ਛਪਾਰ ਮੇਲੇ ’ਤੇ ਸਿਆਸੀ ਕਾਨਫਰੰਸ ਸਫ਼ਲਤਾ ਲਈ ਹਰਬੀਰ ਸਿੰਘ ਇਯਾਲੀ ਵਲੋਂ ਮੀਟਿੰਗਾਂ ਜਾਰੀ
ਮੁੱਲਾਂਪੁਰ ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਐੱਮ. ਐੱਲ਼.
ਮੁੱਲਾਂਪੁਰ ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਐੱਮ.ਐੱਲ਼.ਏ ਮਨਪ੍ਰੀਤ ਸਿੰਘ ਇਯਾਲੀ ਵਲੋਂ ਜਿੱਥੇ ਰਾਜ ਭਰ ’ਚ ਆਪਣੀ ਪਾਰਟੀ ‘ਵਾਰਿਸ ਪੰਜਾਬ ਦੇ’ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ, ਉੱਥੇ ਹਲਕਾ ਦਾਖਾ ’ਚ ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਹੋਣ ਵਾਲੀ ਸਿਆਸੀ ਕਾਨਫਰੰਸ ਦਾ ਪ੍ਰਬੰਧ ਹਰਬੀਰ ਸਿੰਘ ਇਯਾਲੀ, ਅਮਰਜੀਤ ਸਿੰਘ ਮੁੱਲਾਂਪੁਰ, ਰਾਮ ਆਸਰਾ ਸਿੰਘ ਚੱਕ ਕਲਾ, ਜਸਵੀਰ ਸਿੰਘ ਬੇਪ੍ਰਵਾਹ, ਸਰਪੰਚ ਪਮਾਲ ਬਲਵਿੰਦਰ ਸਿੰਘ, ਸਰਪੰਚ ਲਖਵੀਰ ਸਿੰਘ ਦੇਤਵਾਲ ਹਲਕੇ ਦੀ ਹੋਰ ਸੀਨੀਅਰ ਟੀਮ ਹਵਾਲੇ ਕੀਤਾ ਹੋਇਆ। ਹਰਬੀਰ ਸਿੰਘ ਇਯਾਲੀ ਵਲੋਂ ਮੁੱਲਾਂਪੁਰ ਬਲਾਕ ਅਧੀਨ ਦਰਜਨਾਂ ਪਿੰਡਾਂ ’ਚ ਨੁਕੱੜ ਮੀਟਿੰਗਾਂ ਕਰਕੇ ਸੁਨੇਹਾ ਲਗਾਇਆ ਕਿ ‘ਵਾਰਿਸ ਪੰਜਾਬ ਦੇ’ ਵਲੋਂ ਹੋ ਰਹੀ ਛਪਾਰ ਕਾਨਫਰੰਸ ਨੂੰ ਸਫ਼ਲ ਬਣਾਉਣ ਲਈ ਆਪਾ ਇਕ ਵੱਡਾ ਇਕੱਠ ਕਰਨਾ ਜੋ ਆਪਣੇ ਵਿਧਾਇਕ ਹਲਕਾ ਦਾਖਾ ਐੱਮ.ਐੱਲ਼.ਏ ਮਨਪ੍ਰੀਤ ਸਿੰਘ ਇਯਾਲੀ ਦੀ ਰਾਜਸੀ ਸ਼ਕਤੀ ਨੂੰ ਹੋਰ ਪ੍ਰਫੁੱਲਿਤ ਕਰੇਗਾ। ਬਾਸੀਆ ਬੇਟ, ਪੁੜੈਣ, ਗੋਰਾਹੂਰ, ਰਾਊਵਾਲ, ਰਾਣਕੇ, ਵਲੀਪੁਰ, ਆਲੀਵਾਲ, ਪੰਡੋਰੀ, ਬੋਪਾਰਾਏ ਕਲਾ, ਹਸਨਪੁਰ, ਪਮਾਲ, ਪਮਾਲੀ ਪਿੰਡਾਂ ’ਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਮਜ਼ਬੂਤ ਬਣਾਉਣ ਅਤੇ ਮਨਪ੍ਰੀਤ ਸਿੰਘ ਇਯਾਲੀ ਦੀ ਸੋਚ ’ਤੇ ਪਹਿਰਾ ਦੇ ਰਹੇ ਸਮੱਰਥਕਾਂ, ਵੋਟਰਾਂ ਵਲੋਂ ਹਰਬੀਰ ਸਿੰਘ ਇਯਾਲੀ ਨੂੰ ਭਰੋਸਾ ਮਿਲ ਰਿਹਾ ਕਿ ਉਹ ਛਪਾਰ ਕਾਨਫਰੰਸ ਵਿਚ ਆਪਣੀ ਪੂਰੀ ਟੀਮ ਨਾਲ ਸ਼ਮੂਲੀਅਤ ਕਰਨਗੇ।