ਸੱਤਿਆ ਭਾਰਤੀ ਸਕੂਲ ’ਚ ਮਿੰਨੀ ਫੋਰੈਸਟ ਮੁਹਿੰਮ ਤਹਿਤ ਪੌਦੇ ਲਗਾਏ
ਰਾਏਕੋਟ, 28 ਅਗਸਤ (ਸੁਸ਼ੀਲ)-ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਵਿਖੇ ਪਿੰਡ ਦੀ ਪੰਚਾਇਤ, ਜੀ ਰਾਮ ਜੀ ਵਰਕਰਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਦੇ ਨਾਲ ਲੱਗਦੇ ਗਰਾਊਂਡ ਵਿੱਚ ਮਿੰਨੀ ਫੋਰੈਸਟ ਉਪਰਾਲੇ ਤਹਿਤ 100 ਪੌਦੇ ਲਗਾਏ ਗਏ। ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਿਛਲੇ ਸਾਲ ਵੀ 100 ਪੌਦੇ ਲਗਾਏ ਗਏ ਸਨ।
ਰਾਏਕੋਟ, 28 ਅਗਸਤ (ਸੁਸ਼ੀਲ)-ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਵਿਖੇ ਪਿੰਡ ਦੀ ਪੰਚਾਇਤ, ਜੀ ਰਾਮ ਜੀ ਵਰਕਰਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਦੇ ਨਾਲ ਲੱਗਦੇ ਗਰਾਊਂਡ ਵਿੱਚ ਮਿੰਨੀ ਫੋਰੈਸਟ ਉਪਰਾਲੇ ਤਹਿਤ 100 ਪੌਦੇ ਲਗਾਏ ਗਏ। ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਿਛਲੇ ਸਾਲ ਵੀ 100 ਪੌਦੇ ਲਗਾਏ ਗਏ ਸਨ। ਇਸ ਤਰ੍ਹਾਂ ਹੁਣ ਤੱਕ 200 ਪੌਦਿਆਂ ਵਾਲਾ ਇੱਕ ਛੋਟਾ ਜੰਗਲ ਤਿਆਰ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਹੈਪੀ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਇਹ ਵਿਲੱਖਣ ਉਪਰਾਲਾ ਕੀਤਾ ਗਿਆ। ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਪੌਦਿਆਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਗਦੇਵ ਸਿੰਘ, ਮੈਂਬਰ ਰਮਨਦੀਪ ਸਿੰਘ, ਸਾਬਕਾ ਫੌਜੀ ਕਾਕਾ ਸਿੰਘ, ਜੀ ਰਾਮ ਜੀ ਵਰਕਰਾਂ ਤੋਂ ਇਲਾਵਾ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ।