26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੜਕ ਕਿਨਾਰੇ ਲੱਗੀਆਂ ਰੇਹੜੀਆਂ ਕਿਸੇ ਵੇਲੇ ਵੀ ਬਣ ਸਕਦੀਆਂ ਹਨ ਜਾਨੀ ਖ਼ਤਰਾ

ਸਿੱਧਵਾਂ ਬੇਟ, 26 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਕਸਬਾ ਸਿੱਧਵਾਂ ਬੇਟ ਸੜਕ ਕਿਨਾਰੇ ਲੱਗੀਆਂ ਫ਼ਲਾਂ, ਸਬਜੀਆਂ ਅਤੇ ਹੋਰ ਫਾਸਟ ਫੂਡ ਦੀਆਂ ਰੇਹੜੀਆਂ ਰਾਹ ਚੱਲਦੇ ਰਾਹਗੀਰਾਂ ਲਈ ਕਿਸੇ ਸਮੇਂ ਵੀ ਜਾਨੀ ਖਤਰਾ ਬਣ ਸਕਦੀਆਂ ਹਨ। ਇੰਨ੍ਹਾਂ ਰੇਹੜੀ ਮਾਲਕਾਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਹੁੰਦੇ ਹਨ, ਵੱਲੋਂ ਆਪਣੀਆਂ ਰੇਹੜੀਆਂ ਸੜਕ ਦੇ ਬਿਲਕੁਲ ਕਿਨਾਰੇ ਤੱਕ ਲਗਾ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਉੱਪਰ ਵੱਡੀ ਸਾਰੀ ਛਤਰੀ ਜੋ ਕਿ ਸੜਕ ਦੇ ਉੱਪਰ ਤੱਕ ਆਉਂਦੀ ਹੈ, ਲਗਾ ਦਿੱਤੀ ਜਾਂਦੀ ਹੈ, ਜਿਸਦਾ ਸੜਕ ’ਤੇ ਚੱਲ ਰਹੇ ਵਾਹਨਾਂ ਦੀ ਲਪੇਟ ’ਚ ਆਉਣ ਦਾ ਖਤਰਾ ਹਮੇਸ਼ਾ ਬਾਣਿਆ ਰਹਿੰਦਾ ਹੈ।

Ad Position 21
No active advertisement
ਪਿੰਡ ਖੱਟੜਾ ਵਿਖੇ ਮੀਟਿੰਗ ਕਰਦੇ ਇਲਾਕਾ ਵਾਸੀ। ਤਸਵੀਰ : ਸੋਨੀ ਗਿੱਲ 27-08-2026
ਸਿੱਧਵਾਂ ਬੇਟ, 26 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਕਸਬਾ ਸਿੱਧਵਾਂ ਬੇਟ ਸੜਕ ਕਿਨਾਰੇ ਲੱਗੀਆਂ ਫ਼ਲਾਂ, ਸਬਜੀਆਂ ਅਤੇ ਹੋਰ ਫਾਸਟ ਫੂਡ ਦੀਆਂ ਰੇਹੜੀਆਂ ਰਾਹ ਚੱਲਦੇ ਰਾਹਗੀਰਾਂ ਲਈ ਕਿਸੇ ਸਮੇਂ ਵੀ ਜਾਨੀ ਖਤਰਾ ਬਣ ਸਕਦੀਆਂ ਹਨ। ਇੰਨ੍ਹਾਂ ਰੇਹੜੀ ਮਾਲਕਾਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਪ੍ਰਵਾਸੀ ਹੁੰਦੇ ਹਨ, ਵੱਲੋਂ ਆਪਣੀਆਂ ਰੇਹੜੀਆਂ ਸੜਕ ਦੇ ਬਿਲਕੁਲ ਕਿਨਾਰੇ ਤੱਕ ਲਗਾ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਉੱਪਰ ਵੱਡੀ ਸਾਰੀ ਛਤਰੀ ਜੋ ਕਿ ਸੜਕ ਦੇ ਉੱਪਰ ਤੱਕ ਆਉਂਦੀ ਹੈ, ਲਗਾ ਦਿੱਤੀ ਜਾਂਦੀ ਹੈ, ਜਿਸਦਾ ਸੜਕ ’ਤੇ ਚੱਲ ਰਹੇ ਵਾਹਨਾਂ ਦੀ ਲਪੇਟ ’ਚ ਆਉਣ ਦਾ ਖਤਰਾ ਹਮੇਸ਼ਾ ਬਾਣਿਆ ਰਹਿੰਦਾ ਹੈ। ਇੰਨ੍ਹਾਂ ਰੇਹੜੀਆਂ ਕਾਰਨ ਸੜਕ ਕਿਨਾਰੇ ਪੈਦਲ ਚਲਦੇ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਪੈਦਾ ਹੁੰਦੀ ਹੈ ਕਿਉਂਕਿ ਸੜਕ ਕਿਨਾਰੇ ਇੰਨ੍ਹਾਂ ਰੇਹੜੀਆਂ ਦੇ ਨਜ਼ਦੀਕ ਦੀ ਲੰਘਣ ਸਮੇਂ ਰਾਹਗੀਰਾਂ ਨੂੰ ਸੜਕ ਦੀ ਉਪਰੋਂ ਦੀ ਹੋ ਕੇ ਤੁਰਨਾ ਪੈਂਦਾ ਹੈ। ਉਸ ਸਮੇਂ ਪਿੱਛੇ ਤੋਂ ਆ ਰਿਹਾ ਤੇਜ਼ ਰਫਤਾਰ ਵਹੀਕਲ ਪੈਦਲ ਚੱਲ ਰਹੇ ਰਾਹਗੀਰ ਖਤਰਾ ਸਾਬਿਤ ਹੋ ਸਕਦਾ ਹੈ। ਇਹ ਰੇਹੜੀਆਂ ਜਿੱਥੇ ਆਮ ਰਾਹਗੀਰਾਂ ਲਈ ਜਾਨ ਦਾ ਖਤਰਾ ਬਣੀਆਂ ਹੋਈਆਂ ਹਨ ਉਥੇ ਇੰਨ੍ਹਾਂ ਰੇਹੜੀ ਮਾਲਕਾਂ ਲਈ ਵੀ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਪਹਿਲਾਂ ਵੀ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ ਜਦੋਂ ਸੜਕ ਕਿਨਾਰੇ ਰੇਹੜੀ ਫੜ੍ਹੀ ਲਗਾਈ ਬੈਠੇ ਇਹ ਲੋਕ ਉਥੋਂ ਦੀ ਗੁਜ਼ਰਦੇ ਵਹੀਕਲਾਂ ਦੀ ਲਪੇਟ ਵਿੱਚ ਆ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਭਾਵੇਂ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਕਈ ਕੀਮਤੀ ਬਚਾਈਆਂ ਗਈਆਂ ਹਨ ਪ੍ਰੰਤੂ ਇਹਨਾਂ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਵੱਲ ਵੀ ਧਿਆਨ ਦਿੰਦਿਆਂ ਇੰਨ੍ਹਾਂ ਨੂੰ ਪਿੱਛੇ ਹਟਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰੀ, ਨਸ਼ੇ ਅਤੇ ਸਿੱਖਾਂ ਦੀ ਘਟਦੀ ਗਿਣਤੀ ’ਤੇ ਸਿਰ ਜੋੜ ਕੇ ਸੋਚਣ ਦੀ ਲੋੜ-ਜਥੇਦਾਰ ਗੜਗੱਜ ਮੀਰੀ ਪੀਰੀ ਖ਼ਾਲਸਾ ਮ... ਅਗਲੀ ਖ਼ਬਰ ਪਿੰਡ ਬੱਸੀਆਂ ਵਿਖੇ ਸੱਪ ਦੇ ਡੰਗਣ ਨਾਲ ਭੈਣ ਦੀ ਮੌਤ, ਭਰਾ ਜ਼ੇਰੇ ਇਲਾਜ
Ad Position 24