22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਨ. ਪੀ. ਕੇ. ਖਾਦ ਦੀ ਕੀਮਤ ਵਿੱਚ ਕੀਤਾ 1100 ਰੁਪਏ ਪ੍ਰਤੀ ਕੁਇੰਟਲ ਦਾ ਬੇ-ਤਹਾਸ਼ਾ ਵਾਧਾ ਕਿਸਾਨ ਮਾਰੂ- ਕਿਸਾਨ ਆਗੂ

ਪਾਇਲ, 22 ਅਗਸਤ (ਨਿਜ਼ਾਮਪੁਰ,-ਰਜਿੰਦਰ ਸਿੰਘ)-ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਐਨ. ਪੀ.

Ad Position 21
No active advertisement
ਅਜੀਤ ਡੈਸਕ 23-08-2026
ਪਾਇਲ, 22 ਅਗਸਤ (ਨਿਜ਼ਾਮਪੁਰ,-ਰਜਿੰਦਰ ਸਿੰਘ)-ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਐਨ. ਪੀ. ਕੇ. ਖਾਦ ਦੀ ਕੀਮਤ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਅਤੇ ਪ੍ਰਤੀ ਥੈਲਾ 550 ਰੁਪਏ ਵਾਧਾ ਕਰ ਦੇਣਾ, ਕਿਸਾਨ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨ ਦੇ ਬਰਾਬਰ ਹੈ। ਪਹਿਲਾਂ ਹੀ ਕਿਸਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਯੋਗ ਨੀਤੀਆਂ ਕਾਰਨ ਕਿਸਾਨ ਕਰਜਾਈ ਹੋ ਰਿਹਾ ਹੈ। ਖਾਦ ਐਨ. ਪੀ. ਕੇ. ਵਿੱਚ ਕੀਤਾ ਗਿਆ 1100 ਰੁਪਏ ਕੁਇੰਟਲ ਦਾ ਵਾਧਾ, ਕਿਸਾਨ ਉਤੇ ਹੋਰ ਬੋਝ ਬਣੇਗਾ। ਪਿਛਲੇ ਸਾਲਾਂ ਤੋਂ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਫਸਲ ਬੀਜਣ ਦੇ ਲਈ ਡਾਇਆ ਖਾਦ ਦੀ ਪੂਰਤੀ ਕਦੇ ਵੀ ਨਹੀਂ ਕੀਤੀ ਗਈ। ਉਸ ਦੇ ਬਦਲ ਵਿੱਚ ਪਿਛਲੇ ਸਾਲਾਂ ਤੋਂ ਕਿਸਾਨ ਐਨ. ਪੀ. ਕੇ. 12-32-16 ਖਾਦ ਦੀ ਵਰਤੋਂ ਜਿਆਦਾ ਕਰਨ ਲੱਗੇ ਸਨ। ਪਰ ਹੁਣ 1100 ਰੁਪਿਆ ਪ੍ਰਤੀ ਕੁਇੰਟਲ ਕੀਤਾ ਗਿਆ ਵਾਧਾ, ਕਿਸਾਨ ਦੇ ਉੱਤੇ ਮਾਰੂ ਪ੍ਰਭਾਵ ਪਾਵੇਗਾ। ਉਸਨੂੰ ਹੋਰ ਕਰਜ਼ਾਈ ਕਰੇਗਾ। ਇਸ ਦੇ ਨਾਲ ਦੇਸ਼ ਦੇ ਅਨਾਜ ਭੰਡਾਰ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਤਾਂ ਹੈ ਹੀ, ਪਰ ਕਿਸਾਨੀ ਦੇ ਲਈ ਇਹ ਤਬਾਹਕੁੰਨ ਫੈਸਲਾ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੇ ਬੋਝ ਨੂੰ ਘਟਾਉਣ ਲਈ ਖਾਦਾਂ ਦੀ ਸਬਸਿਡੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸੰਗਤਾਂ ਵਲੋਂ ਲਗਾਇਆ ਗਿਆ ਲੰਗਰ ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਦੇ ਵਿਦਿਆਰਥੀ ਪੇਂਟਿੰਗ ਮੁਕਾਬਲੇ ਵਿਚ ਜੇਤੂ
Ad Position 24