ਗੁੱਗਾ ਮਾੜੀ ਪਮਾਲ ਮੇਲੇ ਸੰਬੰਧੀ ਸ਼ਰਧਾਲੂਆਂ ਤੇ ਮੇਲੇ ਦੇ ਸ਼ੌਕੀਨਾਂ ’ਚ ਚਾਅ
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ 24-25 ਅਤੇ 26 ਸਤੰਬਰ ਨੂੰ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਵਿਖੇ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਦੇ ਨਾਲ ਮੇਲਾ ਵੇਖਣ ਵਾਲੇ ਮੇਲੀਆਂ ’ਚ ਭਾਰੀ ਉਤਸ਼ਾਹ ਬਣਿਆ ਹੋਇਆ। ਪਮਾਲ ਗੁੱਗਾ ਮਾੜੀ ਮੇਲਾ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਦੀ ਹੋਈ ਮੀਟਿੰਗ ਵਿਚ ਪਮਾਲ ਸਰਪੰਚ ਬਲਵਿੰਦਰ ਸਿੰਘ ਸੇਖੋਂ ਸ਼ਮੂਲੀਅਤ ਕੀਤੀ।
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ 24-25 ਅਤੇ 26 ਸਤੰਬਰ ਨੂੰ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਵਿਖੇ ਸ਼ਰਧਾਲੂਆਂ ਦੀ ਧਾਰਮਿਕ ਆਸਥਾ ਦੇ ਨਾਲ ਮੇਲਾ ਵੇਖਣ ਵਾਲੇ ਮੇਲੀਆਂ ’ਚ ਭਾਰੀ ਉਤਸ਼ਾਹ ਬਣਿਆ ਹੋਇਆ। ਪਮਾਲ ਗੁੱਗਾ ਮਾੜੀ ਮੇਲਾ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਕਮੇਟੀ ਦੀ ਹੋਈ ਮੀਟਿੰਗ ਵਿਚ ਪਮਾਲ ਸਰਪੰਚ ਬਲਵਿੰਦਰ ਸਿੰਘ ਸੇਖੋਂ ਸ਼ਮੂਲੀਅਤ ਕੀਤੀ। ਗ੍ਰਾਮ ਪੰਚਾਇਤ, ਸਮੂਹ ਨਗਰ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪ੍ਰਬੰਧਕਾਂ ਅਨੁਸਾਰ 24 ਸਤੰੰਬਰ ਨੂੰ ਚੌਂਕੀਆਂ ਨਾਲ ਸ਼ੂਰੂ ਹੋਣ ਵਾਲਾ ਪਮਾਲ ਗੁੱਗਾ ਮਾੜੀ ਮੇਲਾ 25-26 ਸਤੰਬਰ ਨੂੰ ਭਰ ਜ਼ੋਬਨ ’ਤੇ ਰਹੇਗਾ। ਇਥੇ ਵਰਣਨਯੋਗ ਹੈ ਗੁੱਗਾ ਮਾੜੀ ਮੇਲਾ ਪਮਾਲ ਦੀ ਮਹੱਤਤਾ ਪੂਰੇ ਰਾਜ ਵਿਚ ਹੀ ਨਹੀਂ, ਸਗੋਂ ਗੁਆਂਢੀ ਸੂਬਿਆਂ ਅਤੇ ਦੇਸ਼-ਵਿਦੇਸ਼ ਤੋਂ ਸੰਗਤ ਪਹੁੰਚਦੀ ਹੈ। ਪਮਾਲ ਮੇਲਾ ਜਿਥੇ ਸ਼ਰਧਾ ਪੱਖੋਂ ਆਪਣੀ ਵਿਲੱਖਣ ਪਹਿਚਾਣ ਰੱਖਦਾ, ਉਥੇ ਪ੍ਰਬੰਧਕਾਂ ਵਲੋਂ ਪੁਰਾਤਨ ਕਲਾਕਾਰਾਂ ਤੂੰਬੇ, ਅਲਗੋਜ਼ੇ ਵਾਲਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਗੁੱਗਾ ਮਾੜੀ ਮੇਲਾ ਕਮੇਟੀ ਵਲੋਂ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹਰ ਸਾਲ ਸ਼ਰਧਾਪੂਰਵਕ ਮਨਾਏ ਜਾਣ ਵਾਲੇ ਮੇਲੇ ਨੂੰ ਸਫ਼ਲ ਬਣਾਉਣ ਲਈ ਜਸਵੰਤ ਸਿੰਘ, ਸੁਖਪਾਲ ਸਿੰਘ ਫੌਜ਼ੀ, ਸਿਮਰਨਦੀਪ ਸਿੰਘ, ਸਵਰਨ ਸਿੰਘ, ਲਾਲਾ ਸਿੰਘ, ਅਮਰਜੀਤ ਸਿੰਘ, ਖੁਸ਼ਪਾਲ ਸਿੰਘ, ਗੁਰਪਾਲ ਸਿੰਘ,ਝਲਮਣ ਸਿੰਘ, ਗੁਰਮੀਤ ਸਿੰਘ, ਮੋਹਣ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਬਾਬਾ ਪੱਪੂ ਵਿਸ਼ੇਸ਼ ਸਹਿਯੋਗ ਕਰ ਰਹੇ ਹਨ।