28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬੀ. ਕੇ. ਯੂ. (ਉਗਰਾਹਾਂ) ਵਲੋਂ ਮੀਟਿੰਗ

ਮੁੱਲਾਂਪੁਰ ਦਾਖਾ, 28 ਅਗਸਤ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਆ ਏਕਤਾ (ਉਗਰਾਹਾ) ਦੇ ਲੁਧਿਆਣਾ ਦਿਹਾਤੀ ਪ੍ਰਧਾਨ ਚਰਨ ਸਿੰਘ ਨੂਰਪੁਰ ਦੇ ਅਦੇਸ਼ਾਂ ਹੇਠ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਪਿੰਡ ਈਸੇਵਾਲ ਵਿਖੇ ਜਸਵੰਤ ਸਿੰਘ ਭੱਟੀਆ ਦੀ ਅਗਵਾਈ ਹੇਠ ਹੋਈ, ਜਿਸ ਦਾ ਮੁੱਖ ਵਿਸ਼ਾ ਕੱਲ੍ਹ ਤੋਂ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਬਾਹਰ ਧਰਨੇ ਸਬੰਧੀ ਸੀ। ਬੀ.

Ad Position 21
No active advertisement
ਅਜੀਤ ਡੈਸਕ 29-08-2026
ਮੁੱਲਾਂਪੁਰ ਦਾਖਾ, 28 ਅਗਸਤ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਆ ਏਕਤਾ (ਉਗਰਾਹਾ) ਦੇ ਲੁਧਿਆਣਾ ਦਿਹਾਤੀ ਪ੍ਰਧਾਨ ਚਰਨ ਸਿੰਘ ਨੂਰਪੁਰ ਦੇ ਅਦੇਸ਼ਾਂ ਹੇਠ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਪਿੰਡ ਈਸੇਵਾਲ ਵਿਖੇ ਜਸਵੰਤ ਸਿੰਘ ਭੱਟੀਆ ਦੀ ਅਗਵਾਈ ਹੇਠ ਹੋਈ, ਜਿਸ ਦਾ ਮੁੱਖ ਵਿਸ਼ਾ ਕੱਲ੍ਹ ਤੋਂ ਡਿਪਟੀ ਕਮਿਸ਼ਨਰ ਲੁਧਿਆਣਾ ਦਫ਼ਤਰ ਬਾਹਰ ਧਰਨੇ ਸਬੰਧੀ ਸੀ। ਬੀ.ਕਿ.ਯੂ. ਏਕਤਾ (ਉਗਰਾਹਾਂ) ਨਾਲ ਜੁੜੀਆ ਪਿੰਡ ਇਕਾਈਆ ਦੇ ਪ੍ਰਧਾਨ, ਅਹੁਦੇਦਾਰ, ਮੈਂਬਰਾਂ ਨੂੰ ਸੰਬੋਧਨ ਸਮੇਂ ਜਸਵੰਤ ਸਿੰਘ ਭੱਟੀਆ, ਬਲਵੰਤ ਸਿੰਘ ਘੁਡਾਣੀ, ਜਗਮੀਤ ਸਿੰਘ ਕਲਾਹੜ, ਤੀਰਥ ਸਿੰਘ ਤਲਵੰਡੀ, ਦਵਿੰਦਰ ਸਿੰਘ ਈਸੇਵਾਲ, ਮਨਜੀਤ ਸਿੰਘ ਈਸੇਵਾਲ, ਹਰਨੇਕ ਸਿੰਘ ਚੱਕ ਕਲਾਂ, ਗੁਰਦੇਵ ਸਿੰਘ ਚੰਗਣਾ, ਸਤਪਾਲ ਸਿੰਘ ਪੱਤੀ ਮੁਲਤਾਨੀ, ਅਜੀਤ ਸਿੰਘ ਮਾਜਰੀ ਦੱਸਿਆ ਕਿ ਜ਼ਿਲ੍ਹਾ ਪੱਧਰੀ ਡੀ.ਸੀ ਦਫ਼ਤਰ ਬਾਹਰ ਧਰਨਾ ਉਦੋ ਤੱਕ ਜਾਰੀ ਰਹੇਗਾ ਜਦ ਤੱਕ ਮੰਗਾਂ ਪ੍ਰਵਾਨ ਨਹੀਂ ਹੋ ਜਾਂਦੀਆਂ। ਭਾਰਤ ਅਤੇ ਅਮਰੀਕਾ ਦਰਮਿਆਨ ਕਰ ਮੁਕਤ ਵਪਾਰ ਸਮਝੋਤਾ, ਕਿਸਾਨ-ਮਜ਼ਦੂਰ ਦਾ ਕਰਜਾ ਮੁਆਫ਼ੀ, ਕਿਸਾਨ ਅੰਦੋਲਨ ਦੋਰਾਨ ਮ੍ਰਿਤਕ ਅਤੇ ਖੁਦਕੁਸ਼ੀ ਵਾਲੇ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀਆਂ, ਪੁਲਿਸ ਵਲੋਂ ਦਰਨ ਮੁਕੱਦਮੇ ਖਾਰਜ ਕਰਵਾਉਣ ਵਰਗੀਆਂ ਅਹਿਮ ਮੰਗਾਂ ਪੂਰੀਆ ਹੋਣ ਤੱਕ ਧਰਨਾ ਜਾਰੀ ਰਹੇਗਾ। ਦੱਸਿਆ ਗਿਆ ਕਿ ਕਿਸਾਨਾਂ ਦੀਆਂ ਜ਼ਬਰੀ ਜ਼ਮੀਨਾਂ ਇਕਵਾਇਰ ਦਾ ਵਿਰੋਧ ਵੀ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਵੁਸ਼ੂ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵੋਟਰ ਸੂਚੀ ਸਬੰਧੀ ਦਾਅਵੇ ਤੇ ਇਤਰਾਜ਼ 12 ਸਤੰਬਰ ਤੱਕ ਦਰਜ ਕਰਵਾਉਣ ਵੋਟਰ -ਐੱਸ.ਡੀ.ਐੱਮ. ਜਗਰਾਉਂ
Ad Position 24