13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਵਲੋਂ 17 ਤੋਂ 23 ਸਤੰਬਰ ਨੂੰ ਤੱਕ ਚਲਾਈ ਜਾਵੇਗੀ ਖ਼ੂਨਦਾਨ ਮੁਹਿੰਮ

ਜਗਰਾਉਂ, 12 ਸਤੰਬਰ (ਵਿਨੋਦ ਕੁਮਾਰ)-ਆਲ ਇੰਡੀਆ ਤੇਰਾਪੰਥ ਯੁਵਕ ਪ੍ਰੀਸ਼ਦ ਵਲੋਂ 17 ਤੋਂ 23 ਸਤੰਬਰ ਵੱਡੀ ਪੱਧਰ ’ਤੇ ਖ਼ੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਰਿਪਨ ਜੈਨ ਪਾਟਨੀ, ਖ਼ੂਨਦਾਨ ਮੁਹਿੰਮ ਇੰਚਾਰਜ ਵੈਭਵ ਜੈਨ, ਪੰਜਾਬ ਖ਼ੂਨਦਾਨ ਮੁਹਿੰਮ ਇੰਚਾਰਜ ਵਿਸ਼ਾਲ ਜੈਨ ਪਾਟਨੀ ਨੇ ਦੱਸਿਆ ਕਿ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ ਦੀ ਲੋਕ ਭਲਾਈ ਵਿਚਾਰਧਾਰਾ ਅਤੇ ਪਰਉਪਕਾਰੀ ਸੋਚ ਦੀ ਪਾਲਣਾ ਕਰਦੇ ਹੋਏ ਜਗਰਾਉਂ ਵਿੱਚ ਤੇਰਾਪੰਥ ਯੁਵਕ ਪ੍ਰੀਸ਼ਦ ਵਲੋਂ 17 ਤੋਂ 23 ਸਤੰਬਰ ਤੱਕ ਖ਼ੂਨਦਾਨ ਅੰਮ੍ਰਿਤ ਮਹੋਤਸਵ 3.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਜਗਰਾਉਂ, 12 ਸਤੰਬਰ (ਵਿਨੋਦ ਕੁਮਾਰ)-ਆਲ ਇੰਡੀਆ ਤੇਰਾਪੰਥ ਯੁਵਕ ਪ੍ਰੀਸ਼ਦ ਵਲੋਂ 17 ਤੋਂ 23 ਸਤੰਬਰ ਵੱਡੀ ਪੱਧਰ ’ਤੇ ਖ਼ੂਨਦਾਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਯੁਵਕ ਪ੍ਰੀਸ਼ਦ ਦੇ ਪ੍ਰਧਾਨ ਰਿਪਨ ਜੈਨ ਪਾਟਨੀ, ਖ਼ੂਨਦਾਨ ਮੁਹਿੰਮ ਇੰਚਾਰਜ ਵੈਭਵ ਜੈਨ, ਪੰਜਾਬ ਖ਼ੂਨਦਾਨ ਮੁਹਿੰਮ ਇੰਚਾਰਜ ਵਿਸ਼ਾਲ ਜੈਨ ਪਾਟਨੀ ਨੇ ਦੱਸਿਆ ਕਿ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ ਦੀ ਲੋਕ ਭਲਾਈ ਵਿਚਾਰਧਾਰਾ ਅਤੇ ਪਰਉਪਕਾਰੀ ਸੋਚ ਦੀ ਪਾਲਣਾ ਕਰਦੇ ਹੋਏ ਜਗਰਾਉਂ ਵਿੱਚ ਤੇਰਾਪੰਥ ਯੁਵਕ ਪ੍ਰੀਸ਼ਦ ਵਲੋਂ 17 ਤੋਂ 23 ਸਤੰਬਰ ਤੱਕ ਖ਼ੂਨਦਾਨ ਅੰਮ੍ਰਿਤ ਮਹੋਤਸਵ 3.0 ਮੁਹਿੰਮ ਦੌਰਾਨ 9 ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 9 ਬਲੱਡ ਬੈਂਕ, ਡਾਕਟਰ, ਟੈਕਨੀਸ਼ੀਅਨ ਅਤੇ ਪੱਚੀ ਵਲੰਟੀਅਰ ਸੇਵਾ ਨਿਭਾਉਣਗੇ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪ੍ਰੇਰਣਾ ਸੈਸ਼ਨ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਗਰਾਉਂ ਦੇ ਇਹ 9 ਕੈਂਪ ਸਨਮਤੀ ਵਿਮਲ ਮੁਨੀ ਹਾਲ ਜਗਰਾਉਂ, ਮਹਾਂਪ੍ਰਗਿਆ ਸਕੂਲ ਜਗਰਾਉਂ, ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਰੂੰਮੀ, ਗੁਰਦੁਆਰਾ ਸਾਹਿਬ ਲੰਮੇ, ਪਿੰਡ ਡੱਲਾ, ਪਿੰਡ ਕਿਸ਼ਨਪੁਰਾ ਕਲਾਂ, ਪੁਲਿਸ ਲਾਈਨਜ਼ ਜਗਰਾਉਂ, ਡਾ: ਅੰਬੇਡਕਰ ਭਵਨ ਮੁੱਲਾਂਪੁਰ ਅਤੇ ਜੈਨ ਸਥਾਨਕ ਰਾਏਕੋਟ ਵਿਖੇ ਲਗਾਏ ਜਾਣਗੇ। ਕੈਂਪ ਦਾ ਸਮਾਂ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਹੋਵੇਗਾ। ਤੇਰਾਪੰਥ ਯੁਵਕ ਪ੍ਰੀਸ਼ਦ ਜਗਰਾਉਂ ਦੀ ਪੂਰੀ ਟੀਮ ਜਿਸ ਵਿਚ ਰਵੀਨ ਗੋਇਲ, ਹਿਮਾਂਸ਼ੂ ਬਾਂਸਲ, ਹਰਸ਼ ਜੈਨ ਪਾਟਨੀ, ਯੋਗੇਸ਼ ਗਰਗ, ਮੁਨੀਸ਼ ਜੈਨ, ਅੰਕੁਸ਼ ਜੈਨ ਪਾਟਨੀ ਅਤੇ ਹੋਰ ਮੈਂਬਰ ਯਤਨਸ਼ੀਲ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ ਅਗਲੀ ਖ਼ਬਰ ਮਹਿਲਾ ਕਾਂਗਰਸੀ ਆਗੂ ਕਰਮਜੀਤ ਕੌਰ ਢਿੱਲੋਂ ਨੇ ਕੀਤੀ ਸਚਿਨ ਪਾਇਲਟ ਨਾਲ ਮੁਲਾਕਾਤ
Ad Position 24