22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਐੱਸ.ਐੱਸ.ਪੀ. ਦਫ਼ਤਰ ਅੱਗੇ ਦਿੱਤਾ ਧਰਨਾ

ਜਗਰਾਉਂ, 22 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਕਾਲਸਾਂ ਦੀ ਇੱਕ ਨਵ-ਵਿਆਹੁਤਾ ਨੂੰ ਕਥਿਤ ਤੌਰ ’ਤੇ ਸਹੁਰੇ ਪਰਿਵਾਰ ਵੱਲੋਂ ਘਰੋਂ ਕੱਢੇ ਜਾਣ ਦੇ ਮਾਮਲੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿੱਲ) ਨੇ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 23-09-2026
ਜਗਰਾਉਂ, 22 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਕਾਲਸਾਂ ਦੀ ਇੱਕ ਨਵ-ਵਿਆਹੁਤਾ ਨੂੰ ਕਥਿਤ ਤੌਰ ’ਤੇ ਸਹੁਰੇ ਪਰਿਵਾਰ ਵੱਲੋਂ ਘਰੋਂ ਕੱਢੇ ਜਾਣ ਦੇ ਮਾਮਲੇ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜਗਿੱਲ) ਨੇ ਐੱਸ.ਐੱਸ.ਪੀ. ਜਗਰਾਉਂ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਪੀੜਤ ਲੜਕੀ ਨੂੰ ਇਨਸਾਫ਼ ਦੇਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਘੁਡਾਣੀ, ਹਰਬਖਸ਼ੀਸ਼ ਸਿੰਘ ਚੱਕ ਭਾਈਕਾ ਜ਼ਿਲ੍ਹਾ ਪ੍ਰਧਾਨ ( ਲੁਧਿਆਣਾ), ਦਰਸ਼ਨ ਸਿੰਘ ਉੱਘੋਕੇ ਜ਼ਿਲ੍ਹਾ ਪ੍ਰਧਾਨ ਬਰਨਾਲਾ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਲੜਕੀ ਨੂੰ ਸਹੁਰੇ ਘਰੋਂ ਕੱਢ ਕੇ ਉਸ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੜਕੀ ਨੂੰ ਘਰੋਂ ਕੱਢੇ ਜਾਣ ਕਾਰਨ ਪਰਿਵਾਰ ਨੂੰ ਕਥਿਤ ਤੌਰ ’ਤੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੀੜਤ ਧਿਰ ਨੂੰ ਇਨਸਾਫ਼ ਨਹੀਂ ਮਿਲਦਾ, ਜਥੇਬੰਦੀ ਉਸ ਦੇ ਨਾਲ ਖੜ੍ਹੀ ਰਹੇਗੀ। ਇਸ ਮੌਕੇ ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਪ੍ਰਧਾਨ ਗੁਰਵਿੰਦਰ ਸਿੰਘ ਪੱਖੋਵਾਲ, ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ, ਪ੍ਰਧਾਨ ਜਗਤਾਰ ਸਿੰਘ ਐਤੀਆਣਾ, ਪ੍ਰਧਾਨ ਗਗਨਦੀਪ ਸਿੰਘ ਪਮਾਲੀ, ਪ੍ਰਧਾਨ ਜੰਗੀਰ ਸਿੰਘ ਲੀਹਾਂ, ਪ੍ਰਧਾਨ ਜਗਸੀਰ ਸਿੰਘ ਸੀਰਾ ਸਹਿਣਾ, ਦਲਬੀਰ ਸਿੰਘ ਬੁਰਜ ਕੁਲਾਰਾ, ਅਤਿੰਦਰਪ੍ਰੀਤ ਸਿੰਘ ਮੋਹੀ, ਅਵਤਾਰ ਸਿੰਘ ਕਾਲਸਾਂ, ਜਸਵਿੰਦਰ ਸਿੰਘ ਮੰਡਿਆਣੀ, ਬਲਵਿੰਦਰ ਸਿੰਘ ਚੱਕ ਭਾਈਕਾ, ਲਖਵੀਰ ਸਿੰਘ ਜੌਹਲਾਂ, ਚਮਕੌਰ ਸਿੰਘ ਜੌਹਲਾਂ, ਗੁਰਪ੍ਰੀਤ ਸਿੰਘ ਰਾਏ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ ਨੇ ਲਗਵਾਇਆ 2 ਮਹੀਨਿਆਂ ਵਿਚ ਇਕ ਹੋਰ ਵਿਜ਼ਟਰ ਵੀਜ਼ਾ ਅਗਲੀ ਖ਼ਬਰ ਅਸਲ੍ਹਾ ਲਾਇਸੈਂਸਾਂ ਦੀਆਂ ਪੈਂਡਿੰਗ ਫਾਈਲਾਂ ਦਾ ਜਲਦ ਨਿਪਟਾਰਾ ਕਰੇ ਸਰਕਾਰ- ਅਮਨਦੀਪ ਸ਼ਰਮਾ ਕਿਹਾ, ਲਾਇਸੰਸਾਂ ਦੀ ਪ੍ਰਕਿਰ...
Ad Position 24