ਭਾਈ ਗੁਰਵਿੰਦਰ ਸਿੰਘ ਬਿੰਜਲ ਦਾ ਕੀਰਤਨੀ ਜਥਾ ਆਸਟ੍ਰੇਲੀਆ ਤੋਂ ਵਾਪਸ ਪਰਤਿਆ
ਗੁਰੂਸਰ ਸੁਧਾਰ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਖ ਪੰਥ ਦੇ ਪ੍ਰਸਿੱਧ ਰਾਗੀ ਭਾਈ ਗੁਰਵਿੰਦਰ ਸਿੰਘ ਬਿੰਜਲ ਤੇ ਸਾਥੀਆਂ ਦਾ ਕੀਰਤਨੀ ਜਥਾ ਆਸਟ੍ਰੇਲੀਆ ਵਿਚ ਦੋ ਸਾਲ ਕੀਰਤਨ ਦੀ ਸੇਵਾ ਨਿਭਾਉਣ ਉਪਰੰਤ ਪੰਜਾਬ ਪਰਤ ਆਇਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਨਿਊ ਸਾਊਥ ਵੇਲਸ ਦੇ ਸ਼ਹਿਰ ਗ੍ਰਿਫਿਥ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਵਿਚ ਲਗਾਤਾਰ ਦੋ ਸਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਗਈ।
ਗੁਰੂਸਰ ਸੁਧਾਰ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਖ ਪੰਥ ਦੇ ਪ੍ਰਸਿੱਧ ਰਾਗੀ ਭਾਈ ਗੁਰਵਿੰਦਰ ਸਿੰਘ ਬਿੰਜਲ ਤੇ ਸਾਥੀਆਂ ਦਾ ਕੀਰਤਨੀ ਜਥਾ ਆਸਟ੍ਰੇਲੀਆ ਵਿਚ ਦੋ ਸਾਲ ਕੀਰਤਨ ਦੀ ਸੇਵਾ ਨਿਭਾਉਣ ਉਪਰੰਤ ਪੰਜਾਬ ਪਰਤ ਆਇਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਵਲੋਂ ਨਿਊ ਸਾਊਥ ਵੇਲਸ ਦੇ ਸ਼ਹਿਰ ਗ੍ਰਿਫਿਥ ’ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਵਿਚ ਲਗਾਤਾਰ ਦੋ ਸਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਈ ਗਈ। ਭਾਈ ਗੁਰਵਿੰਦਰ ਸਿੰਘ ਬਿੰਜਲ ਦੇ ਜਥੇ ਵਿਚ ਸਹਾਇਕ ਰਾਗੀ ਭਾਈ ਜਗਦੀਪ ਸਿੰਘ ਅਤੇ ਤਬਲਾ ਵਾਦਕ ਭਾਈ ਪ੍ਰਿਤਪਾਲ ਸਿੰਘ ਨੇ ਸੇਵਾਵਾਂ ਨਿਭਾਈਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸੇਵਾ ਸਬੰਧੀ ਪ੍ਰਮਾਣ ਪੱਤਰ ਭੇਟ ਕੀਤੇ। ਗ੍ਰਿਫਿਥ ਤੋਂ ਇਲਾਵਾ ਆਸਟ੍ਰੇਲੀਆ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਜਾਬ ਪਰਤਣ ’ਤੇ ਨਗਰ ਨਿਵਾਸੀਆਂ ਵਲੋਂ ਜਥੇ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਈ ਗੁਰਵਿੰਦਰ ਸਿੰਘ ਬਿੰਜਲ ਅਨੁਸਾਰ ਹੁਣ ਜਥਾ ਪੰਜਾਬ ਵਿਚ ਗੁਰਬਾਣੀ ਕੀਰਤਨ ਦੀ ਸੇਵਾ ਨਿਰੰਤਰ ਜਾਰੀ ਰੱਖੇਗਾ।