ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਮੇਰੀ ਲਾਇਬ੍ਰੇਰੀ’ ਮੋਬਾਈਲ ਐਪ ਲੋਕ ਅਰਪਿਤ
ਜੋਧਾਂ, 21 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਪਿੰਡ ਰਤਨ ਵਿਖੇ ਮੇਲਾ ਛਪਾਰ ਦੇ ਸੰਬੰਧ ਵਿਚ ਰੱਖੀ ਮੀਟਿੰਗ ਦੌਰਾਨ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗ ਵਿੱਚ ਲੋਕ ਦੇ ਹੋ ਰਹੇ ਇਕੱਠ ਨੇ ਸਾਬਤ ਕਰਨ ਦਿੱਤਾ ਕਿ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਚਟਾਨ ਵਾਂਗ ਖੜੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਕੱਠ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦਾ ਮੁੱਢ ਬੰਨ੍ਹਦਿਆਂ ਆਪਣੀ ਵੋਟ ਦੇ ਅਸਲ ਹੱਕਦਾਰ ਸ਼੍ਰੋਮਣੀ ਅਕਾਲੀ ਦਲ ਹੈ।
ਜੋਧਾਂ, 21 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਪਿੰਡ ਰਤਨ ਵਿਖੇ ਮੇਲਾ ਛਪਾਰ ਦੇ ਸੰਬੰਧ ਵਿਚ ਰੱਖੀ ਮੀਟਿੰਗ ਦੌਰਾਨ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗ ਵਿੱਚ ਲੋਕ ਦੇ ਹੋ ਰਹੇ ਇਕੱਠ ਨੇ ਸਾਬਤ ਕਰਨ ਦਿੱਤਾ ਕਿ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਚਟਾਨ ਵਾਂਗ ਖੜੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਇਕੱਠ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦਾ ਮੁੱਢ ਬੰਨ੍ਹਦਿਆਂ ਆਪਣੀ ਵੋਟ ਦੇ ਅਸਲ ਹੱਕਦਾਰ ਸ਼੍ਰੋਮਣੀ ਅਕਾਲੀ ਦਲ ਹੈ। ਇਸ ਮੌਕੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਉਲ ਨੇ ਲੋਕਾਂ ਵਲੋਂ ਮਿਲ ਰਹੇ ਭਰਵੇਂ ਪਿਆਰ ਨੂੰ ਕਬੂਲਦੇ ਹੋਏ ਹਲਕਾ ਦਾਖਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਿਸ ਤਰ੍ਹਾਂ ਹਲਕੇ ਦੇ ਲੋਕ ਚੱਟਾਨ ਵਾਂਗ ਤੱਕੜੀ ਦੇ ਚੋਣ ਨਿਸ਼ਾਨ ਵਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹੇ ਹਨ ਉਸੇ ਤਰ੍ਹਾਂ ਉਹ ਵੀ ਆਪਣੇ ਲੋਕਾਂ ਲਈ ਹਰ ਵਕਤ ਚੱਟਾਨ ਵਾਂਗ ਖੜ੍ਹੇ ਮਿਲਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਹਲਕੇ ਵਿਚ ਵਿਕਾਸ ਦੇ ਨਾਮ ਤੇ ਇਕ ਇੱਟ ਤਕ ਨਹੀਂ ਲੱਗੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਗਾਉਣ ਲਈ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਪਰ ਸਾਡੇ ਹਲਕਾ ਦਾਖਾ ਦੇ ਪੰਥਕ ਲੋਕ ਸਮਝਦਾਰ ਹਨ ਅਤੇ ਉਹ ਹੁਣ ਕਿਸੇ ਦੇ ਡਰ ਭੈ ਤੋਂ ਬਿਨਾਂ ਚੋਣ ਨਿਸ਼ਾਨ ਤੱਕੜੀ ਨੂੰ ਆਪਣਾ ਵੋਟ ਦੇਣ ਲਈ ਤਿਆਰ ਬੈਠੇ ਹਨ। ਇਸ ਮੌਕੇ ਨਿਰਮਲ ਸਿੰਘ ਰਤਨ ਪ੍ਰਧਾਨ ਟਰੱਕ ਯੂਨੀਅਨ, ਮੈਂਬਰ ਸੁਰਜੀਤ ਸਿੰਘ, ਰਣਜੀਤ ਸਿੰਘ ਸਾਬਕਾ ਪੰਚ, ਗੁਰਤੇਜ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ ਬਿੱਲੂ, ਕੇਸਰ ਸਿੰਘ, ਮੋਹਣ ਸਿੰਘ, ਮੁਖ਼ਤਿਆਰ ਸਿੰਘ, ਹਰਜੀਤ ਸਿੰਘ, ਜਗਮੋਹਨ ਸਿੰਘ, ਚਰਨਜੀਤ ਸਿੰਘ, ਗੁਰਮੀਤ ਸਿੰਘ ਰਾਣਾ, ਗੁਰਮੇਲ ਸਿੰਘ ਉੱਭੀ, ਕਰਮਜੀਤ ਸਿੰਘ ਨੰਬਰਦਾਰ, ਸਿਕੰਦਰ ਸਿੰਘ ਨੰਬਰਦਾਰ, ਅਮਰੀਕ ਸਿੰਘ, ਦਰਸ਼ਨ ਸਿੰਘ, ਬਚਿੱਤਰ ਸਿੰਘ, ਬਲਦੇਵ ਸਿੰਘ, ਭੋਲਾ ਸਿੰਘ, ਜੋਗਾ ਸਿੰਘ, ਰਛਪਾਲ ਸਿੰਘ, ਲੱਕੀ, ਗੁਰਦੀਪ ਸਿੰਘ ਦੀਪਾ, ਜਸਕਰਨ ਸਿੰਘ ਆਦਿ ਹਾਜ਼ਰ ਸਨ।