21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲਾਇਨਜ਼ ਕਲੱਬ ਜਗਰਾਉਂ ਮੇਨ ਵਲੋਂ ਸ਼ਹੀਦ ਰਛਪਾਲ ਸਿੰਘ ਨਗਰ ਦੀ ਪਾਰਕ ਵਿਚ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ

ਜਗਰਾਉਂ, 20 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਾਇਨਜ਼ ਕਲੱਬ ਜਗਰਾਉਂ ਮੇਨ ਵੱਲੋਂ ਸ਼ਹੀਦ ਰਛਪਾਲ ਸਿੰਘ ਨਗਰ (ਅਲੀਗੜ੍ਹ) ਦੀ ਪਾਰਕ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਮੈਂਬਰਾਂ ਨੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ।

Ad Position 21
No active advertisement
ਅਜੀਤ ਡੈਸਕ 21-09-2026
ਜਗਰਾਉਂ, 20 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲਾਇਨਜ਼ ਕਲੱਬ ਜਗਰਾਉਂ ਮੇਨ ਵੱਲੋਂ ਸ਼ਹੀਦ ਰਛਪਾਲ ਸਿੰਘ ਨਗਰ (ਅਲੀਗੜ੍ਹ) ਦੀ ਪਾਰਕ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਮੈਂਬਰਾਂ ਨੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਜਗਰਾਉਂ ਮੇਨ ਦੇ ਪ੍ਰਧਾਨ ਐਡਵੋਕੇਟ ਲਾਇਨ ਮਹਿੰਦਰ ਸਿੰਘ ਸਿੱਧਵਾਂ ਨੇ ਕਿਹਾ ਕਿ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਨਿਰੰਤਰ ਸੰਭਾਲ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਸੈਕਟਰੀ ਲਾਇਨ ਪਰਮਵੀਰ ਸਿੰਘ ਗਿੱਲ, ਕੈਸ਼ੀਅਰ ਲਾਇਨ ਗੁਰਜੋਤ ਸਿੰਘ ਗਰੇਵਾਲ, ਪੀ.ਆਰ.ਓ. ਲਾਇਨ ਹਰਪ੍ਰੀਤ ਸਿੰਘ ਸੱਗੂ, ਲਾਇਨ ਅਮਰਿੰਦਰ ਸਿੰਘ, ਲਾਈਨ ਦਵਿੰਦਰ ਸਿੰਘ ਤੂਰ, ਲਾਇਨ ਇੰਦਰਪਾਲ ਸਿੰਘ ਢਿੱਲੋਂ, ਲਾਇਨ ਸ਼ਰਨਦੀਪ ਸਿੰਘ ਬੈਨੀਪਾਲ, ਲਾਇਨ ਨਿਰਭੈ ਸਿੰਘ ਸਿੱਧੂ, ਲਾਇਨ ਹਰਮਿੰਦਰ ਸਿੰਘ ਬੋਪਾਰਾਏ, ਲਾਇਨ ਹਰਜੰਟ ਸਿੰਘ ਪੰਧੇਰ, ਲਾਈਨ ਜਗਮੇਲ ਸਿੰਘ, ਲਾਈਨ ਮਨਜੀਤ ਸਿੰਘ ਮਠਾੜੂ ਅਤੇ ਰਾਜਿੰਦਰ ਸਿੰਘ ਢਿੱਲੋਂ ਹਾਜ਼ਰ ਸਨ। ਕਲੱਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਾਤਾਵਰਨ ਦੀ ਸੰਭਾਲ ਲਈ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ।
Ad Position 22
No active advertisement
ਪਿਛਲੀ ਖ਼ਬਰ ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਕਮਲੇਸ਼ ਕੌਰ ਨਮਿਤ ਅੰਤਿਮ ਅਰਦਾਸ/ਸ਼ਰਧਾਂਜ਼ਲੀਆਂ ਭੂੰਦੜ, ਰਵਨੀਤ ਬਿੱਟੂ, ਆਲੀਵਾਲ, ਦਾਖਾ... ਅਗਲੀ ਖ਼ਬਰ ਸਰਕਾਰਾਂ ਦੀ ਅਣਦੇਖੀ ਕਾਰਨ ਕਿਸਾਨ ਕਰਜ਼ੇ ਹੇਠ ਦੱਬਦਾ ਜਾ ਰਿਹਾ ਹੈ-ਕਿਸਾਨ ਆਗੂ
Ad Position 24