ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸੰਗਤਾਂ ਵਲੋਂ ਲਗਾਇਆ ਗਿਆ ਲੰਗਰ
ਬੀਜਾ, 22 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਛੇਵੀਂ ਪਾਤਸ਼ਾਹੀ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਦੁਆਰਾ ਸਾਹਿਬ ਸ੍ਰੀ ਮੰਜੀ ਸਾਹਿਬ ਵਿਖੇ 12 ਅਗਸਤ ਤੋਂ ਲੈ ਕੇ 14 ਅਗਸਤ ਤੱਕ ਪ੍ਰਗਟ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਸਾਹਿਬ ਵਿਖੇ ਨੱਤ ਮਸਤਕ ਹੋਈਆ ਅਤੇ ਰਾਗੀ ਸਿੰਘ ਵੱਲੋਂ ਕੀਤੀ ਗਈ ਰਸ ਭਿੰਨੀ ਗੁਰਬਾਣੀ ਦਾ ਅਨੰਦ ਮਾਣਿਆ ।
ਬੀਜਾ, 22 ਅਗਸਤ (ਅਵਤਾਰ ਸਿੰਘ ਜੰਟੀ ਮਾਨ)-ਛੇਵੀਂ ਪਾਤਸ਼ਾਹੀ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰੂ ਦੁਆਰਾ ਸਾਹਿਬ ਸ੍ਰੀ ਮੰਜੀ ਸਾਹਿਬ ਵਿਖੇ 12 ਅਗਸਤ ਤੋਂ ਲੈ ਕੇ 14 ਅਗਸਤ ਤੱਕ ਪ੍ਰਗਟ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਸਾਹਿਬ ਵਿਖੇ ਨੱਤ ਮਸਤਕ ਹੋਈਆ ਅਤੇ ਰਾਗੀ ਸਿੰਘ ਵੱਲੋਂ ਕੀਤੀ ਗਈ ਰਸ ਭਿੰਨੀ ਗੁਰਬਾਣੀ ਦਾ ਅਨੰਦ ਮਾਣਿਆ । ਪ੍ਰਗਟ ਦਿਵਸ ਮੌਕ ਖੰਨਾ ਸ਼ਹਿਰ ਵਾਸੀਆਂ ਵੱਲੋਂ ਰਲ ਮਿਲ ਕੇ ਬ੍ਰੇਡ ਪਕੌੜੇ ਤੇ ਮਿਕਸ ਪਕੌੜਿਆਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਗੱਲਬਾਤ ਕਦੇ ਹੋਏ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਪੰਦਰਾਂ ਵਰਿ੍ਹਆਂ ਤੋ ਲੈਂਗਰ ਦੀ ਇਹ ਪ੍ਰੰਪਰਾ ਨਿਰੰਤਰ ਜਾਰੀ ਰੱਖੀ ਹੋਈ ਹੈ। ਜਿਸ ਵਿੱਚ ਸੰਗਤਾਂ ਵੱਲੋਂ ਵੱਡਾ ਯੋਗਦਾਨ ਪਾ ਕੇ ਭਰਪੂਰ ਸਮਰਥਨ ਦਿੱਤਾ ਜਾਂਦਾ ਹੈ। ਲੰਗਰ ਦੀ ਸੇਵਾ ਮੌਕੇ ਅਸ਼ਵਨੀ ਸ਼ਰਮਾ, ਤਿਰਲੋਚਨ ਸਿੰਘ, ਸਾਧੂ ਸਿੰਘ ਲੰਬੜਦਾਰ, ਲੱਕੀ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਸੇਖੋਂ ਕਾਲਾ ਸਿੰਘ ਸੱਜਣ ਸਿੰਘ, ਸੰਤੋਖ ਸਿੰਘ ਅਤੇ ਬੀਬੀ ਮਨਜੀਤ ਕੌਰ ਬੀਬੀ ਹਰਨੀਤ ਕੌਰ, ਜੋਤੀ ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।