ਗੁਰੂ ਨਾਨਕ ਸਕੂਲ ਦੋਰਾਹਾ ਦੇ ਵਿਦਿਆਰਥੀ ਪੇਂਟਿੰਗ ਮੁਕਾਬਲੇ ਵਿਚ ਜੇਤੂ
ਦੋਰਾਹਾ, 22 ਅਗਸਤ (ਪੱਤਰ ਪ੍ਰੇਰਕ)- ਸੰਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ-ਖੰਨਾ ਵਲੋਂ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਜੱਟਾਂ ਵਿਖੇ ਇੱਕ ਅੰਤਰ-ਸਕੂਲ ਪੋਟ ਪੇਂਟਿੰਗ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ 28 ਸਕੂਲਾਂ ਦੇ ਭਾਗ ਲਿਆ।
ਦੋਰਾਹਾ, 22 ਅਗਸਤ (ਪੱਤਰ ਪ੍ਰੇਰਕ)- ਸੰਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ-ਖੰਨਾ ਵਲੋਂ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਜੱਟਾਂ ਵਿਖੇ ਇੱਕ ਅੰਤਰ-ਸਕੂਲ ਪੋਟ ਪੇਂਟਿੰਗ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿੱਚ 28 ਸਕੂਲਾਂ ਦੇ ਭਾਗ ਲਿਆ। ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਤਰਨਵੀਰ ਕੌਰ ਅਤੇ ਛੇਵੀਂ ਜਮਾਤ ਦੀ ਵਿਦਿਆਰਥਣ ਨਵਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕ ਬੋਰਡ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾਇਰੈਕਟਰ ਰੁਪਿੰਦਰ ਕੌਰ ਬਰਾੜ ਅਤੇ ਸਕੂਲ ਪ੍ਰਿੰਸੀਪਲ ਡਾ. ਡੀ.ਪੀ. ਠਾਕੁਰ ਨੇ ਇਹਨਾਂ ਵਿਦਿਆਰਥਣ ਦੀ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ ਅਤੇ ਦੋਨਾਂ ਨੂੰ ਦਿਲੋਂ ਵਧਾਈ ਦਿੱਤੀ।