21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੁੱਲਾਂਪੁਰ ’ਚ ਸੰਤ ਮੱਖਣ ਦਾਸ ਤੇ ਸੰਤ ਪ੍ਰਕਾਸ਼ ਪੁਰੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ

ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਭਗਤ ਗੁਰੂ ਰਵਿਦਾਸ ਜੀ ਪਿੰਡ ਮੁੱਲਾਂਪੁਰ ਵਿਖੇ ਮਹਾਨ ਤਪੱਸਵੀ ਸੰਤ ਬਾਬਾ ਮੱਖਣ ਦਾਸ ਤੇ ਸੰਤ ਬਾਬਾ ਪ੍ਰਕਾਸ਼ ਪੁਰੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ। ਪਿਛਲੇ ਕਈ ਰੋਜ਼ ਤੋਂ ਆਰੰਭ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਜੱਜ ਸਿੰਘ ਦੇ ਜਥੇ ਵਲੋਂ ਆਸਾ ਦੀ ਵਾਰ ਦਾ ਕੀਰਤਨ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਭਗਤ ਗੁਰੂ ਰਵਿਦਾਸ ਜੀ ਪਿੰਡ ਮੁੱਲਾਂਪੁਰ ਵਿਖੇ ਮਹਾਨ ਤਪੱਸਵੀ ਸੰਤ ਬਾਬਾ ਮੱਖਣ ਦਾਸ ਤੇ ਸੰਤ ਬਾਬਾ ਪ੍ਰਕਾਸ਼ ਪੁਰੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ। ਪਿਛਲੇ ਕਈ ਰੋਜ਼ ਤੋਂ ਆਰੰਭ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਜੱਜ ਸਿੰਘ ਦੇ ਜਥੇ ਵਲੋਂ ਆਸਾ ਦੀ ਵਾਰ ਦਾ ਕੀਰਤਨ ਕੀਤਾ। ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਪਹਿਲੇ ਦੋ ਦਿਨ ਰਾਤਰੀ ਦੇ ਧਾਰਮਿਕ ਦੀਵਾਨਾਂ ਸਮੇਂ ਭਾਈ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਨੇ ਕਥਾ-ਕੀਰਤਨ ਰਾਹੀਂ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ। ਭਾਈ ਬਲਰਾਮ ਸਿੰਘ ਨੇ ਕਿਹਾ ਕਿ ਸੰਤ ਬਾਬਾ ਮੱਖਣ ਦਾਸ ਤੇ ਸੰਤ ਬਾਬਾ ਪ੍ਰਕਾਸ਼ ਪੁਰੀ ਅਜਿਹੀਆਂ ਮਹਾਨ ਰੂਹਾਂ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਾਮ-ਸਿਮਰਨ, ਪ੍ਰਭੂ ਭਗਤੀ ਤੇ ਮਾਨਵਤਾ ਦੀ ਸੇਵਾ ਦੇ ਲੇਖੇ ਲਾਇਆ। ਉਨ੍ਹਾਂ ਦੇ ਪਵਿੱਤਰ ਜੀਵਨ ਤੇ ਤਪੱਸਿਆ ਤੋਂ ਪ੍ਰੇਰਨਾ ਲੈ ਕੇ ਸਾਨੂੰ ਸਾਰਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਦੇ ਦੱਸੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਸਮਾਗਮ ਦੇ ਆਖਰੀ ਦਿਨ ਅਕਾਲੀ ਦਲ ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਐੱਮ. ਐੱਲ. ਏ. ਮਨਪ੍ਰੀਤ ਸਿੰਘ ਇਯਾਲੀ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਸਮੇਂ ਪ੍ਰਧਾਨ ਦਰਸ਼ਨ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖ਼ਾਲਸਾ, ਹਰਚੰਦ ਸਿੰਘ ਚੋਪੜਾ, ਮਿਸਤਰੀ ਤੋਤਾ ਸਿੰਘ, ਸਾਬਕਾ ਸਰਪੰਚ ਸਿਕੰਦਰ ਸਿੰਘ ਧਨੋਆ, ਪੰਚ ਕਰਮਜੀਤ ਸਿੰਘ ਖ਼ਾਲਸਾ, ਰਿਟਾ: ਸੁਪਰਡੈਂਟ ਮਨਜੀਤ ਸਿੰਘ , ਹਰਦੇਵ ਸਿੰਘ ਪੰਮਾ. ਕਰਮਜੀਤ ਸਿੰਘ ਗਿੱਲ, ਪ੍ਰਧਾਨ ਜਰਨੈਲ ਸਿੰਘ, ਰਿਟਾ: ਇੰਸਪੈਕਟਰ ਮਨਜੀਤ ਸਿੰਘ, ਗਿਆਨੀ ਸੁਰਿੰਦਰ ਸਿੰਘ, ਰਿਟਾ: ਸੁਪਰਡੈਂਟ ਮਿਸ਼ਰਾ ਸਿੰਘ, ਚੇਅਰਮੈਨ ਬਲੌਰ ਸਿੰਘ, ਪਰਮਜੀਤ ਸਿੰਘ ਸਵੀਡਨ, ਦਰਸ਼ਨ ਸਿੰਘ ਧਨੋਆ, ਜਥੇਦਾਰ ਬਖਸ਼ੀਸ਼ ਸਿੰਘ, ਦਵਿੰਦਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖਾ, ਮਾਸਟਰ ਬਲਦੇਵ ਸਿੰਘ, ਮਾਸਟਰ ਹਰਦੇਵ ਸਿੰਘ, ਰਿੰਕੂ ਲੰਮੇ, ਹਰਵਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ ਲੰਮੇ, ਪ੍ਰਿਤਪਾਲ ਸਿੰਘ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਨਸੂਰਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੀਟਿੰਗ ਅਗਲੀ ਖ਼ਬਰ ਪਿੰਡ ਕਾਉਂਕੇ ਕਲਾਂ ਤੇ ਚਕਰ ’ਚ ਵਿਧਾਇਕਾ ਬੀਬੀ ਮਾਣੂੰਕੇ ਨੇ ਸਿਹਤ ਬੀਮਾ ਕਾਰਡ ਵੰਡੇ
Ad Position 24