28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੌਤ ਵੀ ਨਾ ਤੋੜ ਸਕੀ ਭੈਣ-ਭਰਾ ਦੀ ਗਲਵੱਕੜੀ.. ਸੱਪ ਦੇ ਡੰਗਣ ਨਾਲ ਮਰੇ ਭੈਣ-ਭਰਾ ਦਾ ਇਕੋ ਚਿਖਾ ’ਚ ਹੋਇਆ ਅੰਤਿਮ ਸੰਸਕਾਰ

ਰਾਏਕੋਟ, 27 ਅਗਸਤ (ਸ਼ੁਸ਼ੀਲ)-ਰੱਖੜੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਨੇੜਲੇ ਪਿੰਡ ਬੱਸੀਆਂ ਵਿਖੇ ਦਲਿਤ ਗਰੀਬ ਪਰਿਵਾਰ ਨਾਲ ਵਾਪਰੀ ਦਰਦਨਾਕ ਘਟਨਾਂ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਸੱਪ ਦੇ ਡੰਗਣ ਕਾਰਨ ਪਹਿਲਾਂ ਛੋਟੀ ਭੈਣ ਜਸ਼ਨਪ੍ਰੀਤ ਕੌਰ (ਉਮਰ 6 ਸਾਲ) ਦਮ ਤੋੜ ਗਈ ਸੀ ਅਤੇ ਭਰਾ ਦਾ ਗੰਭੀਰ ਹਾਲਤ ਵਿੱਚ ਲੁਧਿਆਣੇ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪ੍ਰੰਤੂ ਦੇਰ ਰਾਤ ਭਰਾ ਜੋਬਨਪ੍ਰੀਤ ਸਿੰਘ (ਉਮਰ 8 ਸਾਲ) ਵੀ ਜਹਾਨੋਂ ਰੁਖਸਤ ਹੋ ਗਿਆ।

Ad Position 21
No active advertisement
ਅਜੀਤ ਡੈਸਕ 28-08-2026
ਰਾਏਕੋਟ, 27 ਅਗਸਤ (ਸ਼ੁਸ਼ੀਲ)-ਰੱਖੜੀ ਦੇ ਪਵਿੱਤਰ ਤਿਉਹਾਰ ਤੋਂ ਪਹਿਲਾਂ ਨੇੜਲੇ ਪਿੰਡ ਬੱਸੀਆਂ ਵਿਖੇ ਦਲਿਤ ਗਰੀਬ ਪਰਿਵਾਰ ਨਾਲ ਵਾਪਰੀ ਦਰਦਨਾਕ ਘਟਨਾਂ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਸੱਪ ਦੇ ਡੰਗਣ ਕਾਰਨ ਪਹਿਲਾਂ ਛੋਟੀ ਭੈਣ ਜਸ਼ਨਪ੍ਰੀਤ ਕੌਰ (ਉਮਰ 6 ਸਾਲ) ਦਮ ਤੋੜ ਗਈ ਸੀ ਅਤੇ ਭਰਾ ਦਾ ਗੰਭੀਰ ਹਾਲਤ ਵਿੱਚ ਲੁਧਿਆਣੇ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ, ਪ੍ਰੰਤੂ ਦੇਰ ਰਾਤ ਭਰਾ ਜੋਬਨਪ੍ਰੀਤ ਸਿੰਘ (ਉਮਰ 8 ਸਾਲ) ਵੀ ਜਹਾਨੋਂ ਰੁਖਸਤ ਹੋ ਗਿਆ। ਅੱਜ ਪਿੰਡ ਬੱਸੀਆਂ ਵਿਖੇ ਦੋਨਾਂ ਭੈਣ ਭਰਾ ਦਾ ਇੱਕੋ ਚਿਖਾ ਵਿੱਚ ਇਕੱਠਿਆਂ ਅੰਤਿਮ ਸੰਸਕਾਰ ਹੁੰਦਾ ਦੇਖ ਉਥੇ ਮੌਜ਼ੂਦ ਹਰੇਕ ਅੱਖ ਨਮ ਸੀ। ਜਿਸ ਘਰ ਵਿੱਚ ਰੱਖੜੀ ਦੀਆਂ ਖੁਸ਼ੀਆਂ ਅਤੇ ਭੈਣ-ਭਰਾ ਦੇ ਪਿਆਰ ਦੀਆਂ ਤਿਆਰੀਆਂ ਹੋਣੀਆਂ ਸਨ, ਉੱਥੇ ਅੱਜ ਵੈਣਾਂ ਤੇ ਸਿਸਕੀਆਂ ਦੀ ਗੂੰਜ ਸੁਣਾਈ ਦਿੱਤੀ। ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਮੌਕੇ ਮਾਹੌਲ ਬੇਹੱਦ ਗਮਗੀਨ ਸੀ। ਆਪਣੇ ਜਿਗਰ ਦੇ ਟੁਕੜਿਆਂ ਨੂੰ ਅੰਤਿਮ ਵਿਦਾਈ ਦਿੰਦਿਆਂ ਬਾਪ ਅਮਨਦੀਪ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਨੇ ਧਾਹਾਂ ਮਾਰ ਕੇ ਰੋ ਰਹੇ ਸਨ। ਇਕ ਪਿਤਾ ਲਈ ਆਪਣੀਆਂ ਅੱਖਾਂ ਸਾਹਮਣੇ ਦੋਵੇਂ ਬੱਚਿਆਂ ਨੂੰ ਅੰਤਿਮ ਵਿਦਾਈ ਦੇਣਾ ਕਿੰਨਾ ਵੱਡਾ ਦੁੱਖ ਸੀ, ਇਸ ਦਾ ਅਹਿਸਾਸ ਉੱਥੇ ਮੌਜੂਦ ਹਰ ਵਿਅਕਤੀ ਦੇ ਚਿਹਰੇ ਤੋਂ ਹੋ ਰਿਹਾ ਸੀ। ਰੱਖੜੀ ਤੋਂ ਇਕ ਦਿਨ ਪਹਿਲਾਂ ਭੈਣ-ਭਰਾ ਦਾ ਇਸ ਦੁਨੀਆਂ ਤੋਂ ਇਕੱਠਿਆਂ ਰੁਖ਼ਸਤ ਹੋ ਜਾਣਾ ਹਰ ਦਿਲ ਨੂੰ ਝੰਜੋੜ ਗਿਆ। ਪਰਿਵਾਰ ਦੇ ਇਸ ਅਸਹਿ ਦੁੱਖ ਨੂੰ ਦੇਖ ਕੇ ਲੋਕ ਰੱਬ ਨਾਲ ਰੋਸ ਵੀ ਪ੍ਰਗਟਾ ਰਹੇ ਸਨ। ਇਸ ਤ੍ਰਾਸਦੀ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਰੱਖੜੀ ਦੇ ਤਿਉਹਾਰ ਨਾਲ ਜੁੜੀਆਂ ਖੁਸ਼ੀਆਂ ਹੁਣ ਇਸ ਪਰਿਵਾਰ ਲਈ ਸਦਾ ਲਈ ਇੱਕ ਦਰਦਨਾਕ ਯਾਦ ਬਣ ਗਈਆਂ ਹਨ। ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਵੀ ਰੋਸ ਦੇਖਣ ਨੂੰ ਮਿਲਿਆ, ਜਿੱਥੇ ਲੋਕ ਕਹਿ ਰਹੇ ਸਨ ਕਿ ਇਸ ਦੁੱਖ ਦੀ ਘੜ੍ਹੀ ਵਿੱਚ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਰਾਜਨੀਤਕ ਆਗੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਨਹੀਂ ਪੁੱਜਾ।
Ad Position 22
No active advertisement
ਪਿਛਲੀ ਖ਼ਬਰ ਪਰਮਿੰਦਰ ਸਿੰਘ ਸਿੱਧੂ ਦੇ ਚੇਅਰਮੈਨ ਬਣਨ ’ਤੇ ਭੂੰਦੜੀ ’ਚ ਸਨਮਾਨ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸਮਾਗਮ ਆਰੰਭ
Ad Position 24