21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਤਿੰਨ ਦਿਨਾਂ ਤੋਂ ਲਾਪਤਾ ਸਾਹਿਲ ਦਾ ਨਹੀਂ ਲੱਗਾ ਥਹੁ ਪਤਾ

ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)-ਅਕਸਰ ਪਹਿਲਾਂ ਵਾਂਗ ਵੱਖ-ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ ਕੁਮਾਰ (29) ਆਖ਼ਰ ਕਿੱਥੇ ਲਾਪਤਾ ਹੋ ਗਿਆ। ਅਸਲ ਵਿਚ 17 ਸਤੰਬਰ ਨੂੰ ਨੌਜਵਾਨ ਸਾਹਿਲ ਜੋ ਕਿ ਸਮਰਾਲਾ ਵਿਖੇ ਸਚਦੇਵਾ ਐਂਡ ਕੰਪਨੀ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਸੀ ਤੇ ਮਾਛੀਵਾੜਾ ਦੀਆਂ ਕੁੱਝ ਦੁਕਾਨਾਂ ਤੋਂ ਆਮ ਰੁਟੀਨ ਵਾਂਗ ਸਮਾਨ ਦੇ ਪੈਸੇ ਲੈਣ ਆਇਆ।

Ad Position 21
No active advertisement
ਅਜੀਤ ਡੈਸਕ 21-09-2026
ਮਾਛੀਵਾੜਾ ਸਾਹਿਬ, 20 ਸਤੰਬਰ (ਮਨੋਜ ਕੁਮਾਰ)-ਅਕਸਰ ਪਹਿਲਾਂ ਵਾਂਗ ਵੱਖ-ਵੱਖ ਦੁਕਾਨਦਾਰਾਂ ਤੋਂ ਸਮਾਨ ਦੇ ਪੈਸੇ ਦੀ ਉਗਰਾਹੀ ਇਕੱਠੀ ਕਰਨ ਦੀ ਡਿਊਟੀ ਕਰਦਾ ਸਾਹਿਲ ਕੁਮਾਰ (29) ਆਖ਼ਰ ਕਿੱਥੇ ਲਾਪਤਾ ਹੋ ਗਿਆ। ਅਸਲ ਵਿਚ 17 ਸਤੰਬਰ ਨੂੰ ਨੌਜਵਾਨ ਸਾਹਿਲ ਜੋ ਕਿ ਸਮਰਾਲਾ ਵਿਖੇ ਸਚਦੇਵਾ ਐਂਡ ਕੰਪਨੀ ਵਿਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਸੀ ਤੇ ਮਾਛੀਵਾੜਾ ਦੀਆਂ ਕੁੱਝ ਦੁਕਾਨਾਂ ਤੋਂ ਆਮ ਰੁਟੀਨ ਵਾਂਗ ਸਮਾਨ ਦੇ ਪੈਸੇ ਲੈਣ ਆਇਆ। ਜਾਣਕਾਰੀ ਅਨੁਸਾਰ ਉਸ ਕੋਲ 140000 ਰੁਪਏ ਵੀ ਸਨ। ਪਰ ਤਿੰਨ ਦਿਨ ਹੋ ਗਏ, ਅਜੇ ਤੱਕ ਘਰ ਨਹੀਂ ਪਹੁੰਚਿਆ। ਉਸ ਦੇ ਦੁਕਾਨ ਮਾਲਕ ਤੇ ਪਰਿਵਾਰ ਨੂੰ ਕਿਸੇ ਅਣਹੋਣੀ ਦਾ ਖ਼ੌਫ਼ ਸਤਾ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਜਿਸ ਤਰ੍ਹਾਂ ਸ਼ਰਾਰਤੀ ਅਨਸਰਾਂ ਦੀ ਫ਼ਿਜ਼ਾ ਖ਼ਰਾਬ ਹੈ ਤਾਂ ਡਰ ਬਣਨਾ ਵੀ ਸੁਭਾਵਿਕ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਮਾਛੀਵਾੜਾ ਥਾਣੇ ਰਿਪੋਰਟ ਵੀ ਦਰਜ ਹੈ ਤੇ ਥਾਣਾ ਮੁਖੀ ਕਰਮਜੀਤ ਸਿੰਘ ਨੇ ਗੱਲਬਾਤ ਵਿਚ ਇਸ ਗੱਲ ਦਾ ਸਿਰੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਕਿਸੇ ਨੇ ਕਿਡਨੈਪ ਨਹੀਂ ਕੀਤਾ ਕਿਉਂਕਿ ਲਾਪਤਾ ਹੋਣ ਦੇ ਦਿਨ ਦੀ ਵੱਖ-ਵੱਖ ਥਾਵਾਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ ਜਾ ਚੁੱਕੀ ਹੈ। ਪਰ ਫਿਰ ਵੀ ਪੁਲਿਸ ਦੀ ਮੁਸਤੈਦੀ ਜਲਦ ਹੀ ਉਸ ਨੌਜਵਾਨ ਨੂੰ ਲੱਭ ਲਿਆਏਗੀ। ਸਾਹਿਲ ਦਾ ਪਿਛਲੇ ਸਾਲ ਹੀ ਵਿਆਹ ਹੋਇਆ ਸੀ ਤੇ ਪਰਿਵਾਰ ਵਿਚ ਉਸ ਦੇ ਪਿਤਾ ਤੇ ਸਾਢੇ ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ’ ਨਸ਼ਾ ਮੁਕਤ ਪੰਜਾਬ ਯਾਤਰਾ ’ ਤਹਿਤ ਈਸੜੂ ਵਿਖੇ ਕੀਤੀ ਰੈਲੀ ਅਗਲੀ ਖ਼ਬਰ ਸੂਬੇ ਦੀ ਨੌਜਵਾਨੀ ਨੂੰ ਨਵੀਂ ਸੇਧ ਦੇਣ ਸਮੇਤ ਸਮੂਹ ਵਰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨੀ ਸਾਡਾ ਜ਼ਿੰਮੇਵਾਰੀ-ਇਆਲ਼ੀ, ਸ਼ਿਵ...
Ad Position 24