ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫਰੰਸ ਦੀ ਚਰਚਾ ਸਿਖਰਾਂ ’ਤੇ
ਮੁੱਲਾਂਪੁਰ-ਦਾਖਾ, 17 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਸੂਬੇ ’ਚ ਵਧਦਾ ਸਿਆਸੀ ਪ੍ਰਭਾਵ ਅਗਾਮੀ ਚੋਣਾਂ ਲਈ ਵਿਰੋਧੀ ਪਾਰਟੀਆਂ ਵਿਚ ਹੁਣ ਤੋਂ ਹੀ ਡਰ ਖੜ੍ਹਾ ਕਰਨ ਲੱਗ ਪਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.
ਮੁੱਲਾਂਪੁਰ-ਦਾਖਾ, 17 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਸੂਬੇ ’ਚ ਵਧਦਾ ਸਿਆਸੀ ਪ੍ਰਭਾਵ ਅਗਾਮੀ ਚੋਣਾਂ ਲਈ ਵਿਰੋਧੀ ਪਾਰਟੀਆਂ ਵਿਚ ਹੁਣ ਤੋਂ ਹੀ ਡਰ ਖੜ੍ਹਾ ਕਰਨ ਲੱਗ ਪਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ, ਬਾਪੂ ਤਰਸੇਮ ਸਿੰਘ ਖਾਲਸਾ, ਸਾਂਸਦ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਸੂਬੇ ਦੇ ਹਰ ਵਿਧਾਨ ਸਭਾ ਹਲਕੇ ’ਚ ਹੋ ਰਹੀਆਂ ਮੀਟਿੰਗਾਂ ਸਮੇਂ ਸਿਆਸੀ ਚਰਚਾ ਦਾ ਚਿਹਰਾ ਬਣੇ ਮਨਪ੍ਰੀਤ ਸਿੰਘ ਇਯਾਲੀ ਨੂੰ ਚਾਹੁਣ ਵਾਲੀ ਨੌਜਵਾਨ ਪੀੜ੍ਹੀ ਲਾਰੇ ਬੰਨ੍ਹ ਕੇ ਇਨ੍ਹਾਂ ਮੀਟਿੰਗਾਂ ’ਚ ਪਹੁੰਚ ਰਹੀ ਹੈ। ਮੀਟਿੰਗਾਂ ਦਾ ਇਹੋ ਇਕੱਠ ਸਿਆਸੀ ਸੱਤ੍ਹਾ ’ਚ ਤਬਦੀਲੀ ਦਾ ਸੰਕੇਤ ਬਣੇਗਾ। ਵਾਰਿਸ ਪੰਜਾਬ ਦੇ ਅਕਾਲੀ ਦਲ ਵਲੋਂ ਅਗਲੇ ਹਫਤੇ ਮਾਲਵੇ ਵਿਚ ਪ੍ਰਸਿੱਧ ਮੇਲਾ ਛਪਾਰ ’ਤੇ ਹੋਣ ਵਾਲੀ ਹਲਕਾ ਦਾਖਾ ’ਚ ਸਿਆਸੀ ਕਾਨਫਰੰਸ ਦੇ ਮੁੱਖ ਪ੍ਰਬੰਧਕ ਹਰਬੀਰ ਸਿੰਘ ਇਯਾਲੀ ਵਲੋਂ ਪਿੰਡ ਪਿੰਡ ਮੀਟਿੰਗਾਂ ’ਚ ਮਿਲ ਰਿਹਾ ਭਰਵਾਂ ਹੁੰਗਾਰਾ ਵੇਖ ਸਪਸ਼ਟ ਹੋਣ ਲੱਗ ਪਿਆ ਕਿ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੀ ਫਰੀਦਕੋਟ ਕਾਨਫਰੰਸ ਨਾਲੋਂ ਪਾਰਟੀ ਨਾਲ ਜੁੜੇ ਅਤੇ ਜੁੜ ਰਹੇ ਲੋਕਾਂ ਦਾ ਡੇਢ ਗੁਣਾਂ ਇਕੱਠ ਹੋਵੇਗਾ। ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫਰੰਸ ਲਈ ਸਟੇਜ ਤੋਂ ਲੈ ਕੇ ਹੋਰ ਪੁਖਤਾ ਪ੍ਰਬੰਧਾਂ ਦੇ ਨਾਲ ਪਿੰਡਾਂ ’ਚ ਨਿਰੰਤਰ ਮੀਟਿੰਗਾਂ ਕਰਕੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਦਾ ਸੁਨੇਹਾ ਲਗਾਇਆ ਜਾ ਰਿਹਾ ਕਿ ਆਓ ਸਾਰੇ ਰਲ਼ ਕੇ ਪਾਰਟੀ ਦੀ ਹੋਣ ਵਾਲੀ ਛਪਾਰ ਕਾਨਫਰੰਸ ਵਿਚ ਜੁੜੀਏ। ਹਰਬੀਰ ਸਿੰਘ ਇਯਾਲੀ ਨਾਲ ਅਮਰਜੀਤ ਸਿੰਘ ਮੁੱਲਾਂਪੁਰ, ਲਖਵੀਰ ਸਿੰਘ ਦੇਤਵਾਲ, ਰਾਮ ਆਸਰਾ ਸਿੰਘ ਚੱਕ ਕਲਾਂ, ਗੁਰਮੀਤ ਸਿੰਘ ਧਾਲੀਵਾਲ, ਪ੍ਰਗਟ ਸਿੰਘ ਆਲੀਵਾਲ, ਗੁਰਬਚਨ ਸਿੰਘ ਬੀਰਮੀ, ਗੁਰਦੀਪ ਸਿੰਘ ਭੱਠਾਧੂਹਾ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ, ਜਰਮਨਜੀਤ ਸਿੰਘ ਭੱਠਾਧੂਹਾ, ਜੰਗ ਸਿੰਘ ਭੰਗੂ, ਸੁਖਦੇਵ ਸਿੰਘ, ਸਰਪੰਚ ਪੁੜੈਣ ਜਗਦੀਪ ਸਿੰਘ ਸੋਨੂੰ, ਨੰਬ ਰਦਾਰ ਜਗਪਾਲ ਸਿੰਘ ਬਾਸੀ, ਸਾਬਕਾ ਸਰਪੰਚ ਜਗਮਿੰਦਰ ਸਿੰਘ ਔਜਲਾ, ਸਿਕੰਦਰ ਸਿੰਘ ਧਨੋਆ ਮੁੱਲਾਂਪੁਰ, ਕਰਮਜੀਤ ਸਿੰਘ ਗਿੱਲ ਮੁੱਲਾਂਪੁਰ, ਦਰਸ਼ਨ ਸਿੰਘ ਧਨੋਆ, ਅਕਾਲੀ ਬਲਵੰਤ ਸਿੰਘ ਧਨੋਆ, ਹੋਰ ਪ੍ਰਮੁੱਖ ਆਗੂ ਪਿੰਡਾਂ ’ਚ ਜਾ ਕੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ’ਤੇ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ’ਤੇ ਪਹੁੰਚਣ ਲਈ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ ਦਾ ਸੁਨੇਹਾ ਦੇ ਰਹੇ ਹਨ।