28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਾਬਕਾ ਸਰਪੰਚ ਉਜਾਗਰ ਸਿੰਘ ਪਰਿਵਾਰ ਵਲੋਂ ਗੁਰੂ ਘਰ ਨੂੰ ਏ.ਸੀ ਅਤੇ ਕਮਿਊਨਿਟੀ ਹੈਲਥ ਸੈਂਟਰ ਨੂੰ ਫਰਿੱਜ ਭੇਟ

ਹੰਬੜਾਂ, 27 ਅਗਸਤ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੇ ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ, ਬੀਬੀ ਪਰਮਜੀਤ ਕੌਰ ਕੈਨੇਡਾ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਉਪਰਾਲਾ ਕਰਦਿਆਂ ਜਿੱਥੇ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਨੂੰ ਏ. ਸੀ ਭੇਟ ਕੀਤੇ ਗਏ ਉੱਥੇ ਸਿਹਤ ਵਿਭਾਗ ਦੇ ਕਮਿਊਨਿਟੀ ਹੈਲਥ ਸੈਂਟਰ ਵਲੀਪੁਰ ਕਲਾਂ ਨੂੰ ਫਰਿੱਜ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 28-08-2026
ਹੰਬੜਾਂ, 27 ਅਗਸਤ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੇ ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ, ਬੀਬੀ ਪਰਮਜੀਤ ਕੌਰ ਕੈਨੇਡਾ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਉਪਰਾਲਾ ਕਰਦਿਆਂ ਜਿੱਥੇ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਜੀ ਨੂੰ ਏ.ਸੀ ਭੇਟ ਕੀਤੇ ਗਏ ਉੱਥੇ ਸਿਹਤ ਵਿਭਾਗ ਦੇ ਕਮਿਊਨਿਟੀ ਹੈਲਥ ਸੈਂਟਰ ਵਲੀਪੁਰ ਕਲਾਂ ਨੂੰ ਫਰਿੱਜ ਭੇਟ ਕੀਤੀ ਗਈ। ਵਲੀਪੁਰ ਕਲਾਂ ਦੇ ਸਰਪੰਚ ਪਰਿਵਾਰ ਦੇ ਉਪਰਾਲੇ ਨਾਲ ਜਿੱਥੇ ਗੁਰੂ ਘਰ ਆਉਣ ਵਾਲੀ ਸੰਗਤਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਸਿਹਤ ਕੇਂਦਰ ਵਿਖੇ ਮਰੀਜ਼ਾਂ ਅਤੇ ਸਟਾਫ਼ ਨੂੰ ਵੱਡੀ ਸਹੂਲਤ ਮਿਲ ਸਕੇਗੀ। ਸਰਪੰਚ ਹਰਦਿਆਲ ਸਿੰਘ ਗੋਲਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ ਅਤੇ ਸੀ.ਐੱਚ.ਓ. ਡਾ.ਜਸਵਿੰਦਰ ਕੌਰ ਨੇ ਉਜਾਗਰ ਸਿੰਘ ਕੈਨੇਡਾ, ਪਰਮਜੀਤ ਕੌਰ ਕੈਨੇਡਾ ਪਰਿਵਾਰ ਦੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪਰਿਵਾਰ ਦਾ ਸਾਂਝੇ ਕੰਮਾਂ ’ਚ ਵੱਡਾ ਯੋਗਦਾਨ ਰਿਹਾ ਹੈ। ਇਸ ਮੌਕੇ ਤੇ ਨੰਬਰਦਾਰ ਗੁਰਚਰਨ ਸਿੰਘ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਮੈਂਬਰ ਭਗਵੰਤ ਸਿੰਘ ਹਾਂਸ, ਸਾਬਕਾ ਪੰਚ ਜਗਜੀਤ ਸਿੰਘ ਵਲੀਪੁਰ, ਸੀ.ਐੱਚ.ਓ. ਡਾ: ਸੁਖਪ੍ਰੀਤ ਕੌਰ ਪੁੜੈਣ, ਸੀ.ਐੱਚ.ਓ ਡਾ: ਤਨਵੀਰ, ਸੀ.ਐੱਚ.ਓ ਡਾ. ਬਲਵੀਰ ਸਿੰਘ ਨੂਰਪੁਰ ਬੇਟ, ਆਂਗਣਵਾੜੀ ਮੈਡਮ ਜਸਵੀਰ ਕੌਰ, ਤੀਰਥ ਸਿੰਘ ਧਾਲੀਵਾਲ, ਦਵਿੰਦਰ ਸਿੰਘ ਅਹੂਜਾ, ਨਿੱਕੂ ਅਹੂਜਾ, ਸਾਵਣ ਸਿੰਘ ਧਾਲੀਵਾਲ, ਪੰਚ ਨਿਰਮਲ ਸਿੰਘ ਸੰਧੀ, ਪੰਚ ਜਗਦੀਸ਼ ਸਿੰਘ ਅਹੂਜਾ, ਮੈਡਮ ਨਰਿੰਦਰ ਕੌਰ, ਐੱਲ.ਐੱਚ.ਵੀ. ਕਰਮਜੀਤ ਕੌਰ, ਨੰਦ ਸਿੰਘ ਹਾਂਸ, ਹੈਲਥ ਵਰਕਰ ਦਲਜੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਬੀਬੀ ਮਾਣੂੰਕੇ ਨੇ ਕਰੀਬ 85 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਅਗਲੀ ਖ਼ਬਰ ਪਿੰਡ ਬੁਰਜ ਨਕਲੀਆਂ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਪੱਧਰੀ ਇਕੱਤਰਤਾ ਪੰਥਕ ਮਸਲਿਆਂ ’ਤੇ ਹੋਈ ਗੰਭੀਰ ਵ...
Ad Position 24