28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਨਸਪ ਏਜੰਸੀ ਦੇ ਸਕਿਉਰਟੀ ਗਾਰਡਾਂ ਵਲੋਂ ਈ.ਪੀ.ਐੱਫ ਘੁਟਾਲੇ ਖ਼ਿਲਾਫ਼ ਖੋਲ੍ਹਿਆ ਮੋਰਚਾ

ਰਾਏਕੋਟ, 28 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪਨਸਪ ਏਜੰਸੀ ਵਿਚ ਠੇਕੇਦਾਰੀ ਸਿਸਟਮ ਅਧੀਨ ਵੱਖ-ਵੱਖ ਕੇਂਦਰਾਂ ਵਿਚ ਰੱਖੇ ਗਏ ਸਕਿਉਰਟੀ ਗਾਰਡ ਮੁਲਾਜ਼ਮਾਂ ਨੂੰ ਈ. ਪੀ.

Ad Position 21
No active advertisement
ਪਨਸਪ ਏਜੰਸੀ ਦੇ ਸਕਿਉਰਟੀ ਗਾਰਡ ਪਨਸਪ ਗੋਦਾਮ ਰਾਏਕੋਟ ਅੱਗੇ ਰੋਸ ਪ੍ਰਗਟਾਉਂਦੇ ਹੋਏ। ਤਸਵੀਰ: ਬਲਵਿੰਦਰ ਸਿੰਘ ਲਿੱਤਰ 29-08-2026
ਰਾਏਕੋਟ, 28 ਅਗਸਤ (ਬਲਵਿੰਦਰ ਸਿੰਘ ਲਿੱਤਰ)-ਪਨਸਪ ਏਜੰਸੀ ਵਿਚ ਠੇਕੇਦਾਰੀ ਸਿਸਟਮ ਅਧੀਨ ਵੱਖ-ਵੱਖ ਕੇਂਦਰਾਂ ਵਿਚ ਰੱਖੇ ਗਏ ਸਕਿਉਰਟੀ ਗਾਰਡ ਮੁਲਾਜ਼ਮਾਂ ਨੂੰ ਈ.ਪੀ.ਐੱਫ 01-09-2025 ਤੋਂ 30-06-2026 ਤੱਕ ਦਾ ਕੋਈ ਵੀ ਕਟੌਤੀ ਫੰਡ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਨਹੀਂ ਹੋਇਆ। ਜਿਸ ਦੇ ਰੋਸ ਵਜੋਂ ਉਕਤ ਸਕਿਉਰਟੀ ਗਾਰਡਾਂ ’ਚ ਪਨਸਪ ਏਜੰਸੀ ਦੇ ਅਧਿਕਾਰੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਾਏਕੋਟ ਦੇ ਪਨਸਪ ਸਕਿਉਰਟੀ ਗਾਰਡ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਈ.ਪੀ.ਐੱਫ ਘੁਟਾਲਾ ਪਨਸਪ ਏਜੰਸੀ ਅਧਿਕਾਰੀਆਂ ਅਤੇ ਠੇਕੇਦਾਰੀ ਸਿਸਟਮ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ, ਜਿਸ ਵਿਚ 01-04-2025 ਤੋਂ ਠੇਕਾਦਾਰੀ ਸਿਸਟਮ ਤਹਿਤ ਗਾਰਡ ਮੁਲਜ਼ਮਾਂ ਦੀ ਤਨਖਾਹ 11390 ਮਿੱਥੀ ਗਈ ਸੀ, ਜਦਕਿ ਅਧਿਕਾਰੀਆਂ ਤੇ ਠੇਕੇਦਾਰ ਦੀ ਮਿਲੀਭੁਗਤ ਕਾਰਨ ਸਕਿਉਰਟੀ ਗਾਰਡਾਂ ਦੇ ਖਾਤਿਆਂ ਵਿਚ 10012 ਰੁਪਏ ਦਾ ਭੁਗਤਾਨ ਹੀ ਹੋਇਆ ਹੈ, ਜਿਸ ਕਰਕੇ ਹਰੇਕ ਸਕਿਉਰਟੀ ਗਾਰਡ ਨੂੰ ਹਰ ਮਹੀਨੇ 1378 ਰੁਪਏ ਘੱਟ ਤਨਖਾਹ ਮਿਲੀ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਵੱਡੀ ਆਰਥਿਕ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਵੋਟਾਂ ਸਮੇਂ ਉਨ੍ਹਾਂ ਵਲੋਂ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਵਿਚੋਂ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਕੇ ਹਰੇਕ ਵਿਭਾਗ ਵਿਚ ਕੱਚੇ ਤੌਰ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਪ੍ਰੰਤੂ ਇਹ ਦਾਅਵੇ ਫੋਕੇ ਹੀ ਨਿਕਲੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਅਜੋਕੇ ਮਹਿੰਗਾਈ ਦੇ ਦੌਰ ’ਚ 10-11 ਹਜ਼ਾਰ ਦੀਆਂ ਨਿਗੁਣੀਆਂ ਤਨਖਾਹਾਂ ਨਾਲ ਘਰ ਚਲਾਉਣੇ ਅਤੇ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ ਅਸੰਭਵ ਹੈ, ਇਸ ਲਈ ਸਰਕਾਰ ਜਲਦ ਉਨ੍ਹਾਂ ਦੇ ਮਸਲੇ ਵਿਚਾਰੇ ਅਤੇ ਪਨਸਪ ਏਜੰਸੀ ਅਧੀਨ ਕੰਮ ਕਰਨ ਵਾਲੇ ਸਕਿਉਰਟੀ ਗਾਰਡਾਂ ਨੂੰ ਪੱਕਾ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਰਾਜਕਿਰਨ ਪਨਸਪ ਰਾਏਕੋਟ, ਅਵਜਿੰਦਰ ਸਿੰਘ ਰਾਏਕੋਟ, ਗੁਰਇਕਬਾਲ ਸਿੰਘ ਰਾਏਕੋਟ, ਸੁਰਿੰਦਰ ਸਿੰਘ ਰਾਏਕੋਟ, ਜਗਜੀਤ ਸਿੰਘ ਰਾਏਕੋਟ, ਮਨਪ੍ਰੀਤ ਸਿੰਘ ਮੁੱਲਾਂਪੁਰ, ਗਗਨਦੀਪ ਸਿੰਘ ਮੁੱਲਾਂਪੁਰ, ਗੁਰਪ੍ਰੀਤ ਸਿੰਘ ਕਿਲ੍ਹਾ ਰਾਏਪੁਰ, ਗੁਰਪ੍ਰੀਤ ਸਿੰਘ ਜਗਰਾਉਂ, ਹਰਪ੍ਰੀਤ ਸਿੰਘ ਜਗਰਾਉਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ 1 ਸਤੰਬਰ ਦੇ ਚੰਡੀਗੜ੍ਹ ਮੋਰਚੇ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ
Ad Position 24