22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾ ਕੇ ਦਰੱਖਤ ਹੀ ਨਹੀਂ ਬਣਨ ਦੇਣੇ, ਤਾਂ ਲਗਾਉਣ ਦਾ ਕੀ ਫਾਇਦਾ

ਦੋਰਾਹਾ, 22 ਅਗਸਤ (ਪੱਤਰ ਪ੍ਰੇਰਕ)-ਪਿਛਲੇ ਘੱਟੋ ਘੱਟ ਦੋ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਮਾਨਸੂਨ ਦੇ ਪ੍ਰਭਾਵ ਵਧਾਉਣ ਲਈ ਪੰਜਾਬ ਵਿੱਚ ਵਣ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਜਥੇਬੰਦੀਆਂ ਐਨ. ਜੀ.

Ad Position 21
No active advertisement
ਅਜੀਤ ਡੈਸਕ 23-08-2026
ਦੋਰਾਹਾ, 22 ਅਗਸਤ (ਪੱਤਰ ਪ੍ਰੇਰਕ)-ਪਿਛਲੇ ਘੱਟੋ ਘੱਟ ਦੋ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਵਾਤਾਵਰਣ ਨੂੰ ਸ਼ੁੱਧ ਕਰਨ ਅਤੇ ਮਾਨਸੂਨ ਦੇ ਪ੍ਰਭਾਵ ਵਧਾਉਣ ਲਈ ਪੰਜਾਬ ਵਿੱਚ ਵਣ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਜਥੇਬੰਦੀਆਂ ਐਨ. ਜੀ. ਓ ’ਜ. ਅਤੇ ਸਰਕਾਰ ਉਪਰਾਲੇ ਕਰ ਰਹੀਆਂ ਹਨ। ਸਰਕਾਰ ਆਪਣੇ ਮਾਧਿਅਮਾਂ ਰਾਹੀਂ ਅਤੇ ਹੋਰ ਬਿਜਲੀ ਮਾਧਿਅਮਾਂ ਰਾਹੀਂ ਇਹ ਪ੍ਰਚਾਰ ਕਰਦੀ ਰਹਿੰਦੀ ਹੈ, ਕਿ ‘ਇੱਕ ਮਨੁੱਖ ਲਾਵੇ ਇੱਕ ਰੁੱਖ’ ਪਰ ਜੇ ਬੂਟੇ ਰੁੱਖ ਹੀ ਨਹੀਂ ਬਣਨ ਦੇਣੇ ਅਤੇ ਲਗਾ ਕੇ ਸਾਂਭਣੇ ਹੀ ਨਹੀਂ, ਤਾਂ ਇਹਨਾਂ ਦੇ ਲਗਾਉਣ ਦਾ ਫ਼ਾਇਦਾ ਕੀ। ਸਰਕਾਰੀ ਪ੍ਰਚਾਰ ਅਨੁਸਾਰ, ਖਾਲੀ ਪਈਆਂ ਥਾਵਾਂ, ਸੜਕ ਅਤੇ ਰਾਹਾਂ ਕਿਨਾਰਿਆਂ ਨੂੰ ਬੂਟੇ ਲਗਾਉਣ ਲਈ ਪਹਿਲ ਦਿੱਤੀ ਜਾਂਦੀ ਹੈ। ਜਿਸ ਵਿੱਚ ਰਲੇ ਮਿਲੇ ਬੂਟੇ ਜਿਵੇਂ ਕਿ ਫੁੱਲਦਾਰ, ਫ਼ਲਦਾਰ, ਛਾਂਦਾਰ ਲਗਾਏ ਜਾਂਦੇ ਹਨ। ਇਹਨਾਂ ਵਿਚੋਂ ਕੁੱਝ ਬੂਟੇ ਤਾਂ ਆਪਣਾ ਜੀਵਨ ਹੀ ਨਹੀਂ ਦੇਖ ਸਕਦੇ। ਕਿਉਂਕਿ ਉਹਨਾਂ ਨੂੰ ਠੀਕ ਸਾਂਭ ਨਾ ਮਿਲਣ ਕਰਕੇ, ਉਹ ਸੁੱਕ ਤੇ ਮੁੱਕ ਜਾਂਦੇ ਹਨ। ਬਹੁਤ ਸਾਰੇ ਬੂਟਿਆਂ ਨੂੰ ਅਵਾਰਾ ਪਸ਼ੂ ਤੇ ਜਾਂ ਫਿਰ ਪੰਜਾਬ ਵਿਚ ਫਿਰਦੇ ਗੁੱਜਰਾਂ ਦੇ ਡੰਗਰਾਂ ਦੇ ਇੱਜੜ ਖਾ ਜਾਂਦੇ ਹਨ। ਪਰ ਜੋ ਬੂਟੇ ਦਰਖਤ ਬਣਨ ਲਈ ਮੌਲਦੇ ਹਨ। ਉਹਨਾਂ ਨੂੰ ਕਈ ਖੇਤਾਂ ਵਾਲੇ ਆਪ ਦੇ ਖੇਤ ਵਿੱਚ ਫਸਲ ਖਰਾਬ ਹੋਣ ਡਰੋਂ, ਘਰਾਂ ਵਾਲੇ ਆਪਣੇ ਘਰਾਂ ਦੇ ਅੱਗੋਂ ਘਰ ਦੀ ਦਿੱਖ (ਸ਼ਾਨ) ਬਾਹਰੋਂ ਨਾ ਦਿਖਣ ਕਰਕੇ ਅਤੇ ਖਾਸ ਕਰਕੇ ਬਿਜਲੀ ਮਹਿਕਮਾ ਲੰਘਦੀਆਂ ਤਾਰਾਂ ਥੱਲਿਓਂ ਦਰਖਤਾਂ ਨੂੰ ਕੱਟ ਦਿੰਦਾ ਹੈ। ਹੁਣ ਇਹ ਬਿਜਲੀ ਮਹਿਕਮੇ ਦੀ ਤਾਂ ਮਜਬੂਰੀ ਹੈ, ਕਿਉਂਕਿ ਜਦੋਂ ਦਰਖਤ ਵੱਡੇ ਹੁੰਦੇ ਹਨ, ਉਹ ਤਾਰਾਂ ਵਿੱਚ ਹਵਾ ਨਾਲ ਲੱਗ ਕੇ ਤਾਰਾਂ ਨੂੰ ਖੰਭਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਨੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਸਰਕਾਰੀ ਵਿਭਾਗ, ਪਿੰਡ ਦੀਆਂ ਪੰਚਾਇਤਾਂ, ਨਗਰ ਕੌਂਸਲ ਆਦਿ ਦੀ ਦੂਰ ਅੰਦੇਸ਼ੀ ਪਹੁੰਚ ਨਾ ਹੋਣ ਕਾਰਨ, ਦਰੱਖਤ ਬਣਨ ਲਈ ਲਗਾਏ ਗਏ ਬੂਟੇ, ਦਰਖਤ ਹੀ ਨਹੀਂ ਬਣਦੇ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਣ ਵਿਭਾਗ, ਪੰਚਾਇਤਾਂ ਆਦਿ ਨੂੰ ਇਹ ਹਦਾਇਤ ਕਰੇ, ਕਿ ਜਦੋਂ ਵੀ ਅੱਗੇ ਵਾਸਤੇ, ਇਹ ਦਰੱਖ਼ਤ ਹੋਰ ਲਗਾਏ ਜਾਣੇ ਹਨ ਤਾਂ ਇਹ ਦੇਖਿਆ ਜਾਣਾ ਜਰੂਰੀ ਹੈ ਕਿ ਕਿਹੜਾ ਦਰੱਖ਼ਤ ਕਿਸ ਧਰਾਤਲ ਉੱਤੇ, ਕਿਸ ਸਥਿਤੀ ਵਿਚ ਲਗਾਇਆ ਜਾ ਰਿਹਾ ਹੈ ਤਾਂ ਕਿ ਜਿਸ ਮਕਸਦ ਲਈ ਦਰਖਤ ਲਗਾਏ ਗਏ ਹਨ, ਓਹ ਮਕਸਦ ਪੂਰਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਕਹਾਣੀ ਸੁਣਾਉਣ ਦਾ ਮੁਕਾਬਲਾ ਹੋਇਆ ਅਗਲੀ ਖ਼ਬਰ ਦਸਵੀਂ ਦੇ ਸ਼ੁੱਭ ਦਿਹਾੜੇ ’ਤੇ ਗੁਰਮਿਤ ਸਮਾਗਮ ਕਰਵਾਇਆ
Ad Position 24