ਪ੍ਰਧਾਨ ਗਿੱਲ ਵਲੋਂ ਭਾਕਿਯੂ ਏਕਤਾ ਡਕੌਂਦਾ (ਧਨੇਰ) ਦੀ ਮੋਹੀ ਇਕਾਈ ਦਾ ਵਿਸਥਾਰ
ਗੁਰੂਸਰ ਸੁਧਾਰ, 7 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਦੀ ਦੇਖ-ਰੇਖ ਹੇਠ ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਵਲੋਂ ਜਥੇਬੰਦੀ ਦੀ ਪਿੰਡ ਮੋਹੀ ਇਕਾਈ ਵਿਚ ਵਾਧਾ ਕਰਦਿਆਂ ਇਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਗਈ। ਗੁਰਮਿੰਦਰ ਸਿੰਘ ਗੋਗੀ ਤੇ ਸਰਬਜੀਤ ਸਿੰਘ ਗਿੱਲ ਸਮੇਤ ਜਥੇਬੰਦੀ ਦੇ ਹੋਰਨਾਂ ਆਗੂਆਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਜੁਝਾਰੂ ਸਾਥੀਆਂ ਨੂੰ ਜੀ ਆਇਆਂ ਆਖਿਆ ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਗੁਰੂਸਰ ਸੁਧਾਰ, 7 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਦੀ ਦੇਖ-ਰੇਖ ਹੇਠ ਬਲਾਕ ਸੁਧਾਰ ਪ੍ਰਧਾਨ ਸਰਬਜੀਤ ਸਿੰਘ ਗਿੱਲ ਵਲੋਂ ਜਥੇਬੰਦੀ ਦੀ ਪਿੰਡ ਮੋਹੀ ਇਕਾਈ ਵਿਚ ਵਾਧਾ ਕਰਦਿਆਂ ਇਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਗਈ। ਗੁਰਮਿੰਦਰ ਸਿੰਘ ਗੋਗੀ ਤੇ ਸਰਬਜੀਤ ਸਿੰਘ ਗਿੱਲ ਸਮੇਤ ਜਥੇਬੰਦੀ ਦੇ ਹੋਰਨਾਂ ਆਗੂਆਂ ਵਲੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਜੁਝਾਰੂ ਸਾਥੀਆਂ ਨੂੰ ਜੀ ਆਇਆਂ ਆਖਿਆ ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਨੇ ਸੰਬੋਧਨ ਕਰਦਿਆਂ ਜਿਥੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਕਿਹਾ ਕਿ ਭਾਕਿਯੂ ਏਕਤਾ ਡਕੌਂਦਾ ਧਨੇਰ ਹਮੇਸ਼ਾ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ। ਪ੍ਰਧਾਨ ਸਰਬਜੀਤ ਸਿੰਘ ਗਿੱਲ ਨੇ ਕਿਹਾ ਕਿ ਬਲਾਕ ਦੇ ਹੋਰਨਾਂ ਪਿੰਡਾਂ ਵਿਚ ਵੀ ਆਉਂਦੇ ਦਿਨਾਂ ਦੌਰਾਨ ਜਥੇਬੰਦੀ ਦੇ ਵਿਸਥਾਰ ਲਈ ਸਮਾਗਮ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ, ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ, ਸਰਬਜੀਤ ਸਿੰਘ ਧੂਰਕੋਟ ਬਲਾਕ ਪ੍ਰਧਾਨ ਰਾਏਕੋਟ, ਕਮਲਪ੍ਰੀਤ ਸਿੰਘ ਹੈਪੀ ਬਲਾਕ ਪ੍ਰਧਾਨ ਪੱਖੋਵਾਲ, ਜਗਰੂਪ ਸਿੰਘ ਐਤੀਆਣਾ, ਅਵਤਾਰ ਸਿੰਘ ਹਲਵਾਰਾ, ਡਾ: ਜਸਵੰਤ ਸਿੰਘ ਰਾਜੋਆਣਾ, ਸਰਪੰਚ ਹਰਦੀਪ ਸਿੰਘ ਟੂਸਾ, ਦਲਵੀਰ ਸਿੰਘ ਟੂਸਾ, ਅਮਰੀਕ ਸਿੰਘ ਸਹੌਲੀ, ਪਿੰਡ ਮੋਹੀ ਇਕਾਈ ਪ੍ਰਧਾਨ ਕਰਨੈਲ ਸਿੰਘ ਗਿੱਲ, ਮੀਤ ਪ੍ਰਧਾਨ ਦਰਸ਼ਨ ਸਿੰਘ ਗਿੱਲ, ਸੈਕਟਰੀ ਦਲਜਿੰਦਰ ਸਿੰਘ, ਮੈਂਬਰ ਹਰਜਿੰਦਰ ਸਿੰਘ, ਦਲਜੀਤ ਸਿੰਘ, ਤੇਜਿੰਦਰ ਸਿੰਘ, ਰਛਪਾਲ ਸਿੰਘ, ਮੱਖਣ ਸਿੰਘ, ਰਿਸ਼ੀ ਗਿੱਲ, ਕੁਲਵਿੰਦਰ ਸਿੰਘ, ਖਲਵਿੰਦਰ ਸਿੰਘ, ਵਿਜੈਪਾਲ ਸਿੰਘ, ਬਲਦੇਵ ਸਿੰਘ, ਜੱਸਾ ਨੰਬਰਦਾਰ, ਅਵਤਾਰ ਸਿੰਘ ਤਾਰੀ, ਹਰਿੰਦਰ ਸਿੰਘ ਬੰਟੀ, ਜਗਦੀਸ਼ ਸਿੰਘ ਗਿੱਲ, ਰਾਜਿੰਦਰ ਸਿੰਘ ਰਾਜਾ, ਜਗਰੂਪ ਗਿੱਲ, ਰਵਿੰਦਰ ਗਿੱਲ ਆਦਿ ਸਾਰੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਥੇਬੰਦੀ ਸਮਰਥਕ ਤੇ ਕਿਸਾਨ ਵੀਰ ਹਾਜ਼ਰ ਸਨ।