ, ਮਾ: ਬਲਦੇਵ ਸਿੰਘ ਅੱਚਰਵਾਲ, ਬੇਅੰਤ ਸਿੰਘ, ਜਗਤਾਰ ਸਿੰਘ ਝੋਰੜਾਂ, ਬਲਜੀਤ ਸਿੰਘ ਬੁਰਜ, ਪਰਮਿੰਦਰ ਸਿੰਘ ਰਾਜਗੜ੍ਹ, ਸੁਖਪ੍ਰੀਤ ਸਿੰਘ, ਕਰਨੈਲ ਸਿੰਘ ਰਾਜਗੜ੍ਹ, ਜਸਕਰਨ ਸਿੰਘ ਆਂਡਲੂ, ਮਨਜੀਤ ਸਿੰਘ, ਅਮਨਦੀਪ ਸਿੰਘ ਦੱਧਾਹੂਰ, ਗੁਰਵੀਰ ਸਿੰਘ ਜਲਾਲਦੀਵਾਲ, ਕੁਲਦੀਪ ਕੁਮਾਰ ਆਂਡਲੂ ਆਦਿ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੌਕੀਮਾਨ ਪੁਲਿਸ ਚੌਕੀ ਦੇ ਇੰਚਾਰਜ ਦਾ ਅਹੁਦਾ ਏ.ਐੱਸ.ਆਈ. ਸੁਖਦੇਵ ਸਿੰਘ ਨੇ ਸੰਭਾਲਿਆ ਅਗਲੀ ਖ਼ਬਰ ਲੰਡਨ ਦੇ ਸ਼ਹਿਰ ਹੰਸਲੋ ’ਚ ਘਰ ਨੂੰ ਅੱਗ ਲੱਗਣ ਕਾਰਨ ਔਰਤ ਦੀ ਮੌਤ, 8 ਹੋਰ ਜ਼ਖ਼ਮੀ
Ad Position 24