18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੀਵਾਨ ਟੋਡਰ ਮੱਲ ਚੈਰੀਟੇਬਲ ਟਰੱਸਟ ਵਲੋਂ 13 ਲੋੜਵੰਦ ਪਰਿਵਾਰਾਂ ਦੀਆਂ ਲੜਕਿਆਂ ਦੇ ਅਨੰਦ ਕਾਰਜ ਕਰਵਾਏ ਪ੍ਰਧਾਨ ਬਿੰਦਰ ਮਨੀਲਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਟਰੱਸਟ ਵਲੋਂ ਵੱਡਾ ਉਪਰਾਲਾ

ਜਗਰਾਉਂ, 17 ਸਤੰਬਰ (ਗੁਰਦੀਪ ਸਿੰਘ ਮਲਕ)-ਦੀਵਾਨ ਟੋਡਰ ਮੱਲ ਚੈਰੀਟੇਬਲ ਟਰਸਟ ਵਲੋਂ ਸਮਾਜ ਸੇਵੀ ਸ਼ਖ਼ਸੀਅਤ ਪ੍ਰਧਾਨ ਬਿੰਦਰ ਮਨੀਲਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਅੱਜ ਤੇਰਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਗੁਰਦੁਆਰਾ ਬੋਹੜ ਸਾਹਿਬ ਜਗਰਾਉਂ ਵਿਖੇ ਕੀਤੇ ਗਏ। ਇਹ ਵਿਆਹ ਵਿ਼ਸ਼ਾਲ ਸਮਾਗਮ ਦੌਰਾਨ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 18-09-2026
ਜਗਰਾਉਂ, 17 ਸਤੰਬਰ (ਗੁਰਦੀਪ ਸਿੰਘ ਮਲਕ)-ਦੀਵਾਨ ਟੋਡਰ ਮੱਲ ਚੈਰੀਟੇਬਲ ਟਰਸਟ ਵਲੋਂ ਸਮਾਜ ਸੇਵੀ ਸ਼ਖ਼ਸੀਅਤ ਪ੍ਰਧਾਨ ਬਿੰਦਰ ਮਨੀਲਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਅੱਜ ਤੇਰਾ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਗੁਰਦੁਆਰਾ ਬੋਹੜ ਸਾਹਿਬ ਜਗਰਾਉਂ ਵਿਖੇ ਕੀਤੇ ਗਏ। ਇਹ ਵਿਆਹ ਵਿ਼ਸ਼ਾਲ ਸਮਾਗਮ ਦੌਰਾਨ ਕੀਤੇ ਗਏ। ਇਸ ਵਿਚ ਮੋਗਾ, ਲੁਧਿਆਣਾ ਜ਼ਿਲ੍ਹਿਆਂ ਤੋਂ ਵੱਖ ਵੱਖ ਸ਼ਖ਼ਸੀਅਤਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਵੱਖ ਵੱਖ ਥਾਵਾਂ ਤੋਂ 13 ਬਰਾਤਾਂ ਸਮਾਗਮ ਵਿੱਚ ਪਹੁੰਚੀਆਂ, ਜਿਨਾਂ ਦਾ ਬਕਾਇਦਾ ਤੌਰ ’ਤੇ ਟਰੱਸਟ ਵਲੋਂ ਸਵਾਗਤ ਕੀਤਾ ਗਿਆ। ਇਨ੍ਹਾਂ ਲੜਕੀਆਂ ਨੂੰ ਦਾਜ ਦੇ ਤੌਰ ’ਤੇ ਘਰੇਲੂ ਵਰਤੋਂ ਵਿਚ ਆਉਣ ਵਾਲਾ ਪੂਰਾ ਸਮਾਨ ਦਿੱਤਾ ਗਿਆ। ਇਸ ਮੌਕੇ ਸਮੂਹਿਕ ਅਨੰਦ ਕਾਰਜ ਦੀ ਰਸਮ ਕੀਤੀ ਗਈ। ਦੀਵਾਨ ਟੋਡਰ ਮੱਲ ਟਰੱਸਟ ਦੇ ਕੀਰਤੀਨੇ ਜੱਥੇ ਵਲੋਂ ਅਨੰਦ ਕਾਰਜ ਕੀਤੇ ਗਏ। ਵਿਆਹ ਵਾਲੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਪ੍ਰਧਾਨ ਬਿੰਦਰ ਮਨੀਲਾ ਨੇ ਕਿਹਾ ਕਿ ਇਹ ਮਹਾਨ ਕਾਰਜ ਕਰਕੇ ਮਨ ਨੂੰ ਬਹੁਤ ਵੱਡਾ ਸਕੂਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਚੈਰੀਟੇਬਲ ਟਰਸਟ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਕੇ ਬਹੁਤ ਹੀ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ। ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਚੈਰੀਟੇਬਲ ਟਰੱਸਟ ਦੇ ਬੁਲਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਵਿਆਹ ਦੇ ਨਾਲ ਨਾਲ ਟਰੱਸਟ ਵਲੋਂ ਜ਼ਰੂਰਤਮੰਦ ਬੱਚਿਆਂ ਦੀਆਂ ਫੀਸਾਂ ਸਮੇਤ ਅਨੇਕਾਂ ਕਾਰਜ ਕੀਤੇ ਜਾਂਦੇ ਹਨ। ਇਸ ਮੌਕੇ ਬਿਕਰਮਜੀਤ ਸਿੰਘ ਖ਼ਾਲਸਾ, ਕਮਲਜੀਤ ਸਿੰਘ ਮੱਲ੍ਹਾ, ਭੁਪਿੰਦਰ ਸਿੰਘ ਸਾਹੋਕੇ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਸੁਖਵਿੰਦਰ ਸਿੰਘ ਸਿੱਧੂ, ਰਛਪਾਲ ਸਿੰਘ ਤਲਵਾੜਾ, ਹਰੀ ਸਿੰਘ ਕਾਉਂਕੇ, ਜਗਜੀਤ ਸਿੰਘ ਤਿਹਾੜਾ, ਗੁਰਚਰਨ ਸਿੰਘ ਗਰੇਵਾਲ, ਨਿਰਭੈ ਸਿੰਘ ਸਿੱਧੂ, ਕੁਲਵੰਤ ਸਿੰਘ ਡਾਂਗੀਆਂ, ਸਰਪੰਚ ਪ੍ਰਦੀਪ ਸਿੰਘ ਕਾਉਂਕੇ ਖੋਸਾ, ਸਰਪੰਚ ਜਰਨੈਲ ਸਿੰਘ ਰਾਂਮਾ, ਗੁਰਸੇਵਕ ਸਿੰਘ ਪੋਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਲੋਹਟਬੱਦੀ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24