ਬੱਦੋਵਾਲ ਫਾਟਕ ਖੁਲ੍ਹਵਾਉਣ ਲਈ ਧਰਨਾ ਅੱਜ ਵਰ੍ਹਦੇ ਮੀਂਹ ਵਿਚ ਵੀ ਰਿਹਾ ਜਾਰੀ
ਮੁੱਲਾਂਪੁਰ-ਦਾਖਾ, 21 ਅਗਸਤ (ਨਿਰਮਲ ਸਿੰਘ ਧਾਲੀਵਾਲ)- ਉੱਤਰੀ ਰੇਲਵੇ ਡਵੀਜ਼ਨ ਫਿਰੋਜ਼ਪੁਰ ਅਧੀਨ ਵਿਭਾਗ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਤੌਰ ’ਤੇ ਬੰਦ ਪਿੰਡ ਬੱਦੋਵਾਲ (ਲੁਧਿ:) ਰੇਲਵੇ ਫਾਟਕ ਸੀ-11 ਦਾ ਰਸਤਾ ਖੁਲ੍ਹਵਾਉਣ ਲਈ ਗ੍ਰਾਮ ਪੰਚਾਇਤ ਬੱਦੋਵਾਲ ਸਰਪੰਚ ਜਸਮੀਤ ਕੌਰ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ, ਕੁਲਦੀਪ ਸਿੰਘ ਬੱਦੋਵਾਲ, ਪ੍ਰਧਾਨ ਸੁਖਵਿੰਦਰ ਸਿੰਘ, ਹੋਰਨਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਲਗਾਇਆ ਧਰਨਾ ਅੱਜ ਵਰ੍ਹਦੇ ਮੀਂਹ ਵਿਚ ਵੀ ਜਿਉਂ ਦਾ ਤਿਉਂ ਰਿਹਾ। ਧਰਨਾਕਾਰੀ ਮੰਗ ਕਰ ਰਹੇ ਹਨ ਕਿ ਸਿਵਲ ਪ੍ਰਸ਼ਾਸਨ ਜਾਂ ਰੇਲਵੇ ਦਾ ਕੋਈ ਵੀ ਉੱਚ ਅਧਿਕਾਰੀ ਧਰਨਾਕਾਰੀਆਂ ਵਿਚ ਬੈਠ ਕੇ ਲੋਕ ਮਸਲੇ ਦੇ ਹੱਲ ਦਾ ਭਰੋਸਾ ਦੇਵੇ।
ਮੁੱਲਾਂਪੁਰ-ਦਾਖਾ, 21 ਅਗਸਤ (ਨਿਰਮਲ ਸਿੰਘ ਧਾਲੀਵਾਲ)- ਉੱਤਰੀ ਰੇਲਵੇ ਡਵੀਜ਼ਨ ਫਿਰੋਜ਼ਪੁਰ ਅਧੀਨ ਵਿਭਾਗ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੁਕੰਮਲ ਤੌਰ ’ਤੇ ਬੰਦ ਪਿੰਡ ਬੱਦੋਵਾਲ (ਲੁਧਿ:) ਰੇਲਵੇ ਫਾਟਕ ਸੀ-11 ਦਾ ਰਸਤਾ ਖੁਲ੍ਹਵਾਉਣ ਲਈ ਗ੍ਰਾਮ ਪੰਚਾਇਤ ਬੱਦੋਵਾਲ ਸਰਪੰਚ ਜਸਮੀਤ ਕੌਰ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਨੰਬਰਦਾਰ ਅਮਰਜੋਤ ਸਿੰਘ, ਕੁਲਦੀਪ ਸਿੰਘ ਬੱਦੋਵਾਲ, ਪ੍ਰਧਾਨ ਸੁਖਵਿੰਦਰ ਸਿੰਘ, ਹੋਰਨਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਲਗਾਇਆ ਧਰਨਾ ਅੱਜ ਵਰ੍ਹਦੇ ਮੀਂਹ ਵਿਚ ਵੀ ਜਿਉਂ ਦਾ ਤਿਉਂ ਰਿਹਾ। ਧਰਨਾਕਾਰੀ ਮੰਗ ਕਰ ਰਹੇ ਹਨ ਕਿ ਸਿਵਲ ਪ੍ਰਸ਼ਾਸਨ ਜਾਂ ਰੇਲਵੇ ਦਾ ਕੋਈ ਵੀ ਉੱਚ ਅਧਿਕਾਰੀ ਧਰਨਾਕਾਰੀਆਂ ਵਿਚ ਬੈਠ ਕੇ ਲੋਕ ਮਸਲੇ ਦੇ ਹੱਲ ਦਾ ਭਰੋਸਾ ਦੇਵੇ। ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਹਸਨਪੁਰ) ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਸਕੱਤਰ ਜਸਦੇਵ ਸਿੰਘ ਲਲਤੋਂ, ਕਈ ਹੋਰ ਸੰਸਥਾਵਾਂ ਅਤੇ ਸਿਆਸੀ ਧਿਰਾਂ ਵਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਆਵਾਜਾਈ ਲਈ ਰੇਲਵੇ ਫਾਟਕ ਦਾ ਰਸਤਾ ਜਨਤਕ ਤੇ ਸਾਂਝਾ ਮਾਮਲਾ ਹੈ, ਸਾਡੇ ਵਲੋਂ ਪੂਰਨ ਸਹਿਯੋਗ ਮਿਲੇਗਾ। ਬੱਦੋਵਾਲ ਰੇਲਵੇ ਫਾਟਕ ’ਤੇ ਧਰਨੇ ਦੀ ਅਗਵਾਈ ਵਾਲੇ ਰਾਜਵਿੰਦਰ ਸਿੰਘ ਰਾਜੂ, ਹੋਰਨਾਂ ਉਕਤ ਮਾਮਲੇ ਨੂੰ ਲੈ ਕੇ ਡਿਵੀਜਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸੰਜੀਵ ਕੁਮਾਰ ਨੂੰ ਵੀ ਪੱਤਰ ਲਿਖਿਆ ਗਿਆ ਸੀ।