23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੜੂੰਦੀ ’ਚ 13.53 ਲੱਖ ਦੀ ਲਾਗਤ ਨਾਲ ਹੋਵੇਗੀ ਛੱਪੜਾਂ ਦੇ ਪਾਣੀ ਦੀ ਨਿਕਾਸੀ- ਵਿਧਾਇਕ ਹਾਕਮ ਸਿੰਘ ਗੰਦੇ ਪਾਣੀ ਕਾਰਨ ਬਿਮਾਰੀਆਂ ਤੋਂ ਬਚਾਅ ਲਈ ਜ਼ਮੀਨਦੋਜ਼ ਪਾਈਪਾਂ ਰਾਹੀਂ ਪਾਣੀ ਜਾਵੇਗਾ ਖੇਤਾਂ ’ਚ

ਲੋਹਟਬੱਦੀ, 22 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਨਾਮਵਰ ਪਿੰਡ ਬੜੂੰਦੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਲੜੀ ਅਧੀਨ ਮੁੱਖ ਭੂਮੀ ਪਾਲ ਵਿਭਾਗ ਪੰਜਾਬ ਵਲੋਂ ਪਿੰਡ ਅੰਦਰ ਛੱਪੜਾਂ ਦੇ ਸੜਾਂਦ ਮਾਰਦੇ ਗੰਦੇ ਪਾਣੀ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚਾਅ ਲਈ ਨਿਵੇਕਲਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਪਿੰਡ ਬੜੂੰਦੀ ਦੇ ਛੱਪੜ ਤੋਂ ਯੋਜਨਾਬੱਧ ਢੰਗ ਨਾਲ ਵੱਖ-ਵੱਖ ਖੇਤਾਂ ’ਚ ਪਾਣੀ ਦੀ ਨਿਕਾਸੀ ਲਈ 13.

Ad Position 21
No active advertisement
ਅਜੀਤ ਡੈਸਕ 23-09-2026
ਲੋਹਟਬੱਦੀ, 22 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਨਾਮਵਰ ਪਿੰਡ ਬੜੂੰਦੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਲੜੀ ਅਧੀਨ ਮੁੱਖ ਭੂਮੀ ਪਾਲ ਵਿਭਾਗ ਪੰਜਾਬ ਵਲੋਂ ਪਿੰਡ ਅੰਦਰ ਛੱਪੜਾਂ ਦੇ ਸੜਾਂਦ ਮਾਰਦੇ ਗੰਦੇ ਪਾਣੀ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚਾਅ ਲਈ ਨਿਵੇਕਲਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਪਿੰਡ ਬੜੂੰਦੀ ਦੇ ਛੱਪੜ ਤੋਂ ਯੋਜਨਾਬੱਧ ਢੰਗ ਨਾਲ ਵੱਖ-ਵੱਖ ਖੇਤਾਂ ’ਚ ਪਾਣੀ ਦੀ ਨਿਕਾਸੀ ਲਈ 13.53 ਲੱਖ ਦੀ ਲਾਗਤ ਨਾਲ ਜਮੀਨਦੋਜ਼ ਪਾਈਪਲਾਈਨ (ਪੀ.ਵੀ.ਸੀ) ਸਿੰਚਾਈ ਪ੍ਰੋਜੈਕਟ ਤਿਆਰ ਕੀਤਾ ਗਿਆ। ਜਿਸ ਨੂੰ ਸਰਕਾਰ ਵਲੋਂ ਸਰਪੰਚ, ਗ੍ਰਾਮ ਪੰਚਾਇਤ ਪਿੰਡ ਬੜੂੰਦੀ ਦੇ ਪਲੈਨ ਅਤੇ ਅਨੁਮਾਨ ਨੂੰ ਤਕਨੀਕੀ ਪੱਖ ਤੋਂ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਸਬੰਧਿਤ ਕਿਸਾਨਾਂ ਤੇ ਕਾਸ਼ਤਕਾਰਾਂ ਨਾਲ ਮੀਟਿੰਗ ਉਪਰੰਤ ਇਸ ਕਾਰਜ ਨੂੰ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ। ਵਿਧਾਇਕ ਹਾਕਮ ਸਿੰਘ ਨੇ ਕਿਹਾ ਕਿ ਇਸ ਯੋਜਨਾ ਨਾਲ ਪਿੰਡ ’ਚ ਘਰਾਂ ਦੇ ਗੰਦੇ ਪਾਣੀ ਜਾਂ ਬਰਸਾਤਾਂ ਦੇ ਪਾਣੀ ਦੇ ਭੰਡਾਰ ਹੋਣ ਕਾਰਨ ਛੱਪੜਾਂ ਓਵਰ ਫਲੋਅ ਹੋਣ ਤੋਂ ਤਾਂ ਬਚਣਗੇ, ਸਗੋਂ ਇਹ ਪਾਣੀ ਫ਼ਸਲਾਂ ਲਈ ਬੇਹੱਦ ਲਾਭਦਾਇਕ ਰਹੇਗਾ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ’ਚ ਖੁਸ਼ੀ ਅਤੇ ਗਮੀ ਦੇ ਸਮਾਗਮਾਂ ’ਚ ਹਾਜ਼ਰੀ ਭਰੀ ਅਤੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਿਆ।ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜੂੰਦੀ ’ਚ ਲੋੜੀਂਦੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਸੇਖੋਂ ਪੱਤੀ ਗੇਟ ਤੋਂ ਨਾਨਕਸਰ ਠਾਠ ਪੱਤੀ ਮਾਨ ਰਛੀਨ ਸੜਕ ਨੂੰ ਇੰਟਰਲਾਕ ਸੜਕ ’ਚ ਤਬਦੀਲ ਕੀਤਾ ਗਿਆ। ਲੋਕਾਂ ਨੂੰ ਉਚਿੱਤ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕ ਨਿਰਮਾਣ ਅਧੀਨ ਹੈ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ ਮੈਂਬਰ ਵਪਾਰ ਕਮਿਸ਼ਨ, ਪਰਮੋਦ ਸਿੰਘ ਬਾਟਾ ਪੰਚ, ਸਾਬਕਾ ਪੰਚ ਭਜਨ ਸਿੰਘ, ਬਲਵਿੰਦਰ ਸਿੰਘ ਸਿੱਧੂ, ਜਸਵੀਰ ਕੌਰ ਬੜੂੰੰਦੀ ਬਲਾਕ ਪ੍ਰਧਾਨ, ਕਰਮ ਸਿੰਘ ਸੇਖੋਂ , ਦਿਲਬਾਗ ਸਿੰਘ ਸੇਖੋਂ, ਬਲਜੀਤ ਸਿੰਘ ਮਾਨ, ਅਵਤਾਰ ਸਿੰਘ ਪੰਚ, ਧਰਮ ਸਿੰਘ ਪੰਚ ਆਦਿ ਨੇ ਵਿਧਾਇਕ ਰਾਏਕੋਟ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਛਪਾਰ ਕਾਨਫ਼ਰੰਸ ਨਵਾਂ ਇਤਿਹਾਸ ਸਿਰਜੇਗੀ-ਸਾਬਕਾ ਸੰਸਦੀ ਸਕੱਤਰ ਸ਼ਿਵਾਲਿਕ ਅਕਾਲੀ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵੀ ਬਾਕੀ ਪਾਰਟੀਆਂ ਵਾਂਗ ਦਿੱਲੀ ਦੀ ਪਾਰਟੀ ਬਣ ਕੇ ਰਹਿ ਗਈ-ਹਰਬੀਰ ਸਿੰਘ ਇਯਾਲੀ ਪਿੰਡ ਜੰਡੀ ਦੇ...
Ad Position 24