28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਮਰਹੂਮ ਨਾਹਰ ਸਿੰਘ ਕੁਸ਼ਤੀ ਅਖਾੜਾ ਸਿੱਧਵਾਂ ਬੇਟ ਦੇ ਪਹਿਲਵਾਨਾਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਤਿੰਨ ਸੋਨੇ ਦੇ, ਇਕ ਚਾਂਦੀ ਅਤੇ ਇੱਕ ਕਾਂਸੀ ਦਾ ਤਮਗੇ ਜਿੱਤ ਕੇ ਇਤਿਹਾਸ ਸਿਰਜਿਆ

ਸਿੱਧਵਾਂ ਬੇਟ, 28 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਸਥਾਨਿਕ ਕਸਬੇ ਦੇ ਬਾਹਰਵਾਰ ਸਥਿੱਤ ਮਰਹੂਮ ਪਹਿਲਵਾਨ ਸਾਬਕਾ ਸਰਪੰਚ ਨਾਹਰ ਸਿੰਘ ਕੁਸ਼ਤੀ ਅਖਾੜੇ ਨਾਲ ਸਬੰਧਿਤ ਚਾਰ ਪਹਿਲਵਾਨਾਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਮਗੇ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਆਪਣਾ, ਆਪਣੇ ਅਖਾੜੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ। ਹੋਰ ਜਾਣਕਾਰੀ ਦਿੰਦੇ ਹੋਏ ਅਤੇ ਪਿਛਲ਼ੇ ਲੰਬੇ ਸਮੇਂ ਤੋਂ ਆਪਣੇ ਪੜਦਾਦਾ ਅਤੇ ਪਿੰਡ ਸਿੱਧਵਾਂ ਬੇਟ ਦੇ ਸਾਬਕਾ ਸਰਪੰਚ ਮਰਹੂਮ ਨਾਹਰ ਸਿੰਘ ਦੀ ਯਾਦ ਵਿਚ ਅਖਾੜਾ ਚਲਾ ਰਹੇ ਪਹਿਲਵਾਨ ਗੁਰਮੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਹੋਏ ਵੱਖ-ਵੱਖ ਵਰਗਾਂ ਦੇ ਕੁਸ਼ਤੀ ਮੁਕਾਬਲਿਆਂ ਦੌਰਾਨ ਮੇਰੇ ਬੇਟੇ ਗੁਰਸ਼ਾਨ ਬੋਪਾਰਾਏ ਨੇ ਫਰੀ ਸਟਾਇਲ ਕੁਸ਼ਤੀ ਅਤੇ ਗਰੀਕੋ ਰੋਮਨ ਕੁਸ਼ਤੀ ਦੇ 71 ਕਿਲੋ ਵਰਗ ਵਿਚ ਦੋ ਸੋਨੇ ਦੇ ਤਮਗੇ ਆਪਣੀ ਝੋਲੀ ਪਾਏ ਇਸੇ ਤਰ੍ਹਾਂ ਸਿੱਧਵਾਂ ਬੇਟ ਕੁਸ਼ਤੀ ਅਖਾੜੇ ਦੇ ਹਰਦੀਪ ਸਿੰਘ ਨੇ ਤਮਗਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 29-08-2026
ਸਿੱਧਵਾਂ ਬੇਟ, 28 ਅਗਸਤ (ਜਸਵੰਤ ਸਿੰਘ ਸਲੇਮਪੁਰੀ) ਸਥਾਨਿਕ ਕਸਬੇ ਦੇ ਬਾਹਰਵਾਰ ਸਥਿੱਤ ਮਰਹੂਮ ਪਹਿਲਵਾਨ ਸਾਬਕਾ ਸਰਪੰਚ ਨਾਹਰ ਸਿੰਘ ਕੁਸ਼ਤੀ ਅਖਾੜੇ ਨਾਲ ਸਬੰਧਿਤ ਚਾਰ ਪਹਿਲਵਾਨਾਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਮਗੇ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਜਿੱਤ ਕੇ ਆਪਣਾ, ਆਪਣੇ ਅਖਾੜੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ। ਹੋਰ ਜਾਣਕਾਰੀ ਦਿੰਦੇ ਹੋਏ ਅਤੇ ਪਿਛਲ਼ੇ ਲੰਬੇ ਸਮੇਂ ਤੋਂ ਆਪਣੇ ਪੜਦਾਦਾ ਅਤੇ ਪਿੰਡ ਸਿੱਧਵਾਂ ਬੇਟ ਦੇ ਸਾਬਕਾ ਸਰਪੰਚ ਮਰਹੂਮ ਨਾਹਰ ਸਿੰਘ ਦੀ ਯਾਦ ਵਿਚ ਅਖਾੜਾ ਚਲਾ ਰਹੇ ਪਹਿਲਵਾਨ ਗੁਰਮੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਇਕ ਪ੍ਰਾਈਵੇਟ ਸਕੂਲ ਵਿਚ ਹੋਏ ਵੱਖ-ਵੱਖ ਵਰਗਾਂ ਦੇ ਕੁਸ਼ਤੀ ਮੁਕਾਬਲਿਆਂ ਦੌਰਾਨ ਮੇਰੇ ਬੇਟੇ ਗੁਰਸ਼ਾਨ ਬੋਪਾਰਾਏ ਨੇ ਫਰੀ ਸਟਾਇਲ ਕੁਸ਼ਤੀ ਅਤੇ ਗਰੀਕੋ ਰੋਮਨ ਕੁਸ਼ਤੀ ਦੇ 71 ਕਿਲੋ ਵਰਗ ਵਿਚ ਦੋ ਸੋਨੇ ਦੇ ਤਮਗੇ ਆਪਣੀ ਝੋਲੀ ਪਾਏ ਇਸੇ ਤਰ੍ਹਾਂ ਸਿੱਧਵਾਂ ਬੇਟ ਕੁਸ਼ਤੀ ਅਖਾੜੇ ਦੇ ਹਰਦੀਪ ਸਿੰਘ ਨੇ ਤਮਗਾ ਜਿੱਤਿਆ। ਇਸੇ ਤਰ੍ਹਾਂ ਪਹਿਲਵਾਨ ਹਰਜਾਪ ਨੇ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਦੇ 92 ਕਿਲੋ ਵਰਗ ਵਿਚ ਸੋਨੇ ਦਾ ਅਤੇ ਪਹਿਲਵਾਨ ਹਰਜਾਪ ਨੇ ਚਾਂਦੀ ਦਾ ਜਦਕਿ ਪਹਿਲਵਾਨ ਗੁਰਬਖਸ ਨੇ ਗਰੀਕੋ ਰੋਮਨ ਕੁਸ਼ਤੀ ਮੁਕਾਬਲੇ ਦੇ 65 ਕਿੱਲੋ ਵਰਗ ਵਿਚ ਕਾਂਸੀ ਦਾ ਤਮਗਾ ਆਪਣੀ ਝੋਲੀ ਪਾਇਆ। ਉਕਤ ਪਹਿਲਵਾਨਾਂ ਦੀ ਸ਼ਾਨਦਾਰ ਜਿੱਤ ’ਤੇ ਕੈਪਟਨ ਸੰਦੀਪ ਸੰਧੂ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮੇਜ਼ਰ ਸਿੰਘ ਭੈਣੀ, ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਮਨਜਿੰਦਰ ਸਿੰਘ ਬੋਪਾਰਾਏ ਅਤੇ ਹੋਰ ਸਨੇਹੀਆਂ ਨੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ ਪੰਜਾਬ ਸਰਕਾਰ - ਪਾਲ, ਧੁੱਗਾ, ਬੋਦਲ ਅਗਲੀ ਖ਼ਬਰ ਬੀ.ਕੇ.ਯੂ ਡਕੌਂਦਾ ਵਲੋਂ ਇਕ ਸਤੰਬਰ ਚੰਡੀਗੜ੍ਹ ਜਾਣ ਦੀਆਂ ਤਿਆਰੀਆਂ ਮੁਕੰਮਲ- ਕਮਾਲਪੁਰਾ,ਹੰਸਰਾ
Ad Position 24