ਦਰੱਖ਼ਤ ਦੀ ਗੈਰ-ਕਾਨੂੰਨੀ ਕਟਾਈ ਦਾ ਮਾਮਲਾ ਥਾਣਾ ਸੁਧਾਰ ਪੁੱਜਾ
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਰਿਟਾ: ਮਾਸਟਰ ਹਾਕਮ ਸਿੰਘ ਜੀ. ਟੀ.
ਗੁਰੂਸਰ ਸੁਧਾਰ/ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਰਿਟਾ: ਮਾਸਟਰ ਹਾਕਮ ਸਿੰਘ ਜੀ.ਟੀ.ਬੀ ਨਗਰ ਅਕਾਲਗੜ੍ਹ ਵਲੋਂ ਥਾਣਾ ਸੁਧਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਮੇਰੇ ਘਰ ਦੇ ਬਾਹਰ ਇਕ ਸਾਈਡ ਲੱਗਿਆ ਦਰੱਖ਼ਤ ਕੁਝ ਸ਼ਰਾਰਤੀ ਲੋਕਾਂ ਜੜ੍ਹ ਤੋਂ ਕੱਟ ਦਿੱਤਾ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਮਾਸਟਰ ਹਾਕਮ ਸਿੰਘ ਅਨੁਸਾਰ ਲਗਭਗ 15 ਫੁੱਟ ਦੀ ਉਚਾਈ ਵਾਲੇ ਕੱਟ ਦਿੱਤੇ ਦਰੱਖ਼ਤ ਨੂੰ ਉਨ੍ਹਾਂ ਸਾਲਾਂਬੱਧੀ ਪਾਣੀ, ਖਾਦ ਦੇ ਕੇ ਵੱਡਾ ਕੀਤਾ। ਰਿਟਾ: ਮਾਸਟਰ ਹਾਕਮ ਸਿੰਘ ਵਲੋਂ ਜੰਗਲਾਤ ਵਿਭਾਗ ਨੂੰ ਵੀ ਅਪੀਲ ਕੀਤੀ ਕਿ ਕਾਨੂੰਨੀ ਸੁਰੱਖਿਆ ਅਤੇ ਕਟਾਈ ’ਤੇ ਰੋਕ ਲੱਗੀ ਹੋਣ ਦੇ ਬਾਵਜੂਦ ਵੀ ਜਨਤਕ ਥਾਂ ’ਤੇ ਖੜ੍ਹੇ ਦਰੱਖ਼ਤ ਨੂੰ ਜੜ੍ਹੋਂ ਕੱਟ ਦੇਣ ਵਾਲਿਆਂ ਵਿਰੁੱਧ ਫੋਰੈਸਟ ਐਕਟ ਤਹਿਤ ਕਾਰਵਾਈ ਹੋਵੇ। ਸੀਨੀਅਰ ਸਿਟੀਜਨ ਜੋੜੇ ਵਲੋਂ ਆਪਣੇ ਘਰ ਸਾਹਮਣੇ ਕੱਟ ਦਿੱਤੇ ਗਏ ਹਰੇ-ਭਰੇ ਦਰੱਖਤ ਦੀਆਂ ਫੋਟੋਆਂ ਜਨਤਕ ਕਰਦਿਆਂ ਕਿਹਾ ਕਿ ਸਰਕਾਰੀ ਹੋਣ ਜਾਂ ਜਨਤਕ ਥਾਵਾਂ, ਖੜ੍ਹੇ ਰੁੱਖਾਂ ਦੀ ਬਿਨਾਂ ਮਨਜ਼ੂਰੀ ਕਟਾਈ ਗੈਰ ਕਾਨੂੰਨੀ ਹੈ। ਹਾਕਮ ਸਿੰਘ ਵਲੋਂ ਥਾਣਾ ਸੁਧਾਰ ਇਤਲਾਹ ਕਰਕੇ ਫੋਰੈਸਟ ਵਿਭਾਗ ਨੂੰ ਵੀ ਅਪੀਲ ਕੀਤੀ ਕਿ ਗੁਰੂ ਤੇਗ ਬਹਾਦਰ ਨਗਰ ਪਿੰਡ ਅਕਾਲਗੜ੍ਹ ਨਾਲ ਸਬੰਧਿਤ ਟ੍ਰੀ ਅਫ਼ਸਰ ਮੌਕੇ ਦਾ ਮੁਆਇਨਾ ਕਰੇ, ਕਿਉਂਕਿ ਇਸ ਦਰੱਖਤ ਦਾ ਕੱਟੇ ਜਾਣਾ ਸਾਡੇ ਲਈ ਦੁੱਖ ਦਾਇਕ ਹੈ, ਸਾਡੇ ਬੱਚਿਆਂ ਦੀਆਂ ਯਾਦਾਂ ਇਸ ਦਰੱਖਤ ਰਾਹੀਂ ਅਕਸਰ ਝਲਦੀਆਂ ਸਨ।